ਅੰਨਪਾਣੀ (ਮਿੰਨੀ ਕਹਾਣੀ )
ਇੱਕ ਦਿਨ ਦੀ ਗੱਲ ਹੈ ਕਿ
ਜੂਨ ਦਾ ਮਹੀਨਾ ਸੀ ਗੁਰਦੁਆਰੇ ਸਾਹਿਬ ਦੀ ਚਰਨ ਗੰਗਾ ’ਚ ਕੁਝ ਕਬੂਤਰ ਬੜੇ ਚਾਅ ਨਾਲ ਡੁੱਬਕੀਆਂ ਲਗਾ ਪਾਣੀ
ਪੀ ਰਹੇ ਸੀ। ਪਾਣੀ ਪੀਂਦੇ ਤੇ ਨਹਾਉਂਦਿਆਂ ਨੂੰ ਦੇਖ ਕੇ ਆਉਂਦੀ ਜਾਂਦੀ
ਨੂੰ ਵੀ ਬੜਾ ਸਕੂਨ ਮਿਲ ਰਿਹਾ ਸੀ।
ਰੱਬ ਦੇ ਘਰ ਵਿਚ ਹਰ ਇੱਕ ਦਾ ਦਾਣਾ ਪਾਣੀ ਲਿਖਿਆ ਪਿਆ ਹੈ। ਭਾਵੇ ਸ਼ਰਧਾਲੂ ਇਸ ਚਰਨ ਗੰਗਾ ’ਚ ਪੈਰ ਧੋ ਕੇ ਪਵਿੱਤਰ ਹੋ ਪ੍ਰਮਾਤਮਾ ਨੂੰ ਸਿਜਦਾ ਕਰਨ ਜਾ ਰਿਹਾ ਸੀ, ਪਰ ਇਹਨਾਂ ਪੰਛੀਆਂ ਕਬੂਤਰਾਂ ਦਾ ਅੰਨਪਾਣੀ ਦਾ ਹੀਲਾ ਵਸੀਲਾ ਵੀ ਰੱਬ ਨੇ ਦੇਖੋ ਤੈਅ ਕੀਤਾ ਹੋਇਆ ਹੈ। ਭਾਵੇਂ ਉਹ ਲੱਖਾਂ ਸ਼ਰਧਾਲੂਆਂ ਦੇ ਚਰਨਾਂ ਦੀ ਧੂਲ ਵਾਲਾ ਪਾਣੀ ਹੀ ਕਿਉਂ ਨਾ ਪੀ ਰਹੇ ਹੋਣ। ਪਰ ਇਸ ਪਾਣੀ ਨਾਲ ਕਬੂਤਰਾਂ ਦੀ ਪਿਆਸ ਵੀ ਬੁਝ ਰਹੀ ਸੀ ਅਤੇ ਉਹ ਜ਼ਿੰਦਗੀ ਦੀ ਉਡਾਰੀ ਵੀ ਭਰ ਰਹੇ ਸੀ।
ਸੋ ਸਾਨੂੰ ਹਮੇਸ਼ਾਂ ਹੀ ਆਪਣੇ ਆਲੇ ਦੁਆਲੇ ਇਸ ਅੱਤ ਦੀ ਗਰਮੀ ਵਿਚ ਪੂਸ਼ ਪੰਛੀਆਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ। ਤਾਂ ਕਿ ਇਹ ਬੇਜ਼ੁਬਾਨ ਆਪਣੀ ਪਿਆਸ ਬੁਝਾ ਸਕਣ ਅਤੇ ਅੰਬਰਾਂ ਦੀਆਂ ਉਡਾਰੀਆਂ ਭਰਦੇ ਰਹਿਣ।
ਸੋ ਅੰਤ ਵਿਚ ਪੰਛੀ ਪਾਣੀ ਪੀ ਆਕਾਸ਼ ਵੱਲ ਉਡਾਰੀਆਂ ਲਾਉਂਦੇ ਗਏ।
ਬਲਜਿੰਦਰ ਕੌਰ ਸ਼ੇਰਗਿੱਲ


Bahut wadia ji🙏🙏🙏
ReplyDeleteVery nice story ji
ReplyDelete