ਗੁਰਧਾਮਾਂ ਦੀ ਯਾਤਰਾ
1 ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬਾ ਬਕਾਲਾ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਜੀ
ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ,ਬਾਬਾ ਬਕਾਲਾ ਸਾਹਿਬ ਜੀ, ਇਹ ਗੁਰਦੁਆਰਾ ਉਸ ਸਥਾਨ ਦੇ ਉਤੇ ਬਣਿਆ ਹੈ ਜਿਥੇ ਇੱਕ ਸੌਦਾਗਰ ਵਪਾਰੀ ਮੱਖਣ ਸ਼ਾਹ ਨੇ ਅਠਵੇਂ ਗੁਰੂ ਸਾਹਿਬ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਉਤਰਾਦਾਈ ਨੂੰ ਲੱਭਿਆ ਅਤੇ ਦੁਨੀਆਂ ਵਿਚ ਐਲਾਨ ਕੀਤਾ ਕਿ ’’ਸਾਚਾ ਗੁਰੂ ਲਾਧੋ ਰੇ’’। ਇਸ ਗੁਰਦੁਆਰੇ ਦੀ ਛੱਤ ਉਤੇ ਬਹੁਤ ਸੁੰਦਰ ਚਿੱਤਰਕਾਰੀ ਕੀਤੀ ਹੋਈ ਹੈ ਅਤੇ ਚਾਂਦੀ ਦੇ ਦਰਵਾਜ਼ੇ ਲੱਗੇ ਹੋਏ ਹਨ ਜਿਸ ਤੇ ਸੁੰਦਰ ਚਿੱਤਰ ਬਣੇ ਹੋਏ ਹਨ।
ਸਭ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਚ ਸੀਸ ਨਿਭਾਇਆ । ਇਹ ਉਹ ਮਹਾਨ ਅਸਥਾਨ ਹੈ ਜਿਥੇ ਬਾਬਾ ਬੁੱਢਾ ਸਾਹਿਬ ਜੀ ਦੀ ਵੰਸ਼ ਬਾਈ ਗੁਰਦਿੱਤਾ ਜੀ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਗੁਰਗੱਦੀ ਤਿਲਕ ਲਗਾਇਆ ਗਿਆ ਸੀ ।
ਗੁਰਦੁਆਰੇ ਵਿਚ ਹੀ ਪਿਛਲੇ ਪਾਸੇ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਹੈ। ਇਸ ਅਸਥਾਨ ਉਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 26 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ, ਇਸ ਅਸਥਾਨ ਤੋਂ ਹੀ ਗੁਰੂ ਸਾਹਿਬ ਜੀ ਨੇ ਭਾਈ ਮੱਖਣ ਸ਼ਾਹ ਜੀ ਲੁਬਾਣਾ ਦਾ ਡੁੱਬਦਾ ਬੇੜਾ ਪਾਰ ਲੰਘਾਇਆ , ਇਥੇ ਹੀ ਭਾਈ ਮੱਖਣ ਸ਼ਾਹ ਜੀ ਨੇ ’ਸਾਚਾ ਗੁਰੂ ਲਾਧੋ ਰੇ’, ਦਾ ਹੋਕਾ ਦੇ ਕੇ ਗੁਰੂ ਸਾਹਿਬ ਜੀ ਨੂੰ ਪ੍ਰਗਟ ਕੀਤਾ । ਹੁਣ ਸ੍ਰੀ ਭੋਰਾ ਸਾਹਿਬ ਉੱਪਰ 9 ਮੰਜ਼ਿਲ ਇਮਾਰਤ ਸ਼ੁਸੋਭਿਤ ਹੈ।
ਭੋਰਾ ਸਾਹਿਬ ਦੇ ਨਾਲ ਹੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਹੈ। ਗੁਰੂ ਸਾਹਿਬ ਜੀ ਦੇ ਪ੍ਰਗਟ ਹੋਣ ਤੋਂ ਬਾਅਦ ਸਿੱਖ ਸੰਗਤਾਂ ਵਲੋਂ ਦੀਵਾਨ ਸਜਾਇਆ ਗਿਆ, ਦੀਵਾਨ ਸ਼ੀਂਹੇ ਮਸੰਦ ਨੇ ਧੀਰ ਮੱਲ ਦੇ ਕਹਿਣ ਤੇ ਗੋਲੀ ਦਾ ਵਾਰ ਕੀਤਾ, ਜੋ ਕਿ ਗੋਲ?ੀ ਗੁਰੂ ਸਾਹਿਬ ਜੀ ਦੀ ਦਸਤਾਰ ਨੂੰ ਛੂਹ ਕੇ ਵਿਅਰਥ ਚਲੇ ਗਈ ।
ਗੁਰਦੁਆਰਾ ਸ੍ਰੀ ਸ਼ੀਸ਼ ਮਹਿਲ ਸਾਹਿਬ, ਇਸ ਅਸਥਾਨ ’ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਾਦੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸੁਪਤਨੀ ਮਾਤਾ ਗੰਗਾ ਜੀ ਨੇ ਪ੍ਰਲੋਕ ਗਮਨ ਕੀਤਾ ਸੀ।
2ਗੁਰਦੁਆਰਾ ਸੰਨ੍ਹ ਸਾਹਬਿ ਬਾਸਰਕੇ ਗਿੱਲ੍ਹਾਂ
ਨਗਰ ਬਾਸਰਕੇ ਸੰਮਤ 1511 ਬਿ. ਨੂੰ ਹੋਂਦ ਵਿਚ ਆਇਆ। ਇਹ ਨਗਰ ਸ੍ਰੀ ਰਾਮ ਨਰਾਇਣ ਭੱਲੇ ਨੇ ਵਸਾਇਆ। ਸੰਮਤ 1536 ਬਿ. ਵਿਸਾਖ ਸੁਦੀ ਚੌਥ ਨੂੰ ਸ੍ਰੀ ਤੇਜ ਪਾਨ ਭੱਲੇ ਖੱਤਰੀ ਦੇ ਘਰ ਸ੍ਰੀ ਗੁਰੂ ਅਮਰਦਾਸ ਜੀ ਪਾਤਸ਼ਾਹੀ ਤੀਸਰੀ ਨੇ ਨਗਰ ਬਾਸਰਕੇ ’ਚ ਅਵਤਾਰ ਧਾਰਿਆ ਅਤੇ ਇਹ ਨਗਰ ਭਾਈ ਗੁਰਦਾਸ ਜੀ, ਭਾਈ ਸਾਵਣ ਮੱਲ, ਭਾਈ ਜੱਸੂ, ਭਾਈ ਸੁੰਦਰ, ਭਾਈ ਬਘਿਆੜਾ, ਬਾਬਾ ਮੋਹਨ, ਬਾਬਾ ਮੋਹਰੀ ਅਤੇ ਗੁਰੂ ਪੁੱਤਰੀ ਗੁਰੂ ਪਤਨੀ ਅਤੇ ਗੁਰੂ ਮਾਤਾ ਦਾ ਰੁਤਬਾ ਹਾਸਲ ਕਰਨ ਵਾਲੀ ਬੀਬੀ ਭਾਨੀ ਅਤੇ ਬੀਬੀ ਦਾਨੀ ਜੀ ਜੱਦੀ ਨਗਰ ਹੈ। ਏਥੇ ਬੀਬੀ ਅਮਰੋ ਜੀ ਸੁਪੱਤਰੀ ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਸ੍ਰੀ ਗੁਰੂ ਰਾਮਦਾਸ ਜੀ (ਭਾਈ ਜੇਠਾ ਜੀ) ਦੇ ਨਾਨਕੇ ਅਤੇ ਸੋਹਰੇ ਹਨ ਅਤੇ ਗੁਰੂ ਅਰਜਨ ਦੇਵ ਜੀ ਦੇ ਨਾਨਕੇ ਹਨ। ਸ੍ਰੀ ਗੁਰੂ ਅਮਰਦਾਸ ਜੀ ਖੇਤੀ ਅਤੇ ਵਿਉਪਾਰ ਦਾ ਕੰਮ ਕਰਦੇ ਸਨ।
ਉਹ 21 ਵਾਰ ਹਰਿਦੁਆਰ ਵਿਖੇ ਗੰਗਾ ਤੇ ਇਸ਼ਨਾਨ ਕਰਨ ਲਈ ਗਏ, 21ਵੀਂ ਵਾਰ ਇਸ਼ਨਾਨ ਕਰਕੇ ਵਾਪਸ ਆਉਂਦੇ ਸਮੇਂ ਰਸਤੇ ਵਿਚ ਇੱਕ ਸਾਧੂ ਨਾਲ ਮੇਲ ਹੋਇਆ। ਸਾਧੂ ਨੇ ਪੁੱਛਿਆ ਤੁਹਾਡਾ ਗੁਰੂ ਕੌਣ ਹੈ। ਗੁਰੂ ਜੀ ਨੇ ਉਤਰ ਦਿੱਤਾ ਕਿ ਅਸਾਂ ਅਜੇ ਤੱਕ ਗੁਰੂ ਧਾਰਨ ਨਹੀਂ ਕੀਤਾ। ਇਹ ਗੱਲ ਸੁਣ ਕੇ ਸਾਧੂ ਬਹੁਤ ਨਿਰਾਸ਼ ਹੋਇਆ ਤੇ ਚਲਾ ਗਿਆ। ਬਾਅਦ ਵਿਚ ਇਕ ਦਿਨ ਸਵਾ ਪਹਿਰ ਰਾਤ ਵੇਲੇ ਬੀਬੀ ਅਮਰੋ ਸਪੁੱਤਰੀ ਸ੍ਰੀ ਗੁਰੂ ਅੰਗਦ ਦੇਵ ਜੀ ਜਿਹੜੇ ਗੁਰੂ ਅਮਰਦਾਸ ਜੀ ਦੇ ਭਤੀਜੇ ਭਾਈ ਜੱਸੂ ਜੀ ਨਾਲ ਵਿਆਹੇ ਹੋਏ ਸਨ। ਦੁੱਧ ਰਿੜਕਦੇ ਸਮੇਂ ਆਸਾ ਦੀ ਵਾਰ ਦਾ ਪਾਠ ਕਰ ਰਹੇ ਸਨ।
ਗੁਰੂ ਜੀ ਨੇ ਪੁੱਛਿਆ ਪੁੱਤਰੀ ਇਹ ਬਾਣੀ ਕਿਸ ਦੀ ਹੈ। ਸਾਨੂੰ ਉਹਦੇ ਦਰਸ਼ਨ ਕਰਵਾਓ। ਬੀਬੀ ਅਮਰੋ ਜੀ ਗੁਰੂ ਅਮਰਦਾਸ ਜੀ ਨੂੰ ਨਾਲ ਲੈ ਕੇ ਖਡੂਰ ਸਾਹਿਬ ਪੁੱਜੇ। ਆਪ ਨੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਕੇ 12 ਸਾਲ ਸੇਵਾ ਕੀਤੀ ਅਤੇ ਚੇਤ ਸੰਮਤ 1609 ਨੂੰ ਗੁਰਗੱਦੀ ਪ੍ਰਾਪਤ ਕੀਤੀ। ਗੁਰੂ ਅੰਗਦ ਦੇਵ ਜੀ ਦੇ ਸਪੁੱਤਰ ਭਾਈ ਦਾਤੂ ਨੇ ਗੁਰਗੱਦੀ ਤੇ ਬੈਠਿਆਂ ਆਪ ਜੀ ਨੂੰ ਲੱਤ ਮਾਰੀ। ਆਪ ਜੀ ਈਰਖਾ ਤੋਂ ਦੂਰ ਰਹਿਣ ਲਈ ਜੱਦੀ ਪਿੰਡ ਬਾਸਰਕੇ ਪੁੱਜੇ ਪਿੰਡ ਦੇ ਬਾਹਰ ਇੱਕ ਕੱਚੇ ਕੋਠੇ ਵਿਚ ਬੈਠ ਗਏ ਤੇ ਸਮਾਧੀ ਵਿਚ ਲੀਨ ਹੋ ਗਏ। ਬਾਹਰ ਦਰਵਾਜ਼ੇ ’ਤੇ ਲਿਖ ਦਿੱਤਾ ਕਿ ਜਿਹੜਾ ਦਰਵਾਜ਼ਾ ਖੋਲੇਗਾ ਉਹ ਸਿੱਖ ਨਹੀਂ ਹੋਵੇਗਾ। ਗੋਇੰਦਵਾਲ ਗੁਰੂ ਜੀ ਦੀ ਭਾਲ ਹੋਈ, ਆਖਿਰ ਗੁਰੂ ਜੀ ਦੇ ਦਰਸ਼ਨਾਂ ਲਈ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਗਈ। ਅੱਗੇ ਅੱਗੇ ਘੋੜੇ ਤੇ ਪਿੱਛੇ -ਪਿੱਛੇ ਬਾਬਾ ਬੱਢਾ ਜੀ ਤੇ ਸੰਗਤਾਂ ਚੱਲ ਪਈਆਂ । ਘੋੜੀ ਇਸ ਅਸਥਾਨ ’ਤੇ ਆ ਕੇ ਰੁਕ ਗਈ। ਬਾਬਾ ਬੁੱਢਾ ਜੀ ਨੇ ਦਰਵਾਜੇ ’ਤੇ ਲਿਖਿਆ ਪੜ੍ਹ ਕੇ ਕੱਚੇ ਕੋਠੇ ਦੇ ਪਿਛਲੇ ਪਾਸੇ ਸੰਨ੍ਹ ਲਾ ਕੇ ਦਰਸ਼ਨ ਕੀਤੇ ਅਤੇ ਸੰਗਤਾਂ ਨੂੰ ਦਰਸ਼ਨ ਕਰਵਾਏ। ਬਾਬਾ ਬੁੱਢਾ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਆਪ ਦਾ ਹੁਕਮ ਅਟੱਲ ਹੈ, ਅਸੀਂ ਦਰਵਾਜ਼ਾ ਨਹੀਂ ਖੋਲ੍ਹਿਆ। ਗੁਰੂ ਜੀ ਨੇ ਖੁਸ਼ ਹੋ ਕੇ ਵਰ ਦਿੱਤਾ ਕਿ ਜਿਹੜਾ ਇਸ ਸੰਨ੍ਹ ਵਿਚੋਂ ਲੰਘੇਗਾ ਉਸਦੀ ਚੌਰਾਸੀ ਕੱਟੀ ਜਾਵੇਗੀ।
ਸੰਨ੍ਹ ਬੀਚ ਨਰ ਜੋ ਲੱਖ ਜਾਵੇ, ਸੋ ਨਰ ਜਮ ਕੇ ਪੰਥ ਨਾ ਪਾਵੇ॥
ਇਹ ਇਤਿਹਾਸ ਇਸ ਗੁਰਦੁਆਰਾ ਸਾਹਿਬ ਵਿਚ ਲਿਖਿਆ ਹੋਇਆ ਹੈ, ਸੋ ਸਾਰੀ ਖਿਲਕਤ ਨੂੰ ਇੱਕ ਵਾਰ ਇਸ ਪਵਿੱਤਰ ਧਰਤੀ ਦੇ ਦਰਸ਼ਨ ਕਰ ਆਪਣਾ ਜੀਵਨ ਸਫ਼ਲ ਬਨਾਉਣਾ ਚਾਹੀਦਾ ਹੈ।
3 ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ
ਸ੍ਰੀ ਗੁਰੂ ਅਮਰ ਦਾਸ ਜੀ ਨੇ ਇਸ ਪਾਵਨ ਧਰਤੀ ਪਿੰਡ ਬਾਸਰਕੇ ਗਿੱਲਾਂ ਵਿਖੇ ਪਿਤਾ ਸ੍ਰੀ ਤੇਜ ਭਾਨ ਜੀ ਭੱਲਾ ਅਤੇ ਮਾਤਾ ਸੁਲੱਖਣੀ ਜੀ ਦੇ ਗ੍ਰਹਿ ਵਿਖੇ 1479 ਈ. ਨੂੰ ਅਵਤਾਰ ਧਾਰਨ ਕੀਤਾ। ਇੱਕ ਦਿਨ ਜਦੋਂ ਬੀਬੀ ਅਮਰੋ ਜੀ ਨੇ ਮੁੱਖੋਂ ਧੁਰ ਕੀ ਬਾਣੀ ਸਰਵਣ ਕੀਤੀ ਤਾਂ ਗੁਰੂ ਅੰਗਦ ਸਾਹਿਬ ਜੀ ਪਾਸ ਖਡੂਰ ਸਾਹਿਬ ਜਾ ਕੇ ਬਾਰਾਂ ਸਾਲ ਗੁਰੂ ਪਾਤਸ਼ਾਹ ਦੇ ਇਸ਼ਨਾਨ ਲਈ ਜਲ ਲਿਆਉਣ ਦੀ ਕਠਨ ਘਾਲ ਘਾਲੀ ਅੰਤ ਨੂੰ ਗੁਰੂ ਅੰਗਦ ਸਾਹਿਬ ਨੇ ’’ਨਿਉਟਿਆਂ ਦੀ ਓਟ ਨਿਮਾਣਿਆਂ ਦਾ ਮਾਣ’’ਆਦਿ ਬਹੁਤ ਸਾਰੇ ਵਰਾਂ ਨਾਲ ਗੁਰਗੱਦੀ ਤੇ ਬਿਰਾਜਮਾਨ ਕੀਤਾ।
ਸਚਖੰਡ ਵਾਸੀ ਸੰਤ ਬਾਬਾ ਖੜਕ ਸਿੰਘ ਜੀ ਨੇ ਸਤਿਗੁਰਾਂ ਦੇ ਜਨਮ ਅਸਥਾਨ ਤੇ ਆਲੀਸ਼ਾਨ ਗੁਰਦੁਆਰਾ ਸਾਹਿਬ ਉਸਾਰਨ ਦਾ ਜੋ ਸੁਪਨਾ ਸਿਰਜਿਆ ਸੀ ਬਾਬਾ ਜੀ ਦੇ ਉਤਰਅਧਿਕਾਰੀ ਬਾਬਾ ਦਰਸ਼ਨ ਸਿੰਘ ਬੀੜ ਸਾਹਿਬ ਵਾਲੇ ਸੰਗਤਾਂ ਦੇ ਸਹਿਯੋਗ ਨਾਲ ਸਾਕਾਰ ਕਰਨ ਦਾ ਯਤਨ ਕਰ ਰਹੇ ਹਨ।
4 ਗੁਰਦੁਆਰਾ ਵਡਾਲੀ ਸਾਹਿਬ
ਗੁਰਦੁਆਰਾ ਜਨਮ ਸਥਾਨ ਪਾਤਸ਼ਾਹੀ ਛੇਵੀਂ, ਗੁਰੂ ਕੀ ਵਡਾਲੀ ਵਿਖੇ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਵਿਖੇ ਮਾਤਾ ਗੰਗਾ ਜੀ ਦੀ ਪਾਵਨ ਕੁੱਖੋਂ ਹਾੜ ਵਦੀ 1 ਬਿਕ੍ਰਮੀ 12 ਜੂਨ ਸੰਨ 1595 ਈਸਵੀ ਨੂੰ ਬਾਲਕ ਹਰਿਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ। ਇਹ ਜਨਮ ਅਸਥਾਨ ਅੱਜ ਕੱਲ ਭੋਰਾ ਸਾਹਿਬ ਜੀ ਦੇ ਰੂਪ ਵਿਚ ਸੁਸ਼ੋਭਿਤ ਹੈ। ਜਨਮ ਅਤਵਾਰ ਸਮੇਂ ਗੁਰੂ ਅਰਜਨ ਦੇਵ ਜੀ ਨੇ ਪਾਣੀ ਦੀ ਥੋੜ ਮਹਿਸੂਸ ਕਰਦਿਆਂ ਸੰਗਤਾਂ ਦੀ ਬੇਨਤੀ ਤੇ ਟੱਪਾ ਲਗਾ ਕੇ ਖੂਹ ਖਦਵਾਉਣ ਦਾ ਹੁਕਮ ਦਿੱਤਾ। ਇਥੇ ਜ਼ਿਕਰਯੋਗ ਹੈ ਕਿ ਭਾਈ ਭਾਗੂ ਜੀ, ਭਾਈ ਢੋਲ ਜੀ ਅਤੇ ਭਾਈ ਖਾਨ ਜੀ ਜੋ ਮਾਨ ਜਾਤੀ ਦੇ ਵਡੇਰੇ ਸਨ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਗੁਰੂ ਅਰਜਨ ਦੇਵ ਜੀ ਇਥੇ ਆਏ।
ਹਰਿਗੋਬਿੰਦ ਸਾਹਿਬ ਜੀ ਦੇ ਜਨਮ ਤੇ ਬਹੁਤ ਖੁਸ਼ੀਆਂ ਮਨਾਈਆਂ ਗਈਆਂ। ਜਦ ਪ੍ਰਿਥੀ ਚੰਦ ਤੇ ਕਰਮੋਂ ਨੂੰ ਬਾਲਕ ਦੇ ਜਨਮ ਦਾ ਪਤਾ ਲੱਗਾ ਤਾਂ ਬਹੁਤ ਦੁਖੀ ਹੋਏ। ਪ੍ਰਿਥੀਏ ਦੀ ਘਰਵਾਲੀ ਕਰਮੋਂ ਨੇ ਇਕ ਦਾਈ ਨੂੰ ਲਾਲਚ ਦੇ ਕੇ ਹਰਿਗੋਬਿੰਦ ਜੀ ਨੂੰ ਖ਼ਤਮ ਕਰਨ ਵਾਸਤੇ ਤਿਆਰ ਕਰ ਲਿਆ। ਇਹ ਦਾਈ ਗੁਰੂ ਕੀ ਵਡਾਲੀ ਆਈ ਮਾਤਾ ਜੀ ਨੂੰ ਮਿਲੀ ਬਾਲਕ ਹਰਿਗੋਬਿੰਦ ਜੀ ਨੂੰ ਆਪਣੀ ਗੋਦੀ ਵਿਚ ਲੈ ਕੇ ਪਿਆਰ ਕਰਨ ਲੱਗੀ। ਮਾਤਾ ਗੰਗਾ ਜੀ ਨੇ ਕਿਹਾ ਕਿ ਇੱਕ ਦੋ ਦਿਨ ਤੋਂ ਬੱਚੇ ਦੀ ਸਿਹਤ ਠੀਕ ਨਹੀਂ ਹੈ ਭਾਵ ਦੁੱਧ ਨਹੀਂ ਲੈ ਰਿਹਾ। ਬਣਾਈ ਹੋਈ ਵਿਉਂਤ ਅਨੁਸਾਰ ਦਾਈ ਨੇ ਕਿਹਾ ਕਿ ਮੈਂ ਆਪਣਾ ਦੁੱਧ ਦੇਂਦੀ ਹਾਂ ਜ਼ਰੂਰ ਲਵੇਗਾ, ਦਾਈ ਜ਼ਹਿਰੀਲਾ ਪਦਾਰਥ ਲਗਾ ਕੇ ਜਿਵੇਂ ਹੀ ਬਾਲਕ ਨੂੰ ਹਰਿਗੋਬਿੰਦ ਜੀ ਨੂੰ ਦੁੱਧ ਪਿਆਉਣ ਲਈ ਬੇਹੇਸ਼ ਹੋ ਕੇ ਧਰਤੀ ਤੇ ਡਿੱਗ ਪਈ, ਕੁਝ ਦੇਰ ਬਾਅਦ ਹੋਸ਼ ਆਈ। ਪ੍ਰਿਥੀਏ ਤੇ ਕਰਮੋਂ ਦਾ ਸਾਰਾ ਬਿਰਤਾਂਤ ਦੱਸਿਆ।
ਦੂਸਰੀ ਵਾਰ ਹਰਿਗੋਬਿੰਦ ਜੀ ਨੂੰ ਖ਼ਤਮ ਕਰਨ ਵਾਸਤੇ ਇੱਕ ਖਿਡਾਵਾ ਜੋ ਬ੍ਰਾਹਮਣ ਸੀ, ਉਸਨੂੰ ਪੰਜ ਸੋ ਮੋਹਰਾਂ ਤੇ ਬਹੁਤ ਸਾਰੇ ਵਸਤਰ ਆਦਿ ਦੇ ਕੇ ਭਰਮਾ ਲਿਆ ਕਿ ਤੂੰ ਬਾਲਕ ਨੂੰ ਦਹੀ ਵਿਚ ਜ਼ਹਿਰ ਮਿਲਾ ਕੇ ਖਵਾ ਦੇ ਤੈਨੂੰ ਮੂੰਹ ਮੰਗਿਆ ਹੋਰ ਧੰਨ ਦੇਵਾਂਗੇ। ਬਾਲਕ ਹਰਿਗੋਬਿੰਦ ਛੱਕ ਨਹੀਂ ਰਹੇ ਸਨ। ਜ਼ਬਰਦਸਤੀ ਕਰਨ ਤੇ ਜ਼ੋਰ ਦੀ ਚੀਕ ਮਾਰੀ ਮਾਤਾ ਜੀ ਪਾਸ ਆਏ ਤਾ ਬਾਲਕ ਪਾਸੋਂ ਪੁੱਛਿਆ। ਗੁਰੂ ਜੀ ਨੇ ਪੁੱਛਗਿੱਛ ਕੀਤੀ, ਸਾਰਾ ਕੁਝ ਸਮਝਦਿਆਂ ਦੇਰ ਨਹੀਂ ਲੱਗੀ ਕਿ ਇਹ ਕੰਮ ਕਰਮੋਂ ਪ੍ਰਿਥੀਏ ਦਾ ਹੀ ਹੈ। ਸਤਿਗੁਰੂ ਜੀ ਦੇ ਹੁਕਮ ਨਾਲ ਕੁੱਤਾ ਦਹੀ ਖਾ ਕੇ ਮਰ ਗਿਆ ਅਤੇ ਜਨਮ ਮਰਨ ਦੇ ਗੇੜ ਤੋਂ ਛੁਟਕਾਰਾ ਪਾਉਂਦਾ ਹੈ। ਏਨੇ ਨੂੰ ਉਸ ਪਾਪੀ ਬ੍ਰਾਹਮਣ ਦੇ ਪੇਟ ਵਿਚ ਭਾਰੀ ਦਰਦ ਹੋਇਆ ਤੇ ਤੜਫ਼ ਤੜਫ ਕੇ ਮਰ ਗਿਆ।
5 ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ
ਇਸ ਗੁਰਦੁਆਰੇ ਸਾਹਿਬ ਵਿਚ ਪੰਜਵੀਂ ਤੇ ਛੇਵੀਂ ਪਾਤਸ਼ਾਹੀ ਜੀ ਦੀ ਚਰਨ ਛੋਹ ਪ੍ਰਾਪਤ ਹੈ। ਸ਼ਹੀਦਾਂ ਦੇ ਸਿਰਤਾਜ ਪੰਜਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿਚ ਇਸ ਇਲਾਕੇ ਦੀਆਂ ਸੰਗਤਾਂ ਵਲੋਂ ਖੇਤੀਯੋਗ ਪਾਣੀ ਘਾਟ ਕਰਕੇ ਸੁੱਕ ਰਹੀਆਂ ਫ਼ਸਲਾਂ ਦੇ ਹੋ ਰਹੇ ਨੁਕਸਾਨ ਦਾ ਯੋਗ ਹੱਲ ਕਰਲ ਲਈ ਬੇਨਤੀ ਕੀਤੀ ਗਈ ।
ਉਨ੍ਹਾਂ ਦਿਨਾਂ ਵਿਚ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਮਾਤਾ ਗੰਗਾ ਦੀ ਕੁੱਖੋਂ ਲੰਮੇ ਅਰਸੇ ਬਾਅਦ 1595 ਈ.ਨੂੰ ਬਾਲਕ ਹਰਗੋਬਿੰਦ ਜੀ ਨੇ ਅਵਤਾਰ ਧਾਰਿਆ ਸੀ। ਬਾਲਕ ਦੇ ਜਨਮ ਦੀ ਖੁਸ਼ੀ ਵਿਚ ਅਤੇ ਫ਼ਸਲਾਂ ਲਈ ਪਾਣੀ ਦੀ ਘਾਟ ਨੂੰ ਦੂਰ ਕਰਨ ਲਈ ਇਸ ਪਵਿੱਤਰ ਖੂਹ ਦੀ ਖੁਦਵਾਈ ਕਰਵਾਈ ਗਈ। ਮਾਘ ਸੁਦੀ ਪੰਚਮੀ ਸੰਮਤ 1654 ਈਸਵੀਂ 1597 ਨੂੰ ਪੰਚਮ ਪਾਤਸ਼ਾਹੀ ਜੀ ਵਲੋਂ ਇੱਕ ਹੀ ਖੂਹ ਵਿਚ ਛੇ-ਹਰਟਾਂ (ਛੇ-ਮਾਹਲਾਂ) ਪਾ ਕੇ ਚਲਾਇਆ ਗਿਆ। ਜਿਸ ਨਾਲ ਇਹ ਇਲਾਕਾ ਹਰਿਆ-ਭਰਿਆ ਹੋਇਆ, ਸੰਗਤਾਂ ਨਿਹਾਲ ਹੋਈਆਂ ਅਤੇ ਗੁਰੂ ਸਾਹਿਬ ਜੀ ਦਾ ਮਹਾਨ ਜੱਸ ਹੋਇਆ।
6 ਗੁਰਦੁਆਰਾ ਦੁਖ ਨਿਵਾਰਨ ਝੂਲਣ ਮਹਿਲ ਪਾਤਸ਼ਾਹੀ ਪੰਜਵੀਂ
ਇਸੇ ਗੁਰਦੁਆਰਾ ਸਾਹਿਬ ਦੇ ਬਾਹਰਲੇ ਪਾਸੇ ਤਪ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਪੰਜਵੀ ਜੀ ਦਾ ਹੈ।
ਜਿਸ ਵਕਤ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤਰਨ ਤਾਰਨ ਸ੍ਰੀ ਦਰਬਾਰ ਸਾਹਿਬ ਅਤੇ ਸਰੋਵਰ ਦੀ ਕਾਰ ਸੇਵਾ ਕਰਵਾਈ। ਗੁਰੂ ਜੀ 7 ਸਾਲ 7 ਮਹੀਨੇ 7 ਦਿਨ ਸਰੋਵਰ ਦੀ ਸੇਵਾ ਕਰਵਾਉਂਦੇ ਰਹੇ ਅਤੇ ਰਾਤ ਨੂੰ ਇਸ ਨਗਰ ਵਿਖੇ ਬਿਰਾਜਦੇ ਅਤੇ ਪ੍ਰਮਾਤਮਾ ਦੀ ਭਜਨ ਬੰਦਗੀ ਕਰਦੇ ਸਨ।
ਗੁਰਦੁਆਰਾ ਮੰਜੀ ਸਾਹਿਬ ਰਹਿੰਦੇ ਹੋਏ ਗੁਰੂ ਜੀ ਨੇ ਅਨੇਕਾਂ ਵਰ ਦਿੱਤੇ, ਜੋ ਕੋਈ ਵੀ ਸੁੱਖਣਾ ਸੁੱਖਦਾ ਹੈ ਗੁਰੂ ਸਾਹਿਬ ਜੀ ਮੋਨਕਾਮਨਾ ਪੂਰੀ ਕਰਦੇ ਹਨ। ਸਾਧ ਸੰਗਤ ਜੀ ਜੋ ਵੀ ਝੂਲਣੇ ਮਹਿਲਾਂ ਦੇ ਦਰਸ਼ਨ ਕਰਨ ਆਉਂਦੇ ਹਨ ਉਹ ਮੰਜੀ ਸਾਹਿਬ ਦੇ ਵੀ ਦਰਸ਼ਨ ਕਰਨ ਤਾਂ ਯਾਤਰਾ ਸਫ਼ਲ ਹੁੰਦੀ ਹੈ।
7 ਸ੍ਰੀ ਦਰਬਾਰ ਸਾਹਿਬ ਤਰਨ ਤਾਰਨ
ਪੰਜਾਬ ਦੇ ਇਤਿਹਾਸ ਵਿਚ ਗੁਰੂ ਕੀ ਨਗਰੀ ਤਨਤਾਰਨ ਜ਼ਿਲ੍ਹਾ ਤਰਨ ਤਾਰਨ ਦੀ ਇੱਕ ਵਿਸ਼ੇਸ਼ ਥਾਂ ਹੈ। ਇਹ ਨਗਰੀ ਜੋ ਦੁਖ ਨਿਵਾਰਨ ਦੇ ਨਾਮ ਨਾਲ ਪ੍ਰਸਿੱਧ ਹੈ, ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਿਤੀ 17 ਵੈਸਾਖ ਸੰਮਤ 1647ਬਿਕ੍ਰਮੀ (ਮੁਤਾਬਿਕ 1590 ਈਸਵੀ) ਨੂੰ ਪਹਿਲਾਂ ਸਰੋਵਰ ਖੁਦਵਾ ਕੇ ਤੇ ਫਿਰ ਸੰਮਤ 1653 ਬਿਕ੍ਰਮੀ (ਮੁਤਾਬਿਕ ਸੰਨ 1596 ਈਸਵੀ) ਵਿਚ ਨਗਰ ਦੀ ਨੀਂਹ ਰੱਖ ਕੇ ਆਬਾਦ ਕੀਤਾ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਇਹ ਨਵਾਂ ਨਗਰ ਦੀ ਨੀਂਹ ਰੱਖ ਕੇ ਆਬਾਦ ਕੀਤਾ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਇਹ ਨਵਾਂ ਨਗਰ ਤੇ ਸਰੋਵਰ ਬਲਾੳ ੁਣ ਦੀ ਲੋੜ ਕਿਉਂ ਪਈ? ਜਦ ਕਿ ਇਥੇ ਉਤਰ ਵੱਲ 12-13 ਮੀਲ ਦੇ ਫਾਸਲੇ ਤੇ ਗੁਰੂ ਕਾ ਚੱਕ (ਅੰਮਿ?ਤਸਰ) ਸਿੱਖੀ ਪ੍ਰਚਾਰ ਦਾ ਨਵਾਂ ਕੇਂਦਰ ਬਣ ਚੁੱਕਾ ਸੀ। ਇਸ ਸਬੰਧ ਵਿਚ ਉੱਤਰ ਵਜੋਂ ਕੁਝ ਸਿਧਾਂਤਿਕ ਗੱਲਾਂ, ਜੋ ਸਿੱਖ ਇਤਿਹਾਸ ਨਾਲ ਬੜਾ ਗਹਿਰਾ ਸਬੰਧ ਰੱਖਦੀਆਂ ਹਨ, ਜ਼ਰਾ ਸੋਚਣ ਤੇ ਵਿਚਾਰਨ ਯੋਗ ਹਨ।
ਤਰਨ ਤਾਰਨ ਦਾ ਮੁੱਢ : ਸੰਨ 1644 ਬਿ.(ਮੁਤਾਬਿਕ ਸੰਨ 1587 ਈਸਵੀ) ਵਿਚ ਜਦ ਅਜੇ ਗੁਰੂ ਕੇ ਚੱਕ ਅੰਮ੍ਰਿਤਸਰ ਦੀ ਆਬਾਦੀ ਤੇ ਤਾਮਰੀ ਹੋ ਰਹੀ ਸੀ ਤਾਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖੀ ਪ੍ਰਚਾਰ ਦੀ ਲੋੜ ਤੇ ਖਾਸ ਅਹਿਮੀਅਤ ਨੂੰ ਮੁੱਖ ਰੱਖ ਕੇ ਇੱਕ ਹੋਰ ਨਵਾਂ ਕੇਂਦਰ ਅੰਮ੍ਰਿਤਸਰ ਨੇੜੇ ਹੀ ਦਿੱਲੀ ਤੋਂ ਗੋਇੰਦਵਾਲ ਹੋ ਕੇ ਲਾਹੌਰ ਜਾਣ ਵਾਲੀ ਸੜਕ ਪਰ ਕਾਇਮ ਕਰਨ ਦੀ ਤਜਵੀਜ਼ ਸੋਚੀ ਤਾਂ ਕਿ ਬਹੁਤੇ ਰਾਜ ਕਰਮਚਾਰੀ ਤੇ ਜਨਤਾ ਦੇ ਲੋਕ, ਜੋ ਗੁਰਮੁੱਖੀ ਨਾਲ ਦਿਲੀ ਸ਼ਰਧਾ ਭਾਵ ਰੱਖਦੇ ਸਨ, ਕਾਰਣ ਇਸ ਦਾ ਸਭ ਤੋਂ ਵੱਡਾ ਇਹੋ ਸੀ ਕਿ ਉਸ ਸਮੇਂ ਬਾਦਸ਼ਾਹ ਤੇ ਉਸ ਦੇ ਲਾਉ ਲਸ਼ਕਰ ਦੀ ਆਵਾਜਾਈ ਹਮੇਸ਼ਾਂ ਦਿੱਲੀਓ ਲਾਹੌਰ ਤੇ ਲਾਹੌਰੋਂ ਦਿੱਲੀ ਸਿੱਧੀ ਇਸੇ ਰਸਤੇ ਰਾਹੀਂ ਹੁੰਦੀ ਸੀ ਤੇ ਸਾਰੇ ਦੇਸ਼ ਵਿਦੇਸ਼ੀ ਯਾਤਰੂ ਇਸੇ ਰਸਤਿਓਾ ਹੋ ਕੇ ਲੰਘਦੇ ਸਨ। ਉਹਨਾਂ ਦੇ ਲਈ ਉਸ ਸਮੇਂ ਗੁਰੂ ਕਾ ਚੱਕ (ਅੰਮਿ?ਤਸਰ) ਕੁਝ ਇੱਕ ਪਾਸੇ ਹੋਣ ਕਰਕੇ ਗੁਰੂ ਜੀ ਦੇ ਦਰਬਾਰਤੱਕ ਪਹੁੰਚਦਾ ਇੰਨਾ ਸਹਿਜ ਨਹੀਂ ਸੀ। ਨਾਲੇ ਗੁਰੂ ਜੀ ਸਿੱਖੀ ਦਾ ਪ੍ਰਚਾਰ ਕੇਵਲ ਪੰਜਾਬ ਦੇ ਪੇਂਡੂ ਹਲਕਿਆਂ ਤੱਕ ਹੀ ਸੀਮਤ ਰੱਖਣਾ ਕੁਦਰਤੀ ਤੌਰ ਤੇ ਨਿਆਇ ਸੰਗਤ ਵੀ ਨਹੀਂ ਸੀ ਤੇ ਇਸ ਪ੍ਰਚਾਰ ਦੇ ਨਾਲ ਹੀ ਸਿੱਖਾਂ ਵਾਸਤੇ ਉਹਨਾਂ ਦੀ ਉਪਜੀਵਕਾ ਲਈ ਦੇਸ਼ ਵਿਦੇਸ਼ ਵਿਆਪੀ ਵਪਾਰ ਦਾ ਰਾਹ ਖੋਲ੍ਹਣਾ ਹੋਰ ਵੀ ਜ਼ਰੂਰੀ ਸੀ।
ਸਰੋਵਰ ਸ੍ਰੀ ਤਰਨ ਤਾਰਨ : ਇਹ ਪਵਿੱਤਰ ਸਰੋਵਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਖਾਰਾ ਅਤੇ ਪਲਾਸੋਰ ਪਿੰਡਾਂ ਦੀ ਜ਼ਮੀਨ ਇੱਕ ਲੱਖ ਸਤਵੰਜ਼ਾ ਹਜ਼ਾਰ ਰੁਪਏ ਨੂੰ ਖਰੀਦ ਕੇ 14 ਵੈਸਾਖ ਸੰਮਤ 1647 ਨੂੰ ਖੁਦਵਾਇਆ ਸੀ ੍ਟ ਸੰਮਤ 1653 ਵਿਚ ਗੁਰੂ ਜੀ ਨੇ ਤਾਲ ਨੂੰ ਪੱਕਾ ਕਰਨ ਹਿੱਤ ਆਵੇ ਲਗਾਵਾਏ ਪ੍ਰੰਤੂ ਇਸ ਕੰਮ ਵਿਚ ਜ਼ਾਲਿਮ ਅਮੀਰਦੀਨ ਸਰਾਏ ਨੂਰਦੀ ਵਾਲੇ ਨੇ ਰੁਕਾਵਟਾਂ ਪਾਈਆਂ ਅਤੇ ਇੱਟਾਂ ਚੁਰਾ ਲਈਆਂ। ਸੰਮਤ 1823 ਵਿਚ ਸ੍ਰ ਜੱਸਾ ਸਿੰਘ ਰਾਮਗੜ੍ਹੀਏ ਨੇ ਤਾਲ ਦੇ ਦੋ ਪਾਸੇ ਪੱਕੇ ਕਰਵਾਏ। ਬਾਕੀ ਦੋ ਪਾਸੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਕਾਰਕੁਨ ਮੋਤੀ ਦੇ ਰਾਹੀਂ ਪੱਕੇ ਕਰਵਾਏ। ਇਸ ਸਰੋਵਰ ਦੀ ਪ੍ਰਕਰਮਾ ਪੱਕੀ ਕਰਾਉ ਣ ਦੀ ਸੇਵਾ ਕੰਵਰ ਨੌ ਨਿਹਾਲ ਸਿੰਘ ਨੇ ਕੀਤੀ।
8 ਗੁਰਦੁਆਰਾ ਸ੍ਰੀ ਤਪਿਆਣਾ ਸਾਹਿਬ ਜੀ(ਖਡੂਰ ਸਾਹਿਬ)
ਇਸ ਪਾਵਨ ਅਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਸ਼ਬਦ ਕੀਰਤਨ ਕਰਦੇ ਰਹੇ। ਇਸ ਅਸਥਾਨ ਤੇ ਹੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲਾ ਜੀ ਪਾਸੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਸੁਣ ਕੇ ਭਾਈ ਪੈੜਾ ਮੋਖਾ ਜੀ ਪਾਸੋਂ ਲਿਖਵਾਈ ।
ਸ੍ਰੀ ਗੁਰੂ ਅੰਗਦ ਦੇਵ ਜੀ ਨੇ ਹਜ਼ੂਰੀ ਵਿੱਚ ਸ੍ਰੀ ਗੁਰੂ ਅਮਰਦਾਸ ਜੀ , ਬਾਬਾ ਬੁੱਢਾ ਜੀ , ਭਾਈ ਜੀਵਾ ਜੀ, ਭਾਈ ਪਾਰੋ ਜੀ, (ਪਰਮ ਹੰਸ)ਭਾਈ ਧਿੰਙਾਜੀ ਆਦਿਕ ਸਰੋਤੇ ਜਨ ਸੁਣਿਆ ਕਰਦੇ ਸਨ ੍ਟ ਜਨਮ ਸਾਖੀ ਪੂਰੀ ਹੋਣ ਤੋਂ ਦੋ ਮਹੀਨੇ ਬਾਅਦ ਭਾਈ ਬਾਲਾ ਜੀ ਸੱਚਖੰਡ ਚਲੇ ਗਏ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਇਸ ਅਸਥਾਨ ਤੇ ਆਪਣੇ ਹੱਥੀਂ ਭਾਈ ਬਾਲਾ ਜੀ ਦਾ ਦੇਹ ਦਾ ਸਸਕਾਰ ਕੀਤਾ।
9 ਗੁਰਦੁਆਰਾ ਸ੍ਰੀ ਹੱਟ ਸਾਹਿਬ
ਗੁਰਦੁਆਰਾ ਸ੍ਰੀ ਹੱਟ ਸਾਹਿਬ ਸੁਲਤਾਨਪੁਰ ਲੋਘੀ ਵਿਖੇ ਉਸ ਥਾਂ ਤੇ ਸਥਿਤ ਹੈ ਜਿਥੇ ਨਵਾਬ ਦੌਲਤ ਖਾਂ ਦਾ ਮੋਦੀਖਾਨਾ ਹੁੰਦਾ ਸੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਮੋਦੀਖਾਨੇ ਵਿਚ ਬਤੌਰ ਮੋਦੀ ਵਜੋਂ ਨੌਕਰੀ ਕਰਦੇ ਹੁੰਦੇ ਸਨ। ਇਥੇ ਹੀ ਗੁਰੂ ਸਾਹਿਬ ਲੋੜਵੰਦਾਂ ਨੂੰ ਅਨਾਜ ਦੇ ਕੇ ਝੋਲੀਆਂ ਭਰਦੇ ਸਨ ੍ਟ ਜਿੰਨ੍ਹਾਂ ਵੱਟਿਆਂ ਨਾਲ ਗੁਰੂ ਜੀ ਅਨਾਜ ਤੋਲਦੇ ਸਮੇਂ ਤੇਰਾਂ ਤੇਰਾਂ ਦੀ ਧੁੰਨਅਲਾਪ ਕੇ ਮੋਦੀਖਾਨੇ ਵਿਚ ਆਏ ਲੋਕਾਂ ਦਾ ਇੱਕ ਅਕਾਲ ਪੁਰਖਵਿੱਚ ਵਿਸ਼ਵਾਸ ਪੱਕਾ ਕਰਦੇ ਸਨ, ਉਹ ਪਾਵਨ ਵੱਟ ਗੁੁਰਦੁਆਰਾ ਸਾਹਿਬ ਵਿਖੇ ਸੰਗਤ ਦੇ ਦਰਸ਼ਨਾਂ ਲਈ ਸ਼ੋਭਨੀਕ ਹਨ।
10 ਗੁਰਦੁਆਰਾ ਸ੍ਰੀ ਬੇਰ ਸਾਹਿਬ
ਇਸ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਤਪ ਅਸਥਾਨ ਹੈ। ਇਥੇ ਸ੍ਰੀ ਗੁੁਰੂ ਨਾਨਕ ਦੇਵ ਜੀ ਨੇ 14 ਸਾਲ 9 ਮਹੀਨੇ 13 ਦਿਨ ਇਸ ਅਸਥਾਨ ਤੇ ਤਪ ਕੀਤਾ।
ਇਹ ਗੁਰਦੁਆਰਾ ਸਾਹਿਬ ਪਵਿੱਤਰ ਵੇਈ ਨਦੀ ਦੇ ਕੰਢੇ ਤੇ ਸੁਸ਼ੋਭਿਤ ਹੈ ਇਥੇ ਗੁਰੂ ਨਾਨਕ ਦੇਵ ਜੀ ਦੇ ਹਸਤ ਕਮਲਾਂ ਨਾਲ ਲਗਾਈ ਗਈ ਬੇਰੀ ਸਾਹਿਬ ਸੋਭਦੀ ਹੈ। ਇਸ ਅਸਥਾਨ ਤੇ ਗੁਰੂ ਨਾਨਕ ਨਿਰੰਕਾਰੀ ਤਪੱਸਿਆ ਕਰਦੇ ਰਹੇ ਹਨ।
ਇਹ ਗੁਰਦੁਆਰਾ ਸਾਹਿਬ ਸ਼ਹਿਰ ਦੇ ਵਿਚਕਾਰ ਪੁਰਾਣੇ ਬੱਸ ਅੱਡੇ ਦੇ ਕੋਲ ਹੈ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਿਵਾਸ ਅਸਥਾਨ ਹੈ। ਇਥੇ ਬਾਬਾ ਸ੍ਰੀ ਚੰਦ ਅਤੇ ਲਖਮੀ ਦਾਸ ਦਾ ਜਨਮ ਹੋਇਆ। ਇਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਮਾਜੀਆਂ ਨੂੰ ਸਿੱਖਿਆ ਦਿੱਤੀ ਸੀ।
ਇਹ ਗੁਰਦੁਆਰਾ ਸਾਹਿਬ ਗੁਰੂ ਕਾ ਬਾਗ ਦੇ ਨਜ਼ਦੀਕ ਹੈ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸ਼ਾਦੀ ਸਮੇਂ ਸ੍ਰੀ ਗੋਇੰਦਵਾਲ ਤੋਂ ਪਿੰਡ ਡੱਲੇ ਨੂੰ ਜਾਂਦੇ ਹੋਏ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਸੰਮਤ ਸੰਗਤਾਂ ਇਥੇ ਬਿਰਾਜੇ ਸਨ।=
ਇਹ ਗੁਰਦੁਆਰਾ ਕਪੂਰਥਲੇ ਵਾਲੀ ਚੁੰਗੀ ਦੇ ਲਾਗੇ ਅਤੇ ਸ਼ਮਸ਼ਾਨ ਭੂਮੀ ਦੇ ਪਿਛਲੇ ਪਾਸੇ ਵੇਈ ਨਦੀ ਦੇ ਕੰਢੇ ਤੇ ਹੈ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਾਲੇ ਅਸਥਾਨ ਤੇ ਟੁੱਭੀ ਮਾਰ ਕੇ ਸੱਚ ਖੰਡ ਗਏ ਸਨ ਤੇ ਤਿੰਨ ਦਿਨਾਂ ਮਗਰੋਂ ਇਸ ਅਸਥਾਨ ਤੇ ਪ੍ਰਗਟ ਹੋਏ ਸਨ।
11 ਗੁਰਦੁਆਰਾ ਬਾਉਲੀ ਸਾਹਿਬ
ਇਹ ਗੁਰਦੁਆਰਾ ਪਾਤਸ਼ਾਹੀ ਤੀਸਰੀ ਗੁਰੂ ਅਮਰਦਾਸ ਜੀ ਨਾਲ ਸਬੰਧਿਤ ਹੈ। ਇਸ ਪਾਵਨ ਤੀਰਥ ਦੀ ਰਚਨਾ ਗੁਰੂ ਜੀ ਨੇ ਸੰਨ 1552 ਈਂ ਵਿਚ ਕੀਤੀ। ਲੋਕਾਈ ਦੀ ਆਤਮਿਕ ਕਲਿਆਣ ਹਿੱਤ 84 ਪੌੜੀਆਂ ਦਾ ਬਾਉਲੀ ਸਾਹਿਬ ਬਣਵਾਇਆ। ਇਹ ਸਿੱਖ ਧਰਮ ਦਾ ਮਹਾਨ ਤੀਰਥ ਅਸਥਾਨ ਹੈ ੍ਟ ਗੁਰੂ ਜੀ ਨੇ ਸਤੀ ਪ੍ਰਥਾ ਦੀ ਕੋਝੀ ਰੀਤ ਪ੍ਰਥਾ ਨੂੰ ਇਥੋਂ ਸਮਾਪਤ ਕੀਤਾ। ਇਥੇ ਹੀ ਜਗਤ ਨੂੰ ਆਨੰਦ ਦੇਣ ਵਾਲੀ ਪਾਵਨ ਬਾਣੀ ਆਨੰਦ ਸਾਹਿਬ ਇਥੇ ਉਚਾਰਨ ਹੋਈ। ਇਥੇ ਹੀ ਗੁਰੂ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਵਾਸਤੇ 22 ਪ੍ਰਚਾਰਕ (ਮੰਜੀਆਂ)ਦੀ ਸਥਾਪਨਾ ਕੀਤੀ।
12 ਬਾਬਾ ਬੁੱਢਾ ਸਾਹਿਬ ਜੀ
ਇਸ ਸਥਾਨ ਉਪਰ ਇੱਕ ਛੋਟਾ ਜਿਹਾ ਜੰਗਲ ਹੁੰਦਾ ਸੀ ਜਿਸ ਕਾਰਨ ਇਸ ਨੂੰ ਬੀੜ ਵੀ ਕਿਹਾ ਜਾਂਦਾ ਹੈ। ਇਸ ਜਗ੍ਹਾ ’ਤੇ ਰਹਿੰਦੇ ਹੋਏ ਬਾਬਾ ਬੁੱਢਾ ਜੀ ਪਸ਼ੂਆਂ ਅਤੇ ਜਮੀਨ ਦੀ ਦੇਖਭਾਲ ਦੇ ਨਾਲ ਨਾਲ ਸੰਗਤਾਂ ਨੂੰ ਗੁਰਬਾਣੀ ਅਤੇ ਗੁਰਮੁਖੀ ਸਿਖਾਉਣ ਦਾ ਕਾਰਜ ਵੀ ਕਰਦੇ ਸਨ। ਬਾਬਾ ਜੀ ਦੇ ਇਸ ਜਗ੍ਹਾ ਉਪਰ ਜ਼ਿਆਦਾ ਸਮਾਂ ਰਹਿਣ ਕਾਰਨ ਇਸ ਜਗ੍ਹਾ ਨੂੰ ਬੀੜ ਬਾਬਾ ਬੁੱਢਾ ਜੀ ਕਿਹਾ ਜਾਣ ਲੱਗਾ।1594 ਈ ’ਚ ਗੁਰੂ ਅਰਜਨ ਦੇਵ ਜੀ ਦੀ ਪਤਨੀ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਲਈ ਮਿੱਸੀ ਰੋਟੀ ਲੈ ਕੇ ਆਏ। ਬਾਬਾ ਜੀ ਨੇ ਇਹ ਮਿੱਸੀ ਰੋਟੀ ਖਾਧੀ ਅਤੇ ਮਾਤਾ ਗੰਗਾ ਦੀ ਔਲਾਦ ਪ੍ਰਾਪਤੀ ਦੀ ਅਰਦਾਸ ਕੀਤੀ। ਕੁਝ ਸਮੇਂ ਬਾਅਦ ਮਾਤਾ ਗੰਗਾ ਅਤੇ ਅਰਜਨ ਦੇਵ ਜੀ ਦੇ ਘਰ ਹਰਿਗੋਬਿੰਦ ਸਿੰਘ ਦਾ ਜਨਮ ਹੋਇਆ। ਮਾਤਾ ਗੰਗਾ ਦੀ ਸੰਤਾਨ ਪ੍ਰਾਪਤੀ ਤੋਂ ਬਾਅਦ ਬਾਕੀ ਸੰਗਤਾਂ ਵੀ ਇਸ ਜਗ੍ਹਾ ਆਪਣੀਆਂ ਮਨੋਕਾਮਨਾਵਾਂ ਦੀ ਪੂਰਤੀ ਲਈ ਅਰਦਾਸ ਕਰਨ ਲੱਗੀਆਂ। ਅੱਜ ਕੱਲ ਵੀ ਸੰਗਤਾਂ ਇਸ ਜਗ੍ਹਾ ਉਪਰ ਸੰਤਾਨ ਦੀ ਪ੍ਰਾਪਤੀ ਲਈ ਲਈ ਸੁੱਖ ਸੁੱਖਦੀਆਂ ਹਨ ਅਤੇ ਕੜਹਾ-ਪ੍ਰਸ਼ਾਦ ਕਰਵਾਉਂਦੀਆਂ ਹਨ। ਅੱਜ ਵੀ ਇਸ ਜਗ?ਹਾ ਉਪਰ ਜਿਸ ਦਿਨ ਮਾਤਾ ਗੰਗਾ ਜੀ ਆਏ ਸਨ ਉਸ ਦਿਨ ਨੂੰ ਮੁੱਖ ਰਖਦੇ ਹੋਏ 20, 21, 22 ਅੱਸੂ ਨੂੰ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ। ਹਰ ਮਹੀਨੇ ਸੰਗਰਾਦ ਵੀ ਮਨਾਈ ਜਾਂਦੀ ਹੈ।
13 ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ
ਧੰਨ ਧੰਨ ਗੁਰੂ ਰਾਮਦਾਸ ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਜਾਂ ਸ਼੍ਰੀ ਦਰਬਾਰ ਸਾਹਿਬ
ਭਾਰਤ ਦੇ ਪੰਜਾਬ ਸੂਬੇ ਦੇ ਸ਼ਹਿਰ ਅੰਮ੍ਰਿਤਸਰ ’ਚ ਸਥਿਤ ਗੁਰਦੁਆਰਾ ਹੈ। ਇਹ ਸਿੱਖਾਂ ਦਾ ਸਭ ਦਾ ਪਵਿੱਤਰ ਧਾਰਮਿਕ ਅਸਥਾਨ ਮੰਨਿਆ ਜਾਂਦਾ ਹੈ
ਇਹ ਗੁਰਦੁਆਰਾ ਚੌਥੇ ਪਾਤਸ਼ਾਹ ਧੰਨ ਧੰਨ ਸ਼੍ਰੀ ਗਰੂ ਰਾਮਦਾਸ ਸਾਹਿਬ ਜੀ ਦੁਆਰਾ 1577 ਵਿੱਚ ਬਣਵਾਏ ਗਏ ਸਰੋਵਰ ਦੇ ਦੁਆਲੇ ਬਣਾਇਆ ਗਿਆ ਹੈ।ਇਸਦੀ ਨੀਂਹ 28 ਦਸੰਬਰ 1588 ਵਿੱਚ ਸਾਈਾ ਮੀਆਂ ਮੀਰ ਜੀ ਦੁਆਰਾ ਰੱਖੀ ਗਈ ਸੀ। 1604 ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇੱਥੇ ਆਦਿ ਗ੍ਰੰਥ ਦੇ ਇੱਕ ਖਰੜੇ ਦਾ ਪ੍ਰਕਾਸ਼ ਕੀਤਾ।
ਸੰਨ 1606 ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਨੀਂਹ ਪੱਥਰ ਛੇਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਰੱਖਿਆ ਗਿਆ। ਬਾਬਾ ਦੀਪ ਸਿੰਘ ਜੀ ਦੀ ਯਾਦ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਵਿੱਚ ਸ਼ਹੀਦੀ ਬੁੰਗਾ ਸਥਿਤ ਹੈ, ਜਿੱਥੇ ਲੜੀਵਾਰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਚਲਦੇ ਰਹਿੰਦੇ ਹਨ।
ਬਜ਼ੁਰਗਾਂ ਤੋਂ ਸੁਣੀ ਕਹਾਣੀ ਮੁਤਾਬਿਕ ਇਥੇ ਬੀਬੀ ਰਜਨੀ ਦੇ ਪਤੀ ਪਿੰਗਲੇ ਦਾ ਕੋਹੜ ਠੀਕ ਹੋਇਆ ਸੀ । ਜਿਥੇ ਅੱਜ ਸਰੋਵਰ ਸਾਹਿਬ ਹੈ ਉਥੇ ਕਦੇ ਛੱਪੜੀ ਹੁੰਦੀ ਸੀ। ਇਥੇ ਬੇਰੀ ਦੇ ਕੰਢੇ ਜਿੱਥੇ ਪਿੰਗਲੇ ਨੇ ਸਰੋਵਰ ਕਾਲੇ ਕਾਵਾਂ ਨੂੰ ਡੁੱਬੀ ਮਾਰਦੇ ਦੇਖਿਆ ਤੇ ਉਹ ਕਾਲੇ ਤੋਂ ਚਿੱਟ ਹੋ ਕੇ ਬਾਹਰ ਨਿਕਲੇ ਤਾਂ ਉਸ ਨੇ ਵੀ ਇਸ ਸਰੋਵਰ ਵਿਚ ਚੁੱਭੀ ਮਾਰੀ ਤੇ ਉਸਦਾ ਕੋਹੜ ਦੂਰ ਹੋ ਗਿਆ ਸੀ।
ਜੇ ਅਸੀਂ ਵਾਸਤੂਸ਼ਿਲਪ ਦੀ ਗੱਲ ਕਰੀਏ ਤਾਂ ਇਸ ’ਤੇ ਅਰਬ, ਭਾਰਤੀ ਅਤੇ ਯੂਰਪੀ ਪ੍ਰਭਾਵ ਸਾਫ ਝਲਕਦੇ ਹਨ। ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਚਾਰਾਂ ਦਿਸ਼ਾਵਾਂ ਨੂੰ ਮੂੰਹ ਕਰਦੇ ਚਾਰ ਦੁਆਰ ਇਸ ਗੱਲ ਦਾ ਪ੍ਰਤੀਕ ਹਨ ਕਿ ਇਹ ਹਰ ਧਰਮ, ਨਸਲ, ਫਿਰਕੇ ਦੇ ਵਿਅਕਤੀ ਲਈ ਹੈ। ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਲੰਗਰ ਵਿੱਚ ਹਰ ਮੁਲਕ, ਧਰਮ, ਜਾਤ, ਲਿੰਗ ਆਦਿ ਦੇ ਲੱਗਭਗ ਇੱਕ ਲੱਖ ਤੋਂ ਵੱਧ ਲੋਕ ਹਰ ਰੋਜ਼ ਗੁਰੂ ਕਾ ਲੰਗਰ ਛੱਕਦੇ ਹਨ।
ਅੰਤ ਸਿੱਖ ਇਤਿਹਾਸ ਨੂੰ ਕਰੀਬ ਤੋਂ ਜਾਨਣ ਦਾ ਮੌਕਾ ਹਰ ਕਿਸੇ ਨੂੰ ਨਹੀਂ ਮਿਲਦਾ। ਇਹ ਗੋਰਵਮਈ ਇਤਿਹਾਸ ਨੂੰ ਅਨੁਭਵ ਕਰਨ ਨਾਲ ਪ੍ਰਮਾਤਮਾ ਦੇ ਨੇੜੇ ਹੋਣ ਦਾ ਅਹਿਸਾਸ ਹੁੰਦਾ ਹੈ। ਫਿਰ ਸਾਰੀ ਕਾਇਨਾਤ ਵਿਚ ਉਸੇ ਦਾ ਨੂਰ ਜਾਪਦਾ ਹੈ ੍ਟ
ਸੋ ਗੁਰੂਆਂ ਦੀ ਇਸ ਧਰਤ ਨੂੰ ਇੱਕ ਵਾਰ ਜ਼ਰੂਰ ਨਿਮਨ ਕਰੋ। ਤੁੁਹਾਡੀ ਅੰਤਰਆਤਮ ਇੱਕ ਵਿਲੱਖਣ ਰੂਪ ਵਿਚ ਖੁਦ-ਬ -ਖੁਦ ਰੰਗੀ ਜਾਵੇਗੀ।
ਬਲਜਿੰਦਰ ਕੌਰ ਸ਼ੇਰਗਿੱਲ















































