Wednesday, April 29, 2026

ਕਿੱਧਰ ਗਈਆਂ ਚਿੜੀਆਂ

ਕਿੱਧਰ ਗਈਆਂ ਚਿੜੀਆਂ 






ਹਰ ਸਾਲ ਚਿੜੀ ਦਿਵਸ ਮਨਾਇਆ ਜਾਂਦਾ ਹੈ। ਇੱਕ ਪੰਜਾਬੀ ਮੁਟਿਆਰ ਦੀ ਤੁਲਨਾ ਵੀ ਚਿੜੀ ਨਾਲ ਕੀਤੀ ਗਈ ਹੈ। ਇਹ ਅਸੀਂ ਭਲੀ ਭਾਂਤੀ ਗੀਤਾਂ ਵਿੱਚ ਵੀ  ਸੁਣਿਆ ਹੈ। ਚਿੜੀ ਸਾਡੇ ਪੰਜਾਬੀ ਸੱਭਿਆਚਾਰ ਦਾ ਹਿੱਸਾ ਹੈ।  ਜਿਵੇਂ  ‘ਸਾਡਾ ਚਿੜੀਆਂ ਦਾ ਚੰਬਾ ਵੇ, ਬਾਬਲ ਅਸਾਂ ਉੱਡ ਜਾਣਾ’.....ਵਿੱਚ  ਕੁੜੀ  ਅਪਣੇ  ਪਿਤਾ ਨੂੰ  ਚਿੜੀ ਸਮਾਨ ਦੱਸ ਸਮਝਾ ਰਹੀ ਹੈ। 



ਚਿੜੀਆਂ  ਦੀ ਘਟਦੀ ਗਿਣਤੀ ਨੇ ਮਨੁੱਖ ਜਾਤੀ ਲਈ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਸਭ ਨੂੰ ਪਤਾ ਹੀ ਹੈ ਕਿ ਇਨ੍ਹਾਂ ਪੰਛੀਆਂ ਦੀ ਆਮਦ ਵਿਚ ਹੋਈ ਕਟੌਤੀ ਦਾ ਕਾਰਨ ਸਾਡੀ ਤਕਨੀਕੀ ਜਾਂ ਡਿਵੈਲਪਮੈਂਟ ਵੀ ਆਖਿਆ ਜਾ ਸਕਦਾ ਹੈ।



ਨਵੀਆਂ ਤਕਨੀਕਾਂ ਕਾਰਨ ਜਿੱਥੇ ਸਾਨੂੰ ਬਹੁਤ ਸਾਰੇ ਲਾਭ ਮਿਲ ਰਹੇ ਹਨ ਉੱਥੇ ਹੀ ਇੱਕ ਵੱਡਾ ਘਾਟਾ ਵੀ ਪੈ ਰਿਹਾ ਹੈ ਉਹ ਹਨ ਪੰਛੀ। ਕੁਦਰਤ ਵੱਲੋਂ  ਦਰੱਖਤਾਂ ਦੀ ਪੈਦਾਵਾਰ ਕਰ ਉਨ੍ਹਾਂ ਉੱਤੇ ਜਨੌਰਾਂ ਦਾ ਰੈਣ ਬਸੇਰਾ ਕੀਤਾ। ਪਰੰਤੂ ਨਵੀਆਂ ਤਕਨੀਕੀਆ ਕਾਰਨ ਟਾਵਰਾਂ ਦੇ ਲੱਗਣ ਨਾਲ ਇਨ੍ਹਾਂ ਜਨੌਰਾਂ ਦੀ ਗਿਣਤੀ ਉੱਤੇ ਵੱਡਾ ਅਸਰ ਵੇਖਣ ਨੂੰ ਮਿਲਿਆ। 



ਇਨਸਾਨ ਦੀਆਂ ਸੁਵਿਧਾਵਾਂ ਦੇ ਚੱਕਰ ਵਿੱਚ ਦਰੱਖਤਾਂ ਦੀ ਵੱਡੀ ਮਾਤਰਾ ਵਿੱਚ ਕਟਾਈ ਕੀਤੀ ਗਈ। ਇਨ੍ਹਾਂ ਦਰੱਖਤਾਂ ਉੱਤੇ  ਰੈਣ ਬਸੇਰਾ ਕਰੀ ਬੈਠੇ ਪੰਛੀ ਵਿਚਾਰਿਆਂ ਦਾ ਕੀ ਬਣਿਆ। ਇਹ ਅੱਜ ਤੱਕ ਕਿਸੇ ਨੂੰ ਪਤਾ ਹੀ ਨਹੀਂ ਲੱਗਾ। ਇਨ੍ਹਾਂ ਪੰਛੀ ਵਿਚਾਰਿਆਂ ਨੇ ਆਪਣਾ ਬਸੇਰਾ ਕਿੱਥੇ ਲਾਇਆ ਉਸ ਦਾ ਫਿਕਰ ਕਿਸੇ ਨੂੰ ਨਹੀਂ ਹੋਇਆ। 


ਅੱਜ ਉਜੜ ਚੁੱਕੇ ਪੰਛੀਆਂ ਦੇ ਰਹਿਣ ਬਸੇਰਿਆਂ ਨੂੰ ਬਚਾਉਣ ਲਈ ਕਈ -ਕਈ ਥਾਵਾਂ ’ਤੇ ਆਲ੍ਹਣੇ ਟੰਗੇ ਜਾ ਰਹੇ ਹਨ ਪਰੰਤੂ ਪੰਛੀਆਂ ਨੂੰ ਆਪਣੇ ਆਪ ਤਿਆਰ ਕੀਤੇ ਆਲ੍ਹਣੇ ਜ਼ਿਆਦਾ ਪਸੰਦ ਆਉਂਦੇ ਹਨ। ਲੋਕਾਂ ਵੱਲੋਂ  ਤਿਆਰ ਕੀਤੇ ਆਲ੍ਹਣੇ ਵਿੱਚ ਪੰਛੀ ਬਹੁਤ ਹੀ ਘੱਟ ਰਹਿਣ ਲਈ ਜਾਂਦੇ ਹਨ। 



ਕੋਈ ਸਮਾਂ ਹੁੰਦਾ ਸੀ, ਸ਼ਾਮ ਪੈਣ ਉੱਤੇ ਆਸਮਾਨ ਵਿੱਚ ਕਈ ਕਈ ਡਾਰਾਂ ਆਪਣੇ ਬਸੇਰਿਆਂ ਵਿੱਚ ਜਾਂਦੀਆਂ ਜਾਦੀਆਂ ਦਿਖਾਈ ਦਿੰਦੀਆਂ ਸਨ।


ਪ੍ਰੰਤੂ ਅੱਜ ਇਹ ਡਾਰਾਂ ਟਾਵੀਆਂ ਟਾਵੀਆਂ ਹੀ ਨਜ਼ਰ ਆਉਂਦੀਆਂ। 


ਇੱਕ ਤਜ਼ੁਰਬੇ ਮੁਤਾਬਿਕ ਕਈ ਦਿਨਾਂ ਤੱਕ ਇੱਕ ਆਲ੍ਹਣਾ ਦਰੱਖਤ ਉੱਤੇ ਟੰਗ ਕੇ ਦੇਖਿਆ ਪਰੰਤੂ ਉਸ ਵਿੱਚ ਕੋਈ ਪੰਛੀ ਨਾ ਆਇਆ ਜੇਕਰ ਆਇਆ ਵੀ ਤਾਂ ਇੱਕ ਦੋ ਵਾਰੀ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਛੀਆਂ ਨੂੰ ਆਪਣੇ ਆਪ ਤਿਆਰ ਕੀਤਾ ਬੀਜੜਾ ਹੀ ਪਸੰਦ ਆਉਂਦਾ ਹੈ। 



ਅਸੀਂ ਆਮ ਹੀ ਦੇਖਿਆ ਹੋਵੇਗਾ ਕਿਸ ਤਰ੍ਹਾਂ ਇਹ ਚਿੜੀਆਂ (ਪੰਛੀ) ਆਪਣਾ ਬਸੇਰਾ ਸੁੱਕਾ ਘਾਹ ਚੁੱਕ ਕੇ ਇੱਕ -ਇੱਕ ਤਿਣਕੇ ਨਾਲ ਬੁਣ ਤਿਆਰ ਕਰਦੀਆਂ ਹਨ। ਇਹ ਕੁਦਰਤ ਦੀ ਦੇਣ ਹੈ ਇਨ੍ਹਾਂ ਪ੍ਰਜਾਤੀਆਂ ਵਿੱਚ ਵੀ ਇੱਕ ਕਲਾ ਦੇਖੀ ਜਾ ਸਕਦੀ ਹੈ। 


ਚੌੜੀਆਂ ਸੜਕਾਂ ਬਣਨ ਕਾਰਨ ਅੰਨ੍ਹੇਵਾਹ ਹੋਈ ਦਰੱਖਤਾਂ ਦੀ ਕਟਾਈ ਦੀ ਪੂਰਤੀ ਅਸੀਂ ਜਿਆਦਾ ਤੋਂ ਜਿਆਦਾ ਰੁੱਖ ਲਗਾ ਕੇ ਕਰ ਸਕਦੇ ਹਾਂ। ਸੋ ਸਿਆਣਿਆਂ ਦਾ ਕਿਹਾ ‘ਡੁੱਲ੍ਹੇ ਬੇਰਾਂ ਦਾ ਅਜੇ ਕੁਝ ਨਹੀਂ ਵਿਗੜਿਆ’ ਆਓ ਅਸੀਂ ਆਪਣੀ ਹੋਈਆਂ ਗ਼ਲਤੀਆ ਨੂੰ ਮੁੜ ਤੋਂ ਸੁਧਾਰ ਸਕਦੇ ਹਾਂ।


ਬਲਜਿੰਦਰ ਕੌਰ ਸ਼ੇਰਗਿੱਲ ਮੁਹਾਲੀ 






2 comments:

  1. ਚਿੜ੍ਹੀਆਂ ਦੀ ਘੱਟਦੀ ਗਿਣਤੀ ਦਾ ਕਾਰਨ ਇਨਸਾਨ ਖ਼ੁਦ ਹੀ ਹੈ। ਅਜੇ ਵੀ ਕੁੱਝ ਵੀ ਨਹੀਂ ਵਿਗੜਿਆ ਸਾਨੂੰ ਕੁਦਰਤ ਤੇ ਪੰਛੀਆਂ ਨੂੰ ਬਚਾਉਣ ਵੱਲ ਸੋਚਣਾ ਚਾਹੀਦਾ ਹੈ।

    ReplyDelete

ਮੈਂ ਤੇ ਹਵਾਵਾਂ

ਇੱਕ ਦਿਨ ਹਵਾਵਾਂ ਕੋਲੋਂ ਦੀ ਲੰਘੀਆਂ ਮੈਂ ਹਵਾਵਾਂ ਨੂੰ ਪੁੱਛਿਆ, ਨੀਂ ਦੱਸੋ ਮੈਨੂੰ ਵੀ ਕਰਦਾ ਕੋਈ ਯਾਦ| ਹਵਾਵਾਂ ਹੱਸੀਆਂ ਤੇ ਬੋਲੀਆਂ, ਤੂੰ ਜਿਸ ਨੂੰ ਮਿਲਣਾ, ਉਹ ਰਾਹਾਂ ਬ...