Saturday, April 11, 2026

ਕਬੂਤਰੀ ਦੇ ਅੰਡੇ (ਕਹਾਣੀ)

 ਕਬੂਤਰੀ ਦੇ ਅੰਡੇ 

ਦੌੜਦਾ-ਦੌੜਦਾ ਜਗਜੀਤ ਬਾਹਰੋਂ ਆਇਆ ਕਹਿੰਦਾ ਮੰਮੀ ਬੱਚਾ ਮਰ ਗਿਆ ਹੈ, ਬੱਚਾ ਮਰ ਗਿਆ, ਕਿਹੜਾ ਬੱਚਾ ਮਰ ਗਿਆ। ਕਬੂਤਰ ਦਾ ਬੱਚਾ ਮਰ ਗਿਆ  ਮੰਮੀ। ਮੈਂ ਦਿਲੋਂ ਘਬਰਾਈ ਕਿਹੜਾ ਬੱਚਾ ਮਰ ਗਿਆ ਪੁੱਛਿਆ।



ਦਰਅਸਲ ਕਈ ਦਿਨਾਂ ਤੋਂ ਇਕ ਕਬੂਤਰੀ ਆਲ੍ਹਣਾ ਬਣਾ ਰਹੀ ਸੀ ਇਕ-ਇਕ ਤਿਣਕਾ ਇੱਕਠਾ ਕਰਕੇ ਕਬੂਤਰੀ ਨੇ ਆਪਣਾ ਆਲ੍ਹਣਾ ਤਿਆਰ ਕਰ ਲਿਆ ਸੀ।  ਕੁਝ ਕੁ ਦਿਨ ਤੋਂ ਉਹ ਚੋਗਾ ਚੁੱਗ ਕੇ ਕਈ-ਕਈ ਘੰਟੇ ਆਲ੍ਹਣੇ ਵਿਚ ਬੈਠੀ ਰਹਿੰਦੀ ਸੀ। ਜਗਜੀਤ ਦਾ ਧਿਆਨ ਹਰ ਰੋਜ਼ ਉਸ ਆਲ੍ਹਣੇ ਵੱਲ ਜ਼ਰੂਰ ਜਾਂਦਾ ਸੀ ਤੇ ਕਦੇ -ਕਦੇ ਆਲ੍ਹਣੇ ਦੀ ਗੱਲਾਂ ਵੀ ਕਰਦਾ ਰਹਿੰਦਾ ਸੀ। ਇਕ ਦਿਨ ਕਬੂਤਰੀ ਨੇ ਅੰਡੇ ਦਿੱਤੇ, ਉੁਹਨਾਂ ਅੰਡਿਆਂ ਦੀ ਰਾਖੀ ਲਈ ਕਬੂਤਰੀ ਅੰਡਿਆਂ ਉਤੇ ਬੈਠੀ ਰਹਿੰਦੀ ਸੀ। ਥੋੜੇ ਦਿਨਾਂ ਬਾਅਦ ਉਹਨਾਂ ਅੰਡਿਆਂ ’ਚ ਬੱਚੇ ਨਿਕਲਣ ਦਾ ਸਮਾਂ ਆ ਗਿਆ ਸੀ। ਪਰ ਬਦਕਿਸਮਤ ਜਦੋਂ ਇਕ ਅੰਡਾ ਟੁੱਟਿਆ ਦੇਖਿਆ। ਉਸ ਵਿਚ ਕਬੂਤਰੀ ਦਾ ਬੱਚਾ ਬਣਿਆ ਹੋਇਆ ਸੀ ਪਰ ਉਹ ਸਾਹ ਨਹੀਂ ਸੀ ਲੈ ਰਿਹਾ। ਉਹ ਮਰ ਚੁੱਕਾ ਸੀ।

ਇਹ ਸਭ ਕੁਝ 12 ਸਾਲਾਂ ਜਗਜੀਤ ਦੇਖ ਰਿਹਾ ਸੀ। 

ਇਕ ਦਿਨ ਉਸ ਨੇ ਆਲ੍ਹਣੇ ਦੇ ਨੇੜੇ ਇੱਕ ਲੰਮੀ ਪੂਛ ਵਾਲਾ ਪੰਛੀ ਘੁੰਮਦਾ ਵੀ ਦੇਖਿਆ ਸੀ। ਹੁਣ ਉਸ ਨੂੰ ਪੱਕਾ ਯਕੀਨ ਹੋ ਗਿਆ ਸੀ ਕਿ ਕਬੂਤਰੀ ਦੇ ਅੰਡੇ ਕਿਸੇ ਹੋਰ ਨੇ ਨਹੀਂ ਬਲਕਿ ਉਸੇ ਲੰਬੀ ਵਾਲੇ ਪੰਛੀ ਨੇ ਖ਼ਰਾਬ ਕੀਤੇ ਹੋਣੇ ਨੇ। ਅਜਿਹਾ ਇੰਨੀ ਉਚਾਈ ’ਤੇ ਹੋਰ ਕੋਈ ਕਬੂਤਰੀ ਦੇ ਬੱਚੇ ਦਾ ਨੁਕਸਾਨ ਕਰ ਹੀ ਨਹੀਂ ਸਕਦਾ ਸੀ। ਉਸੇ ਲੰਬੀ ਪੂਛ ਵਾਲੇ ਪੰਛੀ ਨੇ ਆਲ੍ਹਣੇ ਵਿਚ ਜਾ ਕੇ ਅੰਡਾ ਚੁੱਕਣ ਦੀ ਕੋਸ਼ਿਸ ਕੀਤੀ ਹੋਣੀ ਹੈ ਤੇ ਚੁੱਕਦੇ ਸਮੇਂ ਅੰਡਾ ਥੱਲ੍ਹੇ ਡਿੱਗ ਗਿਆ ਹੋਵੇਗਾ, ਨਹੀਂ ਤਾਂ ਆਲ੍ਹਣੇ ਵਿਚ ਹੋਣ ਦੇ ਬਾਵਜੂਦ ਅੰਡਾ ਨਹੀਂ ਸੀ ਡਿੱਗ ਸਕਦਾ। ਉਹ ਸੋਚਦਾ ਰਿਹਾ ਸੀ ਕਿ ਕਬੂਤਰੀ ਖ਼ੁਦ ਤਾਂ ਆਪਣੇ ਬੱਚੇ ਨੂੰ ਨੁਕਸਾਨ ਨਹੀਂ ਪੁਚਾ ਸਕਦੀ।

ਮੰਮੀ! ਹੁਣ ਇਸ ਬੱਚੇ ਦਾ ਕੀ ਕਰੀਏ, ਅਜੇ ਅਸੀਂ ਗੱਲਾਂ ਹੀ ਕਰ ਰਹੇ ਸੀ ਕਿ ਇਸ ਨੂੰ ਦੱਬ ਦੇਵਾਂਗੇ, ਪਰੰਤੂ ਉਦੋਂ ਤੱਕ ਬਹੁਤ ਦੇਰ ਹੋ ਗਈ ਸੀ। ਉਸ ਬੱਚੇ ਨੂੰ ਇੱਕ ਜਨੌਰ ਚੁੱਕ ਕੇ ਲੈ ਗਿਆ।

ਜਗਜੀਤ ਦਾ ਇਸ ਤਰ੍ਹਾਂ ਪੰਛੀਆਂ ਨਾਲ ਲਗਾਵ ਦੇਖ ਮਨ ਨੂੰ ਬਹੁਤ ਚੰਗਾ ਲੱਗਿਆ। ਫਿਰ ਉਸ ਨੂੰ ਸਮਝਿਆ ਕਿ ਜੋ ਬੱਚਾ ਪੈਦਾ ਹੁੰਦੇ ਹੀ ਮੋਇਆ ਗਿਆ। ਉਸ ਲਈ ਦੁੱਖ ਕਰਨ ਦੀ ਬਜਾਏ ਬਾਕੀ ਬਚੇ ਹੋਏ ਪੰਛੀ ਦੇ ਬੱਚਿਆਂ ਨੂੰ ਵੱਡੇ ਹੁੰਦੇ ਅਕਾਸ਼ ’ਚ ਉਡਾਰੀਆ ਲਾਉਂਦੇ ਦੇਖੇ। ਕਬੂਤਰੀ ਦੇ ਅੰਡਿਆ ’ਚ ਨਿਕਲੇ ਹੋਰ ਛੋਟੇ -ਛੋਟੇ ਬੱਚਿਆਂ ਨੂੰ ਦੇਖ ਆਪ ਉਨ੍ਹਾਂ ਵਾਂਗ ਉਡਾਰੀਆਂ ਲਾਉਣ ਦੀ ਕੋਸ਼ਿਸ਼ ਕਰੇ, ਭਾਵ ਆਪਣੇ ਆਪ ਆਤਮ ਨਿਰਭਰ ਹੋ ਕਿ ਹਰ ਕੰਮ ਵਿਚ ਅੱਗੇ ਵਧੇ ਅਤੇ ਅੰਬਰ ਨੂੰ ਛੂਹਣ ਦੀ ਦੀ ਤਾਕਤ ਰੱਖੇ।


ਬਲਜਿੰਦਰ ਕੌਰ ਸ਼ੇਰਗਿੱਲ

No comments:

Post a Comment

ਮੈਂ ਤੇ ਹਵਾਵਾਂ

ਇੱਕ ਦਿਨ ਹਵਾਵਾਂ ਕੋਲੋਂ ਦੀ ਲੰਘੀਆਂ ਮੈਂ ਹਵਾਵਾਂ ਨੂੰ ਪੁੱਛਿਆ, ਨੀਂ ਦੱਸੋ ਮੈਨੂੰ ਵੀ ਕਰਦਾ ਕੋਈ ਯਾਦ| ਹਵਾਵਾਂ ਹੱਸੀਆਂ ਤੇ ਬੋਲੀਆਂ, ਤੂੰ ਜਿਸ ਨੂੰ ਮਿਲਣਾ, ਉਹ ਰਾਹਾਂ ਬ...