ਮੇਰਾ ਸਾਹਿਤਕ ਸਫ਼ਰ
ਸਾਹਿਤ ਲਿਖਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਇਹ ਤਾਂ ਪ੍ਰਮਾਤਮਾ ਵੱਲੋਂ ਮਿਲਿਆ ਇੱਕ God Gift ਹੁੰਦਾ ਹੈ।
ਕਹਿੰਦੇ ਨੇ ਜਦ ਕਿਸੇ ਦੀ ਆਤਮਾ ਜਾਂ ਰੂਹ ’ਤੇ ਗਹਿਰੀ ਸੱਟ ਵੱਜਦੀ ਹੈ ਉਦੋਂ ਬੰਦਾ ਹਥਿਆਰ ਨਹੀਂ ਕਲਮ ਸਹਾਰਾ ਲੈਂਦਾ ਹੈ। ਜਿਵੇਂ ਕਹਿ ਲਵੋ ਕਿ ਪਰਮਾਤਮਾ ਖੁਦ ਆ ਕੇ ਕਲਮ ਹੱਥ ਵਿੱਚ ਫੜਾ ਦਿੰਦਾ ਹੈ। ਭਾਵ ਤੁਹਾਡਾ ਇੱਕ- ਇੱਕ ਸ਼ਬਦ ਨੂੰ ਪੱਥਰ ਦੀ ਲਕੀਰ ਬਣਾ ਦਿੰਦਾ ਹੈ। ਇਹ ਦਾਤ ਰੂਹ ਨੂੰ ਫ਼ਕੀਰੀ ਰੰਗ ਵਿਚ ਰੰਗ ਦਿੰਦੀ ਹੈ।
ਇਹ ਸਵੱਲੀ ਦਾਤ ਸਾਹਿਤਕ ਕਿਆਰੀ ’ਚ ਬੂਟੇ ਤੋਂ ਪੌਦਾ ਤੇ ਪੌਦੇ ਤੋਂ ਕਦੋਂ ਰੁਖ਼ ਬਣ ਜਾਂਦੀ ਹੈ ਇਸ ਦਾ ਪਤਾ ਲੇਖਕ ਨੂੰ ਉਦੋਂ ਪਤਾ ਲੱਗਦਾ ਹੈ, ਜਦ ਉਹ ਰਚਨਾਵਾਂ ਨੂੰ ਕਿਤਾਬੀ ਜਾਮਾ ਪਹਿਨਾ ਦਿੰਦਾ ਹੈ।
ਗੱਲ ਦਹਾਕੇ ਪੁਰਾਣੀ ਹੈ ਮੈਂ ਹਮੇਸ਼ਾਂ ਆਪਣੇ ਮਨ ਵਿੱਚ ਕੁਝ ਨਾ ਕੁਝ ਗੁਣਗਨਾਉਂਦੀ ਰਹਿੰਦੀ ਸੀ,ਪਰ ਕਦੇ ਕਾਗਜ਼ ਤੇ ਨਹੀਂ ਸੀ ਉਤਾਰਿਆ। ਫੇਰ ਵਿਆਹ ਤੋਂ ਬਾਅਦ ਮੇਰੀ ਨੌਕਰੀ ਅਖ਼ਬਾਰ ਦੇ ਦਫ਼ਤਰ ਲੱਗ ਗਈ। ਜਿਥੇ ਮੈਨੂੰ ਸ਼ਬਦਾਂ ਦਾ ਭੰਡਾਰ ਤਾਂ ਮਿਲਿਆ ਹੀ ਨਾਲ ਹੀ ਮੈਨੂੰ ਸਾਹਿਤਕ ਸਿਰਜਣਕਾਰਾਂ ਨੂੰ ਪੜ੍ਹਨ ਦਾ ਮੌਕਾ ਮਿਲਿਆ। ਮੈਂ ਅਖ਼ਬਾਰ ਦੀ ਰੂਪ ਰੇਖਾ ਤਿਆਰ ਕਰਦੇ -ਕਰਦੇ ਬਹੁਤ ਸਾਰੇ ਸਾਹਿਤਕਾਰਾਂ ਨੂੰ ਪੜ੍ਹਨਾ। ਬਸ ਫੇਰ ਮੇਰੇ ਆਪਣੇ ਦਿਮਾਗ ਵਿਚ ਜੋ ਖ਼ਿਆਲ ਆਉਂਦੇ ਮੈਂ ਕੰਪਿਊਟਰ ’ਚ ਦੋ ਲਾਇਨਾਂ ਕਦੇ ਚਾਰ ਲਾਇਨਾਂ ਲਿਖ ਕੇ ਸੰਭਾਲ ਲੈਂਦੀ।
ਮੈਂ ਆਪਣੇ ਆਪ ਨੂੰ ਕੁਦਰਤ ਦੇ ਬਹੁਤ ਨੇੜੇ ਦੇਖਦੀ ਹਾਂ। ਕਿਉਂਕਿ ਮੇਰੀ ਸੋਚ ’ਚ ਕੁਦਰਤ ਨਾਲ ਪਿਆਰ ਕਰਨਾ ਤੇ ਫ਼ਿਕਰਮੰਦੀ ਦੇ ਅਹਿਸਾਸ ਆਉਂਦੇ ਰਹਿੰਦੇ ਹਨ। ਇਸੇ ਤਰ੍ਹਾਂ ਕਰਦੇ -ਕਰਦੇ ਮੈਂ ਬਹੁਤ ਸਾਰੇ ਲੇਖ, ਕਹਾਣੀ ਜਾਂ ਕਵਿਤਾਵਾਂ ਲਿਖੀਆਂ। ਜਦ ਉਹ ਰਚਨਾਵਾਂ ਵੱਖ ਵੱਖ ਅਖਬਾਰ ਵਿੱਚ ਪ੍ਰਕਾਸ਼ਿਤ ਹੋਣ ਲੱਗੀਆਂ। ਉਨ੍ਹਾਂ ਰਚਨਾਵਾਂ ਨੂੰ ਪੜ੍ਹ ਕੇ ਬਹੁਤ ਸਾਰੇ ਪਾਠਕਾਂ ਦੇ ਫੋਨ ਆਉਂਦੇ। ਹਮੇਸ਼ਾ ਹੀ ਛਪੀ ਰਚਨਾ ਪਾਠਕਾਂ ਤੇ ਪ੍ਰਭਾਵ ਪਾਉਂਦੀ ਤੇ ਕੁਝ ਸੇਧ ਛੱਡਦੀਆਂ ਰਹੀਆਂ। ਉਸ ਹੌਂਸਲੇ ਨੇ ਮੈਨੂੰ ਲਿਖਣ ਦੀ ਚੇਟਕ ਹੀ ਲਗਾ ਦਿੱਤੀ।
ਸਭ ਪਹਿਲਾਂ ਮੈਂ ਤਿੰਨ ਦਿਨਾਂ ਵਿਚ ਇੱਕ ਆਰਟੀਕਲ ਲਿਖਿਆ। ਫਿਰ ਉਸ ਨੂੰ ਦਫ਼ਤਰ ਜਾ ਕੇ ਟਾਈਪ ਕੀਤਾ। ਇਹ ਆਰਟੀਕਲ ‘ਸਾਡੀ ਸੱਭਿਅਤਾ ਦੇ ਹਿੱਸਾ ਹਨ ਮਿੱਟੀ ਦੇ ਬਰਤਨ’ ਸੰਪਾਦਕ ਜੀ ਦੇ ਟੇਬਲ ਤੇ ਰੱਖ ਦਿੱਤਾ। ਉਨ੍ਹਾਂ ਨੇ ਪੜਿ੍ਹਆ ਅਤੇ ਪੜ ਕੇ ਆਪਣੀ ਪਾਰਖੂ ਨਜ਼ਰ ਮਾਰੀ ਤੇ ਮੈਨੂੰ ਸ਼ਾਬਾਸ਼ ਦਿੱਤੀ ਤੇ ਕਿਹਾ ਇਸ ਨੂੰ ਅਖ਼ਬਾਰ ਵਿੱਚ ਲਗਾਇਆ ਜਾਵੇ। ਉਸ ਹੌਂਸਲੇ ਨੇ ਕਲਮ ਤੋਂ ਬਹੁਤ ਕੁਝ ਲਿਖਾ ਦਿੱਤਾ ਜਿਸ ਦੀ ਮੈਂ ਕਦੀ ਕਲਪਨਾ ਵੀ ਨਹੀਂ ਸੀ ਕੀਤੀ।
ਅੱਜ ਵੀ ਮੈਨੂੰ ਆਪਣੀਆਂ ਰਚਨਾਵਾਂ ਪੜ੍ਹ ਕੇ ਯਕੀਨ ਨਹੀਂ ਹੁੰਦਾ ਕਿ ਇਹ ਸਭ ਕੁਝ ਮੈਂ ਲਿਖ ਦਿੰਦੀ ਹਾਂ।
ਮੇਰੀ ਪਹਿਲੀ ਕਿਤਾਬ ‘‘ਆਖਿਰ ਕਦੋਂ ਤੱਕ’’ ਪੰਜਾਬੀ ਲੇਖਕ ਸਭਾ (ਰਜਿ) ਚੰਡੀਗੜ੍ਹ , ਸੈਕਟਰ 21 ਚੰਡੀਗੜ੍ਹ ਵਿਖੇ 2020 ਵਿਚ ਲੋਕ ਅਰਪਣ ਕੀਤੀ।
ਬੱਚਿਆਂ ਦੇ ਮਨੋਵਿਗਿਆਨ ਨੂੰ ਸਮਝਦੇ ਹੋਏ ਉਨ੍ਹਾਂ ਨੂੰ ਸਹੀ ਦਿਸ਼ਾ ਦੇਣ ਦੇ ਮੰਤਵ ਨਾਲ ਦੂਜੀ ਕਿਤਾਬ ‘ਸੋਚ ਤੋਂ ਸੱਚ ਤੱਕ’ ਬਾਲ ਸਾਹਿਤ ਲਿਖਿਆ। ਇਸ ਕਿਤਾਬ ਨੂੰ ‘ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ’ ਵਲੋਂ ਜਨਵਰੀ 2024 ਵਿਚ ਸੈਕਟਰ 24 ਚੰਡੀਗੜ੍ਹ ਸੈਣੀ ਭਵਨ ਲੋਕ ਅਰਪਣ ਕੀਤਾ।
ਹੁਣ ਤੱਕ ਪ੍ਰਾਪਤੀਆਂ ਦੀ ਗੱਲ ਕਰਾਂ ਤਾਂ ਸਭ ਤੋਂ ਪਹਿਲਾਂ ‘ਸਾਹਿਤ ਵਿਗਿਆਨ ਕੇਂਦਰ ਰਜਿ ਚੰਡੀਗੜ੍ਹ’ ਵਲੋਂ ਸ਼ਿਵ ਕੁਮਾਰ ਬਟਾਲਵੀ ਜੀ ਦੀ ਯਾਦ ਵਿੱਚ ਕਰਵਾਏ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ।
ਜ਼ਿਲ੍ਹਾ ਭਾਸ਼ਾ ਵਿਭਾਗ ਮੁਹਾਲੀ ਵਲੋਂ ਕਰਵਾਏ ਸਾਵਣ ਕਵੀ ਦਰਬਾਰ ਵਿੱਚ ਚੋਣਵੇਂ ਲਿਖਾਰੀ ’ਚ 2 ਅਗਸਤ 2022 ਵਿੱਚ ਜ਼ਿਲ੍ਹਾ ਅਫ਼ਸਰ ਡਾ ਦਵਿੰਦਰ ਸਿੰਘ ਬੋਹਾ ਜੀ ਵੱਲੋਂ ਸਨਮਾਨਿਤ ਕੀਤਾ ਗਿਆ।
‘ਅਦਾਰਾ ਸ਼ਬਦ ਕਾਫ਼ਲਾ ਰਜਿ’ ਵਲੋਂ ‘‘ਮਲਿਕਾ ਏ ਕਲਮ ਐਵਾਰਡ’’ ਪੰਜਾਬੀ ਭਵਨ ਲੁਧਿਆਣੇ ਹਾਸਿਲ ਕੀਤਾ।
ਭਾਸ਼ਾ ਵਿਭਾਗ ਪੰਜਾਬ ਪਟਿਆਲੇ ‘ਮੇਲਾਂ ਰੂਹਾਂ ਦਾ’ ਅੰਤਰਰਾਸ਼ਟਰੀ ਸਾਹਿਤਕ ਪਰਿਵਾਰ ਮੁੰਬਈ ਵਲੋਂ ਰਾਜ ਪੱਧਰੀ ਸਾਹਿਤਕ ਸਮਾਗਮ ਵਿੱਚ ਸਨਮਾਨਿਤ ਕੀਤਾ ਗਿਆ।
‘ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ’ ਵਲੋਂ ਸਨਮਾਨ ਸਮਾਰੋਹ ਦੌਰਾਨ ਸਨਮਾਨ ਹਾਸਿਲ ਕੀਤਾ।
21 ਮਾਰਚ 2024 ਨੂੰ ਗਵਰਨਰ ਬਨਵਾਰੀ ਲਾਲ ਪੁਰੋਹਿਤ ਜੀ ਵੱਲੋਂ ‘ਦਿਸ਼ਾ ਇੰਡੀਅਨ ਐਵਾਰਡ’ ਨਾਲ ਨਿਵਾਜਿਆ ਗਿਆ।
‘‘ਨਵੀਆਂ ਕਲਮਾਂ ਨਵੀ ਉਡਾਨ’’ ਕਿਤਾਬ ਦੀ ਸਹਿ ਸੰਪਾਦਕ ਵਜੋਂ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ’ਤੇ ਇਸ ਕਿਤਾਬ ਵਿਚ ਜ਼ਿਲ੍ਹਾ ਲੈਵਲ ’ਤੇ ਪੰਜਾਬ ਭਵਨ ਸਰੀ ਕੈਨੇਡਾ ਦੇ ਸਰਪ੍ਰਸਤ ਸੁਖੀ ਬਾਠ ਵਲੋਂ ਵਿਸ਼ੇਸ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ।
ਮੇਰੀ ਦੂਜੀ ਪੁਸਤਕ ‘ਸੋਚ ਤੋਂ ਸੱਚ ਤੱਕ ‘ਬਾਲ ਸਾਹਿਤ ਨੂੰ ‘ੳਅੲ ਅਦਬੀ ਕਿਰਨਾਂ’ ਸਾਹਿਤਕ ਮੰਚ ਬਠਿੰਡਾ ਵਲੋਂ ਪਹਿਲਾਂ ਬਾਲ ਸਾਹਿਤ ਐਵਾਰਡ ਨਾਲ ਨਿਵਾਜਿਆ ਗਿਆ।
‘‘ਸੱਤ ਸਮੁੰਦਰੋਂ ਪਾਰ’’ ਮੈਗਜ਼ੀਨ ਦੇ 25 ਵੀਂ ਸਿਲਵਰ ਜੁਬਲੀ ਸਮਾਰੋਹ ਦੌਰਾਨ ਪੰਜਾਬੀ ਭਵਨ ਲੁਧਿਆਣਾ ਵਿਖੇ ਸਨਮਾਨ ਨਾਲ ਨਿਵਾਜਿਆ ਗਿਆ।
ਕਿਤਾਬ ‘‘ਸਮਸ਼ਾਨ ਘਾਟ ਸੋ ਗਿਆ’’ ਹਰਦੀਪ ਕੌਰ ਵਿਰਕ ਦੀ ਕਿਤਾਬ ਸਮਾਰੋਹ ਦੌਰਾਨ ਫੁਲਕਾਰੀ ਅਤੇ ਸਨਮਾਨ ਦੇ ਨਿਵਾਜਿਆ ਗਿਆ।
ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਪ੍ਰ੍ਰਕਾਸ਼ਿਤ ਹੁੰਦੀਆਂ ਕਿਤਾਬਾਂ ਵਿਚ ਛਪਣ ਤੇ ਵੱਡਮੁੱਲੇ ਯੋਗਦਾਨ ਪਾਉਣ ਵਜੋਂ ਸਨਮਾਨਿਤ ਕੀਤਾ ਗਿਆ।
ਹੋਰ ਪੁਸਤਕਾਂ
ਪੁਸਤਕਾਂ ‘‘ਬਾਲ ਕਾਵਿ ਕਿਆਰੀ’’ ਸਾਂਝਾ ਬਾਲ ਕਾਵਿ ਸੰਗ੍ਰਹਿ, ‘ਜਾਗਦੇ ਬੋਲ’ ‘ਹਰਫ਼ਾਂ ਦੇ ਰੰਗ’, ੳਅੲ ਅਦਬੀ ਕਿਰਨਾਂ ਤਿੰਨ ਕਾਵਿ ਸੰਗ੍ਰਹਿ, ਹਿੰਦੀ ਵਿਚ ਛਪੀ ‘ਪੰਜਾਬ ਦਰਸ਼ਨ’, ਪੁਸਤਕਾਂ ਵਿੱਚ ਮੇਰੀਆਂ ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ।
ਨਾਮਵਰ ਅਖ਼ਬਾਰ ਤੇ ਮੈਗਜ਼ੀਨ
ਮੇਰੀਆਂ ਕਵਿਤਾਵਾਂ ਕਹਾਣੀਆਂ, ਨਾਮਵਰ ‘ਪੰਖੜੀਆਂ’ ‘ਪ੍ਰਾਇਮਰੀ ਸਿੱਖਿਆ’ ‘ਪੰਖੜੀਆਂ’ ਉਰਦੂ ਬਾਲ ਮੈਗਜ਼ੀਨ ਪਾਕਿਸਤਾਨ, ‘ਚਮਕੌਰ ਦੀ ਗੜ੍ਹੀ’, ‘ਸ਼ਬਦ ਬੂੰਦ’ ਹਰਿਆਣਾ ਮੈਗਜ਼ੀਨ, ‘ਸੱਤ ਸਮੁੰਦਰੋਂ ਪਾਰ’ ਮੈਗਜ਼ੀਨ ਆਨਲਾਈਨ ਚਾਨਣ ਮੁਨਾਰਾ ਅਖ਼ਬਾਰ, ਬੀਬੀਸੀ ਪੰਜਾਬੀ ਤੇ, ਪੰਜ ਦਰਿਆ ਮੈਗਜ਼ੀਨ, ਬਿਆਨ-ਏ ਹਰਫ਼ ਸਾਹਿਤਕ ਮੰਚ ਪੰਜਾਬ, ਮਾਨ ਸਰੋਵਰ ਸਾਹਿਤ ਅਕੈਡਮੀ ਰਾਜਸਥਾਨ, ਕਾਵਿ ਲੋਕ, ਚਾਨਣਾ ਮੁਨਾਰਾ ਆਨਲਾਈਨ ਅਖ਼ਬਾਰ, ਮਲੋਟ ਟਾਈਮਜ਼ ਅਖ਼ਬਾਰ, ਬੋਲ ਪ੍ਰਦੇਸ਼ਾਂ ਦੇ ਆਨਲਾਈਨ ਅਖ਼ਬਾਰ, ਰੋਜ਼ਾਨਾ ਸਪੋਕਸਮੈਨ ਅਖ਼ਬਾਰ, ਪੰਜਾਬੀ ਜਾਗਰਣ ਅਖਬਾਰ, ਬਾਬੂ ਸ਼ਾਹੀ ਆਨਲਾਈਨ ਅਖ਼ਬਾਰ, ਮੀਡੀਆ ਪੰਜਾਬ ਆਨਲਾਈਨ ਮੈਗਜ਼ੀਨ ਤੇ ਹੋਰ ਬਹੁਤ ਸਾਰੇ ਆਨਲਾਈਨ ਮੈਗਜ਼ੀਨਾਂ ਵਿੱਚ ਛਪਦੀਆਂ ਰਹਿੰਦੀਆਂ ਹਨ। ਜਿਨ੍ਹਾਂ ਕਰਕੇ ਪਾਠਕ ਮੇਰੀਆਂ ਰਚਨਾਵਾਂ ਨੂੰ ਬਹੁਤ ਮਾਣ ਸਤਿਕਾਰ ਦਿੰਦੇ ਹਨ।
ਲਿਖਣ ਦੀ ਚੇਟਕ ਮੈਨੂੰ ਲਿਖਦੇ- ਲਿਖਦੇ ਅੱਜ ਇਥੋਂ ਤੱਕ ਲੈ ਆਈ ਕਿ ਅੱਜ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਜੀ ਸੰਪਾਦਨ ਪੁਸਤਕ, ‘ਪਿੰਡ ਮੇਰਾ ਸਹੁਰਿਆਂ ਦਾ’, ‘ਆਜਾ ਮੇਰਾ ਪਿੰਡ ਵੇਖ ਲੈ’ , ‘ਸਾਹਿਤਕ ਸਫ਼ਰ’ ਵਿੱਚ ਮੇਰੇ ਸਾਹਿਤਕ ਸਫ਼ਰ ਨੂੰ ਛਾਪ ਕੇ ਬੜਾ ਮਾਣ ਸਤਿਕਾਰ ਦਿੱਤਾ ਗਿਆ।
ਇਸ ਤੋਂ ਇਲਾਵਾ ਪੁਸਤਕ ‘‘ਆ ਨੀਂ ਚਿੜੀਆ ਪਾਣੀ ਪੀ’’, ‘‘ਦੋ ਤੇਰੀਆ ਦੋ ਮੇਰੀਆਂ ’’ ‘ਤੇਰੀ ਰਹਿਮਤ’ (ਸਹਿ ਸੰਪਾਦਕਾ), ਬਾਲ ਕਾਵਿ ਕਿਆਰੀ (ਸਹਿ ਸੰਪਾਦਕਾ), ਰੱਬ ਰੂਪ ਮਾਂ, 52 ਕਲਮਾਂ ਦੇ ਧਾਰਮਿਕ ਵਿਚਾਰ, ਪਿੰਡ ਮੇਰੇ ਸਹੁਰਿਆ ਦਾ, ਪੰਜਾਬ ਕਰਾਂ ਕੀ ਸਿਰਫ਼ ਤੇਰੀ, ਮਾਂ ਦੀ ਮਹਿਮਾ, ਆਜ਼ਾਦੀ ਦੇ ਰੰਗ, ਨਵੀਆਂ ਕਲਮਾਂ ਨਵੀਂ ਉਡਾਣ, (ਸਹਿ ਸੰਪਾਦਕਾ), ਸੁਖਨ ਨਵਾਜ਼, ਕਮਾਲ ਏ ਮਿਜ਼ਰਾਬ, ਉਲਫ਼ਤ, ਹਰਫ਼ਾਂ ਦਾ ਕਾਫ਼ਲਾ, ਵਿਲੱਖਣ ਸਿੱਖਿਆ ਪ੍ਰੋਜੈਕਟ, ਆ ਨੀ ਚਿੜੀਆਂ ਪਾਣੀ ਪੀ, ਮੇਰਾ ਸਾਹਿਤਕ ਸਫ਼ਰ, ਮਾਂ ਦੀ ਮਮਤਾ, ਦੋ ਤੇਰੀਆਂ ਦੋ ਮੇਰੀਆਂ ਆਦਿ ਸਾਂਝੇ ਕਾਵਿ ਸੰਗ੍ਰਹਿ ਵਿਚ ਮੇਰੀਆਂ ਰਚਨਾਵਾਂ ਨੂੰ ਬਣਦੀ ਜਗ?ਹਾ ਦਿੱਤੀ ਗਈ ਹੈ, ਜਿਸਦੀ ਮੈਨੂੰ ਬੇਹੱਦ ਖੁਸ਼ੀ ਹੈ। ਮੈਨੂੰ ਉਮੀਦ ਹੈ ਕਿ ਪਾਠਕਾਂ ਨੂੰ ਇਹ ਪੁਸਤਕਾਂ ਪੜ੍ਹ ਕੇ ਸਾਹਿਤਕਾਰਾਂ ਦੇ ਸਫ਼ਰ ਬਾਰੇ ਜਾਣਨ ਦਾ ਮੌਕਾ ਮਿਲੇਗਾ।
ਮੈਂ ਉਮੀਦ ਕਰਦੀ ਹਾਂ ਕਿ ਇਹ ਪੁਸਤਕਾਂ ਆਉਣ ਵਾਲੇ ਸਮੇਂ ਲਈ ਇਕ ਦਸਤਾਵੇਜ਼ ਸਾਬਤ ਹੋਣਗੀਆਂ।
ਬਲਜਿੰਦਰ ਕੌਰ ਸ਼ੇਰਗਿੱਲ (ਗਵਰਨਰ ਐਵਾਰਡੀ)





ਬਹੁਤ ਵਧੀਆ
ReplyDeleteBahut Bahut Sukriya Devjaitoi ji
Deleteवाह बहुत बहुत बधाई जी🌹🙏😊
ReplyDeleteThank You Very Much Santosh Garg Mam ji
Deleteਬਹੁਤ ਹੀ ਵਧੀਆ ਜੀ ਸਹੀ ਕਿਹਾ ਤੁਸੀਂ ਲਿਖਣਾ ਹਰ ਇਕ ਦੇ ਵੱਸ ਦੀ ਗੱਲ ਨਹੀਂ ਤੁਹਾਡੀ ਸੋਚ ਤੇ ਤੁਹਾਡੀ ਕਲਮ ਨੂੰ ਸਲਾਮ ਤੇ ਤੁਹਾਨੂੰ ਬਹੁਤ ਬਹੁਤ ਮਬਾਰਕਾਂ ਤੁਹਾਡੀਆਂ ਰਚਨਾਵਾਂ ਤੇ ਤੁਹਾਡੀਆਂ ਉਪਲਬੱਧੀਆਂ ਲਈ 🙏🏻🙏🏻
ReplyDeleteਜਗਵੀਰ ਕੌਰ ਜੀ ਤੁਹਾਡਾ ਤਹਿ ਦਿਲੋਂ ਧੰਨਵਾਦ ਜੀ , ਤੁਸੀਂ ਮੇਰੇ ਸਾਹਿਤਕ ਸਫ਼ਰ ਨੂੰ ਗਹਿਰਾਈ ਨਾਲ ਪੜਿ੍ਹਆ ਤੁਹਾਨੂੰ ਦਿਲੋਂ ਦੁਆਵਾਂ ਜੀ।
DeleteBaljinder Shergill ji app bakmal likh te ho ji.
ReplyDeleteMany many Congratulations
ReplyDeletekya baat hai ji
ReplyDeleteyou are genius
God bless you
God bless you 💐
ReplyDeleteThis comment has been removed by the author.
ReplyDeletegood going
ReplyDeleteGreat 👌👌 ji
ReplyDeleteBoht wadhia likhde mam tuc
ReplyDeleteNice
ReplyDeleteTo Good
ReplyDelete👍
Bohut ashee💐
ReplyDelete