Thursday, April 23, 2026

‘ਉੱਚਾ ਦਰ ਬਾਬੇ ਨਾਨਕ ਦਾ’ ਅਜੂਬਾ

 

ਉੱਚਾ ਦਰ ਬਾਬੇ ਨਾਨਕ ਦਾਅਜੂਬਾ 


ਪੰਜਾਬ ਵਿਚ ਉੱਚਾ ਦਰ ਬਾਬੇ ਨਾਨਕ ਦਾ ਪਹਿਲਾ ਅਜਾਇਬ ਘਰ ਹੈ, ਕਰੋੜਾਂ ਦੀ ਲਾਗਤ ਨਾਲ ਬਣੇ ਇਸ ਵਿਲੱਖਣ ਪ੍ਰਾਜੈਕਟ ਵਿਚ ਬਾਬੇ ਨਾਨਕ ਦੀਆਂ ਸਿੱਖਿਆਵਾਂ ਬਾਰੇ ਜਗਤ ਤੇ ਕਿੰਨਾ ਡੂੰਘਾ ਅਸਰ ਪਾਇਆ ਹੈ ਇਹ ਤਾਂ ਅਜੂਬੇ ਵਿਚ ਜਾ ਕਿ ਹੀ ਪਤਾ ਲੱਗਦਾ ਹੈ ਜਿੱਥੇ ਹਰ ਕਿਸੇ ਧਰਮਾਂ ਦੇ ਲੇਖਕਾਂ, ਵਿਦਵਾਨਾਂ, ਰਿਸ਼ੀਆਂ ਮੁਨੀਆਂ ਆਦਿ ਵਲੋਂ ਬਾਬੇ ਨਾਨਕ ਤੇ ਆਪੋਂ ਆਪਣੀ ਕਲਮ ਰਾਹੀਂ ਵਿਚਾਰ ਦੁਨੀਆਂ ਨਾਲ ਸਾਂਝੇ ਕੀਤੇ ਗਏ ਹਨ ਇਹ ਅਜਾਇਬ ਘਰ ਆਪਣੀ ਕਿਸਮ ਦਾ ਇੱਕ ਅਧਿਆਤਮਿਕ ਕੇਂਦਰ ਵੀ ਕਿਹਾ ਜਾ ਸਕਦਾ ਹੈ ਉੱਚਾ ਦਰ ਬਾਬੇ ਨਾਨਕ ਦਾ ਟਰੱਸਟ ਪਿੰਡ ਬਾਪਰੌਰ ਨੇੜੇ ਸ਼ੰਭੂ ਬੈਰੀਅਰ ਅੰਬਾਲਾ ਰਾਜਪੁਰਾ ਰੋਡ (ਪੰਜਾਬ) ਵਿਚ ਸਥਿਤ ਹੈ ਇਹ ਅਜਾਇਬ ਘਰ ਹਾਈਵੇ ਤੇ ਬਣਿਆ ਹੋਣ ਕਾਰਨ ਇਥੇ ਪੂਰੇ ਪੰਜਾਬ ਭਰ ਤੋਂ ਲੋਕਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ

ਇਸੇ ਤਰ੍ਹਾਂ ਇੱਕ ਦਿਨ ਚੰਡੀਗੜ੍ਹ ਤੋਂ ਕਈ ਉੱਘੇ ਸਾਹਿਤਕਾਰਾਂ ਨੇ ਵੀ ਇਥੇ ਜਾਣਾ ਇੱਕ ਵਿਚਾਰ ਬਣਾਇਆ ਇਸ ਤਰ੍ਹਾਂ ਕੌਮਾਂਤਰੀ ਮਾਂ ਬੋਲੀ ਦਿਵਸ ਤੇ ਪੰਜਾਬੀ ਵਿਸ਼ਵ ਪ੍ਰਚਾਰ ਸਭਾ ਦੇ ਪ੍ਰਧਾਨ ਬਹਾਦਰ ਸਿੰਘ ਗੋਸਲ ਜੀ ਵਲੋਂ ਉੱਘੇ ਸਾਹਿਤਕਾਰਾਂ ਦਾ ਇੱਕ ਗਰੁੱਪ  ‘‘ਉੱਚਾ ਦਰ ਬਾਬੇ ਨਾਨਕ ਦਾ’’ ਦੇਖਣ ਲਈ ਚੰਡੀਗੜ੍ਹ (ਬਡਹੇੜੀ) ਇਕੱਠੇ ਹੋ ਗਏ ਸੀ ਕਈ ਨੂੰ ਫੋਨ ਵੀ ਕੀਤੇ ਪਰ ਉਨ੍ਹਾਂ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ ਇਸ ਤਰ੍ਹਾਂ ਕਰਦੇ -ਕਰਦੇ ਸਵੇਰੇ 10.30 ਵਜੇ ਤੱਕ ਸਾਰੇ ਆਪੋਂ ਆਪਣੀਆਂ ਗੱਡੀਆਂ ਵਿਚ ਬੈਠ ਕੇ ਚੱਲ ਪਏ ਅਜੇ ਚੰਡੀਗੜ੍ਹ ਵਿਚ ਹੀ ਸੀ ਕਿ ਇੱਕ ਗੱਡੀ ਤੇਲ ਪੁਵਾਉਣ ਲਈ ਪੈਟਰੋਲ ਬੰਬ ਤੇ ਰੁਕ ਗਈ ਉਸ ਗੱਡੀ ਦੀ ਉਡੀਕ ਕਰਦੇ ਹੋਏ 10-15 ਮਿੰਟ ਫਿਰ ਲੇਟ ਹੋ ਗਏ ਫਿਰ ਤਿੰਨੋਂ ਗੱਡੀਆਂ ਆਪੋ ਆਪਣੀ ਸਪੀਡ ਵਿਚ ਅਜੇ ਜਾ ਰਹੀਆਂ ਸੀ ਕਿ ਬਠਲਾਣਾ ਪਿੰਡ ਜੋ ਹਾਈਵੇ ਤੇ ਹੀ ਸਥਿਤ ਹੈ ਉਥੇ ਰੁਕਣ ਲਈ ਸਭ ਨੂੰ ਕਿਹਾ ਗਿਆ ਇਥੇ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਵਲੋਂ 3 ਏਕੜ ਵਿਚ ਇੱਕ ਕ੍ਰਿਕਟ ਐਕਡਮੀ ਖੋਲ੍ਹੀ ਗਈ ਹੈ ਉਥੇ ਸਭ ਨੂੰ ਚਾਹ ਪੀ ਕੇ ਜਾਣ ਲਈ ਕਿਹਾ ਗਿਆ ਉਥੇ ਚਾਹ ਪੀਣ ਤੋਂ ਬਾਅਦ ਸਭ ਫਿਰ ਆਪੋਂ ਆਪਣੀਆਂ ਗੱਡੀਆਂ ਵਿਚ ਸਵਾਰ ਹੋ ਕੇ ਆਪਣੇ ਸਫ਼ਰ ਤੇ ਚੱਲ ਪਏ

ਰਾਸਤੇ ਦੀ ਟਰੈਫ਼ਿਕ ਨੂੰ ਪਾਰ ਕਰਦੇ ਹੋਏ 12.30 ਵਜੇ ‘‘ਉੱਚਾ ਦਰ ਬਾਬੇ ਨਾਨਕ ਦਾ’’ ਦਰ ਖੱਲੇ ਮਿਲੇ ਸਾਰਿਆਂ ਨੇ ਗੱਡੀਆਂ ਅੰਦਰ ਲਗਾ ਦਿੱਤੀਆਂ ਫਿਰ ਉਥੇ ਦਾ ਇੱਕ ਟੀਮ ਮੈਂਬਰ ਕੋਲ ਆਇਆ ਅਤੇ ਐਟਰੀ ਕਰਨ ਲਈ ਅੱਗੇ ਲੈ ਗਿਆ ਉਥੇ ਜਦੋਂ ਐਟਰੀ ਮੌਕੇ ਬੰਦਿਆਂ ਦੀ ਗਿਣਤੀ ਹੋਣ ਲੱਗੀ ਤਾਂ ਗਿਣਤੀ ਪੂਰੀ-ਪੂਰੀ ਤੇਰਾਂ-ਤੇਰਾਂ ਤੋਲ ਪਈ ਇਹ ਇਕ ਸਬੱਬ ਹੀ ਬਣਿਆ ਨਹੀਂ ਤਾਂ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਸਾਹਿਬ ਨੇ ਕਈਆਂ ਨੂੰ ਸੱਦੇ ਭੇਜੇ ਸੀ ਪਰੰਤੂ ਉਹ ਕਿਸੇ ਮਜ਼ਬੂਰੀ ਵੱਸ ਪਹੁੰਚ ਹੀ ਨਹੀ ਸੀ ਸਕੇ


ਉੱਚਾ ਦਰ ਬਾਬੇ ਨਾਨਕ ਦਾਅਜਾਇਬ ਘਰ ਵਿਚ ਇੱਕ ਅਜੀਬ ਜਿਹੀ ਸ਼ਾਂਤੀ ਹੈ ਜਿਵੇਂ ਮਨੋਂ ਕਿ ਤੁਸੀਂ ਕਿਸੇ ਵੱਖਰੇ ਦੌਰ ਵਿਚ ਆ ਗਏ ਹੋਵੋ ਉਥੇ ਦੀ ਸ਼ਾਂਤੀ ਬਾਬੇ ਨਾਨਕ ਦੇ ਵਿਚਾਰਾਂ ਵਾਂਗ ਮੇਲ ਖਾਂਦੀ ਦੇ ਰਹੀ ਸੀ, ਜਿਵੇਂ ਬਾਬਾ ਨਾਨਕ ਜੀ ਆਪਣੇ ਵਿਚਾਰਧਾਰਾ ਨੂੰ ਲੁਕਾਈ ਅੱਗੇ ਰੱਖਿਆ ਤੇ ਲੋਕ ਉਨ੍ਹਾਂ ਦੇ ਵਿਚਾਰਾਂ ਨਾਲ ਬਹੁਤ ਪ੍ਰਭਾਵਿਤ ਹੋਏ ਅਤੇ ਲੋਕ ਉਨ੍ਹਾਂ ਨੂੰ ਆਪਣਾ ਪੈਗੰਬਰ ਮੰਨਣ ਲੱਗੇ ਪਏ

ਰੋਜ਼ਾਨਾ ਸਪੋਕਸਮੈਨਅਖ਼ਬਾਰ ਦੇ ਬਾਨੀ ਮਹਰੂਮ ਸ੍ਰ ਜੋਗਿੰਦਰ ਸਿੰਘ ਜੀ ਵਲੋਂ ਆਪਣਾ ਪੂਰਾ ਜੀਵਨ ਬਾਬੇ ਨਾਨਕ ਦੇ ਫ਼ਲਸਫੇ ਨੂੰ ਉਜਾਗਰ ਕਰਨ ਵਿਚ ਸਮਰਪਿਤ ਕਰਕੇ ਬਣਾਇਆ ਉੱਚਾ ਦਰ ਬਾਬੇ ਨਾਨਕ ਦਾਗੁਰਦੁਆਰਾ ਸਿਸਟਮ ਤੋਂ ਇੱਕ ਵੱਖਰਾ ਹੀ ਅਜੂਬਾ ਹੈ  ਜਿਥੇ ਹਰ ਇੱਕ ਧਰਮ ਦੇ ਕਲਮਕਾਰਾਂ ਵਲੋਂ ਲਿਖੇ ਸ਼ਬਦਾਂ ਨੂੰ ਇੱਕਠਾ ਕਰਕੇ ਇੱਕ ਖੋਜ ਬਾਰੇ ਲਿਖਿਆ ਗਿਆ ਹੈ ਇਥੇ ਪੰਜਾਬ ਵਿਚ ਮੁਗਲ ਸਮਰਾਜ ਸਮੇਂ ਦੇ ਅੱਤਿਆਚਾਰ ਬਾਰੇ 6 ਡਾਕੂਮੈਂਟਰੀਆਂ ਦਿਖਾਈਆਂ ਜਾਂਦੀਆਂ ਹਨ ਇਨ੍ਹਾਂ ਵਿਚੋਂ ਪੰਜਾਬ ਆਦਿ ਕਾਲ ਤੋਂ ਹੁਣ ਤੱਕਇੱਕ ਡਾਕੂਮੈਂਟਰੀ ਦੇਖਣ ਤੇ ਪਤਾ ਚੱਲਦਾ ਹੈ ਕਿ ਕਿਵੇਂ ਮੁਗਲ ਪੰਜਾਬ ਦੇ ਰਸਤਿਆਂ ਤੋਂ ਹੁੰਦੇ ਹੋਏ ਪੰਜਾਬ ਦੇ ਮੰਦਰਾਂ ਦੀ ਲੁੱਟ ਖਸੁੱਟ ਕਰਦੇ ਰਹੇ ਸਨ ਇਥੇ ਅਜਾਇਬ ਘਰ ਵਿਚ ਇੱਕ ਨਾਨਕ ਬਾਜ਼ਾਰ ਵੀ ਹੈ ਜਿਥੇ ਨੌ ਪਰੌਫਿਟ ਨੌ ਲੌਸਦੇ ਆਧਾਰ ਤੇ ਸਮਾਨ ਮਿਲ ਜਾਂਦਾ ਹੈ


  ਅਜੂਬੇ ਦੇ ਬਾਹਰ ਇੱਕ ਪਾਰਕ ਵਿਚ ਇੱਕ ‘‘ਨਾਨਕ ਬਗੀਚੀ’’ ਵੀ ਹੈ ਜਿਥੇ ਕਈ ਤਰ੍ਹਾਂ ਦੇ ਰੁੱਖ ਲੱਗੇ ਹੋਏ ਜਿਨ੍ਹਾਂ ਤੇ ਮੌਸਮ ਅਨੁਸਾਰ ਖੂਬ ਫ਼ਲ ਲੱਗਦੇ ਰਹਿੰਦੇ ਹਨ ਉੱਚਾ ਦਰ ਬਾਬੇ ਨਾਨਕ ਦਾਦੇ ਅੰਦਰ ਹੀ ਇੱਕ ‘‘ਨਾਨਕ ਲੰਗਰ’’ ਘਰ ਹੈ, ਜਿਥੇ ਉਥੋ  ਦੇ ਸਟਾਫ਼ ਵਲੋਂ ਬਹੁਤ ਹੀ ਪਿਆਰ ਨਾਲ ਲੰਗਰ ਵੀ ਛਕਾਇਆ ਜਾਂਦਾ ਹੈ ਇਸ ਲੰਗਰ ਨੂੰ ਛੱਕ ਕੇ ਤੁਸੀਂ ਖ਼ੁਦ ਹੀ ਕਹੋਗੇ ਕਿ ਲੰਗਰ ਬਹੁਤ ਹੀ ਸਵਾਦ ਭਰਪੂਰ ਹੈ, ਇੰਝ ਲੱਗਦਾ ਹੈ ਜਿਵੇਂ ਬਾਬੇ ਨਾਨਕ ਨੇ ਸੱਚਾ ਸੌਦਾ ਕਰ ਰਹੇ ਹਨ ਇਹ ਅਜੂਬਾ ਆਪਣੇ ਆਪ ਵਿਚ ਜਿਥੇ ਅਗਿਆਨਤਾ ਨੂੰ ਦੂਰ ਕਰ ਰਿਹਾ ਹੈ ਉਥੇ ਹੀ ਦੁਨੀਆਂ ਲਈ ਸੱਚ ਦਾ ਰਾਹ ਦੁਸੇਰਾ ਵੀ ਹੈ ਇਹ ਅਜੂਬੇ ਹਰ ਇੱਕ ਨੂੰ ਇੱਕ ਵਾਰ ਜਰੂਰ ਦੇਖਣਾ ਚਾਹੀਦਾ ਹੈ ਅਤੇ  ਖਾਸ ਕਰਕੇ ਸਾਡੇ ਭਵਿੱਖ ਬੱਚਿਆਂ ਨੂੰ ਇਹ ਅਜੂਬਾ ਦਿਖਾ ਕੇ ਬਾਬੇ ਨਾਨਕ ਦੇ ਫਲਸਫ਼ੇ, ਵਿਚਾਰਧਾਰਾ ਬਾਰੇ ਚਾਨਣਾ ਜਰੂਰ ਪਾਉਣਾ ਚਾਹੀਦਾ ਹੈ 

ਬਲਜਿੰਦਰ ਕੌਰ ਸ਼ੇਰਗਿੱਲ

9878519278

 

11 comments:

  1. ਬਹੁਤ ਵਧੀਆ ਜੀ। ਬਾਬਾ ਨਾਨਕ ਸਾਰੀ ਲੋਕਾਈ ਨੂੰ ਤਾਰਨ ਆਏ ਸੀ।

    ReplyDelete
  2. ਤੁਹਾਡੀ ਕਲਮ ਨੂੰ ਸਲਾਮ, ਖੂਬਸੂਰਤ ਸ਼ਬਦਾਂ ਨੂੰ
    ਬਹੁਤ ਹੀ ਖੂਬਸੂਰਤ ਤਰੀਕੇ ਨਾਲ ਪਰੋਇਆ ਹੈ

    ReplyDelete
  3. ਬਹੁਤ ਹੀ ਵਧੀਆ ਜੀ ਪੜਦੇ ਹੋਏ ਐਵੇਂ ਲੱਗ ਰਿਹਾ ਸੀ ਜਿਵੇਂ ਤੁਹਾਡੇ ਨਾਲ ਅਸੀਂ ਵੀ ਉਥੇ ਮੌਜੂਦ ਹੋਈਏ ਸੁਰੂ ਤੋਂ ਲੈਕੇ ਅੰਤ ਤਕ ਦਾ ਸਫ਼ਰ ਬਹੁਤ ਹੀ ਖੂਬਸੂਰਤ 🙏🏻🙏🏻

    ReplyDelete
    Replies
    1. This comment has been removed by the author.

      Delete
    2. ਜਗਵੀਰ ਕੌਰ ਜੀ, ਤੁਸੀਂ ਮੇਰੀ ਰਚਨਾ ਨੂੰ ਐਨਾ ਅਦਬ ਸਤਿਕਾਰ ਦਿੱਤਾ ਮੇਰੇ ਵਲੋਂ ਤੁਹਾਡਾ ਬਹੁਤ- ਬਹੁਤ ਸ਼ੁਕਰੀਆ ਜੀ। ਉਮੀਦ ਕਰਦੀ ਹਾਂ ਕਿ ਤੁਸੀਂ ਮੇਰੀਆਂ ਰਚਨਾਵਾਂ ਨੂੰ ਇਸੇ ਤਰ੍ਹਾਂ ਪੜ੍ਹ ਕੇ ਵਿਚਾਰ ਦਿੰਦੇ ਰਹੋਗੇ।

      Delete
  4. Such a nice and full of information Article.

    ReplyDelete

ਮੈਂ ਤੇ ਹਵਾਵਾਂ

ਇੱਕ ਦਿਨ ਹਵਾਵਾਂ ਕੋਲੋਂ ਦੀ ਲੰਘੀਆਂ ਮੈਂ ਹਵਾਵਾਂ ਨੂੰ ਪੁੱਛਿਆ, ਨੀਂ ਦੱਸੋ ਮੈਨੂੰ ਵੀ ਕਰਦਾ ਕੋਈ ਯਾਦ| ਹਵਾਵਾਂ ਹੱਸੀਆਂ ਤੇ ਬੋਲੀਆਂ, ਤੂੰ ਜਿਸ ਨੂੰ ਮਿਲਣਾ, ਉਹ ਰਾਹਾਂ ਬ...