ਆ ਨੀਂ ਚਿੜੀਏ ਪਾਣੀ ਪੀ
ਜੂਨ ਮਹੀਨੇ ਵਿਚ ਅੱਤ ਦੀ ਗਰਮੀ ਪੈ ਰਹੀ ਸੀ। ਇਸ ਗਰਮੀ ਕਾਰਨ ਇਨਸਾਨ ਤਾਂ ਇਨਸਾਨ ਪਸ਼ੂ ਪੰਛੀ ਵੀ ਗਰਮੀ ਨਾਲ ਪ੍ਰੇਸ਼ਾਨ ਸੀ। ਇਸ ਅੱਤ ਦੀ ਗਰਮੀ ’ਚ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਨੌਕਰੀ ਕਰਦੀਆਂ ਦੋ ਸਹੇਲੀਆਂ ਦੁਪਹਿਰ ਤੋਂ ਬਾਅਦ ਦਫ਼ਤਰ ਤੋਂ ਥੌੜਾ ਬਾਹਰ ਜਾ ਕੇ ਕੁਝ ਖਾਣ- ਪੀਣ ਦਾ ਮੰਨ ਬਣਾਉਂਦੀਆਂ ਹਨ ਅਤੇ ਸ਼ਾਮ ਨੂੰ ਦਫ਼ਤਰ ਦੇ ਬਾਹਰ ਆਉਂਦੀਆਂ ਹਨ। ਅਜੇ ਦਫ਼ਤਰ ਤੋਂ ਬਾਹਰ ਸ਼ੋਅ ਰੂਮਾਂ ਦੇ ਪਿਛਲੇ ਪਾਸੇ ਥੌੜੀ ਦੂਰੀ ’ਤੇ ਗੱਡੀਆਂ ਦੀਆਂ ਪਾਰਕਿੰਗ ਕੋਲ ਆਈਆਂ ਹੀ ਸੀ ਕਿ ਪਾਰਕਿੰਗ ਵਾਲੇ ਰੋਡ ’ਤੇ ਇੱਕ ਪਾਣੀ ਦਾ ਭਰਿਆ ਹੋਇਆ ਟੋਇਆ ਦੇਖਦੀਆਂ ਹਨ। ਇਹ ਕੋਈ ਨਵੀਂ ਗੱਲ ਵੀ ਨਹੀਂ ਸੀ ਕਿ ਰੋਡ ਵਿਚ ਟੋਇਆ ਪਿਆ ਹੋਇਆ ਹੈ, ਦਰਅਸਲ ਇਹ ਟੋਇਆ ਪਾਣੀ ਦੇ ਲੀਕ ਹੋਣ ਕਾਰਨ ਕਾਫ਼ੀ ਸਮੇਂ ਤੋਂ ਇਥੇ ਟੋਇਆ ਬਣ ਚੁੱਕਾ ਸੀ। ਇਹ ਟੋਇਆ ਅਕਸਰ ਪਾਣੀ ਨਾਲ ਭਰਿਆ ਹੀ ਮਿਲਦਾ ਹੁੰਦਾ ਸੀ। ਉਨ੍ਹਾਂ ਦੋਨਾਂ ਵਿਚੋਂ ਇਕ ਸਹੇਲੀ ਕਹਿਣ ਵੀ ਲੱਗੀ ਜਾਂਦੀ ਕਿ ਇਹ ਟੋਇਆ ਬਹੁਤ ਸਮੇਂ ਤੋਂ ਪਿਆ ਹੈ ਪਰ ਕੋਈ ਇਸ ਦੀ ਸ਼ਿਕਾਇਤ ਜਾਂ ਲੀਕੇਏਜ਼ ਨੂੰ ਠੀਕ ਤੱਕ ਕਿਉਂ ਨਹੀਂ ਕਰਵਾ ਰਿਹਾ। ਸ਼ੋਅ ਰੂਮ ਵਾਲਿਆਂ ਆਪਣੇ ਪਿਛਲੇ ਪਾਸੇ ਕਦੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ। ਅਕਸਰ ਇਥੇ ਪਾਣੀ ਖੜ੍ਹਾ ਹੀ ਰਹਿੰਦਾ ਸੀ। ਆਉਂਦੇ ਜਾਂਦੇ ਹਰ ਰਾਹੀਂ ਇਸ ਟੋਏ ਕੋਲ ਹੀ ਲੰਘਦਾ ਸੀ ਪਰ ਕੋਈ ਵੀ ਇਸ ਲੀਕੇਏਜ਼ ਵੱਲ ਬਹੁਤਾ ਧਿਆਨ ਨਹੀਂ ਸੀ ਦੇਂਦਾ। ਫੇਰ ਕੀ ਉਨ੍ਹਾਂ ਦੋਨਾਂ ਦੀ ਨਜ਼ਰ ਜਦੋਂ ਉਸ ਟੋਏ ਵੱਲ ਗਈ ਤਾਂ ਉਥੇ ਬਹੁਤ ਸਾਰੇ ਪੰਛੀ ਪਾਣੀ ਪੀ ਰਹੇ ਸੀ ਅਤੇ ਉਸ ਵਿਚ ਡੁੱਬਕੀਆਂ ਲਗਾ ਲਗਾ ਕੇ ਨਹਾਉਣ ਲੱਗੇ ਹੋਏ ਸੀ। ਇਹ ਨਜ਼ਾਰਾ ਦੇਖ ਕੇ ਉਨ੍ਹਾਂ ’ਚ ਇੱਕ ਸਹੇਲੀ ਦੇ ਮੰਨ ਦੀ ਖ਼ੁਸ਼ੀ ਦਾ ਟਿਕਾਣਾ ਨਾ ਰਿਹਾ ਉਹ ਦੱਸ ਨਹੀਂ ਸਕਦੀ ਸੀ ਕਿ ਉਨ੍ਹਾਂ ਪੰਛੀਆਂ ਨੂੰ ਦੇਖ ਕੇ ਉਸ ਨੂੰ ਕਿੰਨਾ ਸਕੂਨ ਭਰਿਆ ਅਹਿਸਾਸ ਆ ਰਿਹਾ ਸੀ।
ਕੁਝ ਦੇਰ ਇੰਨਾਂ ਪੰਛੀਆਂ ਨੂੰ ਇਸ ਪਾਣੀ ਵਿਚ ਡੁੱਬਕੀਆਂ ਲਗਾਉਂਦੇ, ਕਦੇ ਖੰਭਾਂ ਨੂੰ ਚੂੰਝਾਂ ਮਾਰ ਧੋਂਦੇ ਅਤੇ ਨਹਾਉਂਦੇ, ਕਦੇ ਪਾਣੀ ਪੀਂਦਿਆਂ, ਕਦੇ ਪਾਣੀ ਵਿਚ ਗੋਤੇ ਖਾਂਦਿਆਂ ਨੂੰ ਦੇਖਦੀਆਂ ਰਹੀਆਂ। ਕੁਝ ਦੇਰ ਦੀ ਉਨ੍ਹਾਂ ਦੀ ਮਸਤੀ ਤੋਂ ਬਾਅਦ ਉਨ੍ਹਾਂ ਨੂੰ ਉਡਾਰੀ ਮਾਰ ਉਡਦਿਆਂ ਦੇਖਦੀਆਂ ਰਹਿ ਗਈਆਂ। ਉਨ੍ਹਾਂ ਵਿਚੋਂ ਇੱਕ ਸਹੇਲੀ ਨੇ ਦੂਜੀ ਨੂੰ ਕਿਹਾ ਕਿ ਇਹ ਟੋਇਆ ਭਾਵੇਂ ਕਿਸੇ ਨਾ ਕਿਸੇ ਦਿਨ ਠੀਕ ਹੋ ਹੀ ਜਾਊਂ ਪਰ ਅੱਜ ਇਨ੍ਹਾਂ ਕਬੂਤਰਾਂ, ਚਿੜੀਆਂ ਦੇ ਪਿਆਸ ਅੱਗੇ ਤਾਂ ਇਹੀ ਪਾਣੀ ਦਾ ਟੋਇਆ ਜੀਵਨ ਦਾਨ ਬਣ ਗਿਆ ਹੈ।
ਬਲਜਿੰਦਰ ਕੌਰ ਸ਼ੇਰਗਿੱਲ

keep it up baljinder ji
ReplyDeleteਬਹੁਤ ਹੀ ਵਧੀਆ ਜੀ ਜੀਹਨੇ ਸਾਰੀ ਸ੍ਰਿਸਟੀ ਸਿਰਜੀ ਹੈ ਓਹਨੂੰ ਸਬ ਦੀ ਚਿੰਤਾ ਹੈ ਕਦੋਂ ਕਿਸੇ ਨੂੰ ਕਿਵੇਂ ਦੇਣਾ ਓਹਨੇ ਸਬ ਆਪਣੇ ਆਪ ਕਰ ਦੇਣਾ 🙏🏻🙏🏻
ReplyDeleteਸਬ ਦਾ ਆਪਣਾ ਆਪਣਾ ਨਜ਼ਰੀਆ ਆ ਕਿਸੇ ਲਈ ਇਹ ਇਕ ਟੋਆ ਆ ਤੇ ਕਿਸੇ ਲਈ ਉਹ ਬੇਜੁਬਾਨ ਪਰਿੰਦਿਆ ਲਈ ਜੀਵਨਦਾਨ ਬਹੁਤ ਹੀ ਖੂਬਸੂਰਤ ਰਚਨਾ
ReplyDeleteSab to badhiya
ReplyDelete