ਅਨੌਖਾ ਤੇ ਸੌਖਾ ਨਮੂਨਾ
ਉੱਨ ਤੇ ਚੂੜੀਆਂ ਦੀਆਂ ਟੋਕਰੀਆਂ
ਉੱਨ ਦਾ ਨਾਂ ਸੁਣਦੇ ਹੀ ਸਰਦੀ ਦੀ ਯਾਦ ਆਉਣ ਲੱਗ ਪੈਂਦੀ ਹੈ। ਉੱਨ ਨਾਲ ਤਿਆਰ ਕੀਤੇ ਅਸੀਂ ਕਈ ਤਰ੍ਹਾਂ ਦੇ ਸਵੈਟਰ, ਕੋਟੀਆਂ, ਜੈਕਟਾਂ, ਮੌਜ਼ੇ, ਟੋਪੀਆਂ, ਸ਼ਾਲ, ਦਸਤਾਨੇ ਆਦਿ ਆਮ ਹੀ ਦੇਖੇ ਹੋਣੇ ਹਨ। ਪਰ ਕੀ ਕਦੇ ਤੁਸੀਂ ਚੂੜੀਆਂ ਤੇ ਉੱਨ ਨਾਲ ਤਿਆਰ ਕੀਤੀਆਂ ਟੋਕਰੀਆਂ ਦੇਖੀਆਂ ਹਨ, ਸ਼ਾਇਦ ਨਹੀਂ ਪਰ ਅੱਜ ਜਿਸ ਨੂਮਨੇ ਦੀ ਗੱਲ ਕਰਨ ਲੱਗੇ ਹਾਂ ਇਹ ਨੂਮਨਾ ਛੋਟੀਆਂ-ਛੋਟੀਆਂ ਬੱਚੀਆਂ ਨੇ ਆਪਣੀ ਦਾਦੀ ਮਾਂ ਤੋਂ ਸਿੱਖ ਕਿ ਖ਼ੁਦ ਆਪ ਤਿਆਰ ਕੀਤੀਆਂ ਹਨ।
ਇਹ ਟੋਕਰੀਆਂ ਬੱਚੀਆਂ ਨੇ ਖੇਡ-ਖੇਡ ਵਿੱਚ ਸਿੱਖਦੇ ਹੀ ਤਿਆਰ ਕੀਤੀਆਂ ਹਨ। ਗੁੱਡੀਆਂ ਨਾਲ ਖੇਡਦੇ ਖੇਡਦੇ ਇਨ੍ਹਾਂ ਛੋਟੀਆਂ ਬੱਚੀਆਂ ਨੇ ਘਰ ਵਿਚ ਪਈਆਂ ਪੁਰਾਣੀਆਂ ਚੂੜੀਆਂ ਤੇ ਉੱਨ ਦੇ ਛੋਟੇ-ਛੋਟੇ ਗੋਲ਼ਿਆਂ ਨੂੰ ਇਸਤੇਮਾਲ ਕਰ ਇੱਕ ਅਨੋਖਾ ਨਮੂਨਾ ਹੀ ਤਿਆਰ ਕਰ ਛੱਡਿਆ।
ਭਾਵੇਂ ਇਹ ਕਲਾ ਉਨ੍ਹਾਂ ਨੇ ਆਪਣੇ ਪਰਿਵਾਰ ਦੀ ਸਹਾਇਤਾ ਭਾਵ ਦਾਦੀ ਮਾਂ ਤੋਂ ਸਿੱਖੀ ਹੈ। ਪਰ ਛੋਟੀਆਂ ਬੱਚੀਆਂ ਨੂੰ ਕਲਾ ਤੋਂ ਮੁਖਤਾਵਰ ਹੁੰਦੇ ਦੇਖਦੇ ਹੀ ਸਾਨੂੰ ਆਪਣੇ ਸੱਭਿਆਚਾਰ ਦੀ ਯਾਦ ਆਉਣ ਲੱਗ ਪੈਂਦੀ ਹੈ। ਇਥੇ ਹੀ ਪਤਾ ਚੱਲਦਾ ਹੈ ਕਿ ਬੱਚਿਆਂ ਵਿਚ ਪੰਜਾਬ ਦਾ ਵਿਰਸਾ ਯਾਦ ਕਰਾਉਣ ਨਾਲ ਹੀ ਸੱਭਿਆਚਾਰ ਦੀ ਸੰਭਾਲ ਹੋ ਸਕਦੀ ਹੈ।
ਇਹ ਕਲਾ ਕਿਤੇ ਸੈਂਟਰ ਜਾ ਕੇ ਸਿੱਖਣ ਦੀ ਲੋੜ ਨਹੀਂ , ਬਲਕਿ ਆਪਣੇ ਘਰ ਵਿਚ ਦਾਦੀ ਅਤੇ ਹੋਰ ਪਰਿਵਾਰ ਦੇ ਮੈਂਬਰਾਂ ਦੀ ਸਹਾਇਤਾ ਨਾਲ ਸਿੱਖੀ ਜਾ ਸਕਦੀ ਹੈ।
ਦੇਖੋ ਖੇਡ-ਖੇਡ ਵਿਚ ਬੱਚੀਆਂ ਨੇ ਅਨੌਖਾ ਤੇ ਸੌਖਾ ਨਮੂਨਾ ਕਿੰਝ ਤਿਆਰ ਕਰ ਲਿਆ।
ਇਸ ਨਮੂਨੇ ਨੂੰ ਤਿਆਰ ਕਰਨ ਲਈ ਆਓ ਜਾਣਦੇ ਹਾਂ ...........
ਸਭ ਤੋਂ ਪਹਿਲਾਂ ਘਰ ਵਿਚ ਪਈਆਂ ਦੋ ਚੂੜੀਆਂ ਲੈ ਕੇ ਦੋਨਾਂ ਚੂੜੀਆਂ ਨੂੰ ਇੱਕ ਦੂਜੇ ’ਚ ਪਾ ਕੇ ਸੈਂਟਰ ਬਣਾ ਲਿਆ ਜਾਂਦਾ ਹੈ। ਫਿਰ ਉਸ ਦੇ ਆਲੇ ਦੁਆਲੇ ਉੱਨ ਦੇ ਧਾਗੇ ਨੂੰ ਘੁਮਾਇਆ ਜਾਂਦਾ ਹੈ। ਧਾਗਾ ਘੁਮਾਉਂਦਿਆ ਹੀ ਇਹ ਟੋਕਰੀਆਂ ਦੀ ਸ਼ਕਲ ਵਿੱਚ ਤਿਆਰ ਹੋ ਜਾਂਦੀਆਂ ਹਨ।
ਇਨ੍ਹਾਂ ਟੋਕਰੀਆਂ ਨੂੰ ਛੋਟੇ ਬੱਚੇ ਬੱਚੀਆਂ ਆਸਾਨ ਤੇ ਵਧੀਆ ਟੋਕਰੀਆਂ ਬਣਾ -ਬਣਾ ਕੇ ਆਪਣੀਆਂ ਸਹੇਲੀਆਂ ਨਾਲ ਘਰ-ਘਰ ਖੇਡਦੇ ਬਹੁਤ ਖੁਸ਼ ਅਤੇ ਪਿਆਰੇ ਲਗਦੇ ਹਨ| ਜਿਸ ਨਾਲ ਘਰ ਦਾ ਪੁਰਾਣੇ ਸਮਾਨ ਫਿਰ ਤੋਂ ਇਸਤੇਮਾਲ ਵਿਚ ਵੀ ਆ ਜਾਂਦਾ ਅਤੇ ਬੱਚੇ ਆਪਣੀਆਂ ਖੇਡਾਂ ਵੀ ਖੇਡ ਲੈਂਦੇ ਹਨ|
ਇਨ੍ਹਾਂ ਬੱਚਿਆਂ ਦੀ ਕਲਾ ਦੇਖ ਪਤਾ ਚੱਲਦਾ ਹੈ ਕਿ ਬੱਚਿਆਂ ’ਚ ਕਰੇਜ਼ ਹੈ ਕੁਝ ਕਰਨ ਦਾ।
ਜੇਕਰ ਅਸੀਂ ਇਸ ਕਲਾ ਨੂੰ ਜਿੰਦਾ ਰੱਖਣਾ ਚਾਹੁੰਦੇ ਹਾਂ ਅਤੇ ਫੋਨਾਂ ਦੀ ਲਤ ’ਚੋਂ ਕਢ ਕੇ ਸਾਨੂੰ ਕੁਝ ਨਾਲ ਕੁਝ ਪਹਿਲਾਂ ਆਪ ਕਰਨ ਦੀ ਆਦਤ ਪਾਉਣੀ ਪੈਵੇਗੀ, ਤਾਂ ਕਿ ਸਾਡੇ ਬੱਚੇ ਸਾਨੂੰ ਦੇਖ ਕੇ ਸਾਡੀ ਰੀਸ ਕਰਨ ਤੇ ਇਹ ਕਲਾ ਉਨ੍ਹਾਂ ਅੰਦਰ ਵੀ ਭਰ ਜਾਵੇ।
ਭਾਵੇਂ ਜ਼ਿੰਦਗੀ ਦੀ ਰਫ਼ਤਾਰ ਬਹੁਤ ਤੇਜੀ ਨਾਲ ਅੱਗੇ ਵਧ ਗਈ ਹੈ। ਪਰ ਜੇ ਅਸੀਂ ਕਲਾ ਨੂੰ ਜ਼ਿੰਦਾ ਰੱਖਣਾ ਚਾਹੁੰਦੇ ਹਾਂ ਤਾਂ ਕੁਝ ਸਮਾਂ ਕੱਢ ਆਪਣੇ ਬੱਚਿਆਂ ਨੂੰ ਕਲਾਵਾਂ ਦੇ ਬਾਰੇ ਵਿੱਚ ਦੱਸੋਂ ਤਾਂ ਹੀ ਅਜਿਹੀਆਂ ਕਲਾ ਜ਼ਿੰਦਾਂ ਰਹਿ ਸਕਣ।
ਇਹ ਨਹੀਂ ਕਿ ਅਸੀਂ ਬੱਚੇ ਬੱਚੀਆਂ ਦੀ ਪੜ੍ਹਾਈ ਖ਼ਰਾਬ ਕਰੀਏ, ਜਦੋਂ ਬੱਚਿਆਂ ਨੂੰ ਸਕੂਲ ਦੀਆਂ ਛੁੱਟੀਆਂ ਹੁੰਦੀਆਂ ਹਨ, ਜਾਂ ਫਿਰ ਅਸੀਂ ਵਿਹਲੇ ਹੁੰਦੇ ਹਾਂ ਤਾਂ ਅਜਿਹੀਆਂ ਵੇਸਟ ਚੀਜ਼ਾਂ ਨੂੰ ਸੁੱਟਣ ਦੀ ਬਜਾਏ ਅਸੀਂ ਉਸ ਨੂੰ ਸਜਾਵਟ ਦੇ ਕੰਮ ’ਚ ਲਿਆ ਸਕਦੇ ਹਾਂ। ਇਸ ਵਿੱਚ ਨਾ ਤਾਂ ਖਰਚਾ ਹੁੰਦਾ ਹੈ ਅਤੇ ਨਾ ਹੀ ਸਾਨੂੰ ਕੋਈ ਅਲੱਗ ਤੋਂ ਟਾਇਮ ਕੱਢਣਾ ਦੀ ਲੋੜ ਪੈਂਦੀ । ਇਸ ਤਰ੍ਹਾਂ ਦੀ ਕਲਾ ਵੇਸਟ ਚੀਜ਼ਾਂ ਨੂੰ ਕੰਮ ’ਚ ਲਿਆਉਣ ਦੇ ਨਾਲ- ਨਾਲ ਸਜਾਵਟ ਵਿੱਚ ਵੀ ਚਾਰ ਚੰਨ ਲਗਾਉਂਦੀਆਂ ਹਨ।
ਜਦੋਂ ਇਹ ਛੋਟੀਆਂ ਛੋਟੀਆਂ ਟੋਕਰੀਆਂ ਬੁਣੀਆਂ ਦੇਖਦੇ ਹਾਂ ਤਾਂ ਸਭ ਤੋਂ ਪਹਿਲਾਂ ਇਹ ਟੋਕਰੀਆਂ ਹੀ ਆਕਰਸ਼ਿਤ ਕਰਦੀਆਂ ਹਨ। ਇਹ ਟੋਕਰੀਆਂ ਨੂੰ ਦੇਖ ਕੇ ਹਰ ਕੋਈ ਇਸ ਦੀ ਖਿੱਚ ਵੱਲ ਆਕਰਸ਼ਿਤ ਹੁੰਦਾ ਹੈ। ਹਰ ਕੋਈ ਹੱਥੀਂ ਬਣਾਈਆਂ ਚੀਜ਼ਾਂ ਨੂੰ ਦੇਖ ਉਸ ਦੇ ਬਾਰੇ ਜ਼ਰੂਰ ਪੁੱਛਦਾ ਹੈ।
ਇਹ ਹੁਨਰ ਦੇ ਨਾਲ ਸਾਡੇ ਘਰ ਦੀ ਰੌਣਕ ਵੀ ਬਣਦੀਆਂ ਹਨ। ਫਿਰ ਕਿਉਂ ਨਾ ਵੇਸਟ ਚੀਜ਼ਾਂ ਨੂੰ ਸੁੱਟਣ ਦੀ ਬਜਾਇ ਇਹਨਾਂ ਨਾਲ ਅਨੌਖਾ ਤੇ ਸੌਖਾ ਨਮੂਨਾ ਤਿਆਰ ਕੀਤਾ ਜਾਵੇ।
ਚਲੋ ਫਿਰ ਆਪੋਂ ਆਪਣੇ ਘਰ ਦੀਆਂ ਵਾਧੂ ਤੇ ਵੇਸਟ ਚੀਜ਼ਾਂ ਨੂੰ ਸੁੱਟਣ ਦੀ ਬਜਾਏ ਉਨ੍ਹਾਂ ਨੂੰ ਨਵੀਂ ਦਿੱਖ ਦੇਣ ਦੀ ਕੋਸ਼ਿਸ਼ ਕਰੀਏ ਤੇ ਆਪਣੇ ਬੱਚੇ ਬੱਚੀਆਂ ਇਸ ਕਲਾ ਤੋਂ ਵਾਕਿਫ਼ ਕਰਵਾਇਆ ਜਾਵੇ।
ਬਲਜਿੰਦਰ ਕੌਰ ਸ਼ੇਰਗਿੱਲ

ਬਹੁਤ ਸੋਹਣਾ ਲਿਖਿਆ ਮੈਡਮ ਜੀ ਤੁਸੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਐਵੇ ਹੀ ਆੱਪਜੀ ਦੀ ਮਿਹਨਤ ਤੇ ਕਲਮ ਨੂੰ ਰੱਬ ਦੀ ਕਿਰਪਾ ਨਾਲ ਅੱਗੇ ਲੈਕੇ ਜਾਵੇ ਮਾਲਕ ਤਰੱਕੀ ਬਕਸ਼ੇ ਚੜਦੀ ਕਲਾਂ ਚ ਰੱਖੇ ❤️🙏🏻
ReplyDeleteThanks You Very Much ji
Deleteਬਹੁਤ ਹੀ ਖੂਬਸੂਰਤ ਯਾਦ ਜੋ ਸਮੇਂ ਦੇ ਨਾਲ ਧੁੰਦਲੀ ਹੋ ਗਈ ਸੀ ਅੱਜ ਇਸ ਲੇਖ ਦੇ ਜਰੀਏ ਤਾਜ਼ਾ ਹੋ ਗਈ ਇਹੋ ਜਿਹੀਆਂ ਕਈ ਚੀਜਾ ਸੀ ਜੋਂ ਅਸੀਂ ਆਪਣੇ ਬਜੁਰਗਾਂ ਕੋਲ ਬਹਿ ਕੇ ਸਿੱਖਦੇ ਸੀ । ਬਹੁਤ ਵਧੀਆ ਲਿਖਿਆ ਤੁਸੀ ਤੁਹਾਡੇ ਲੇਖਾਂ ਰਾਹੀਂ ਅਸੀਂ ਆਪਣੇ ਵਿਰਸੇ ਨਾਲ ਜੁੜੇ ਰਹੀਏ ਧੁੰਦਲੀਆਂ ਯਾਦਾਂ ਨੂੰ ਤਾਜ਼ਾ ਕਰ ਸਕੀਏ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏🏻🙏🏻🙏🏻
DeleteVery nice article
ReplyDeleteਬਹੁਤ ਵਧੀਆ ਜੀ👍
ReplyDelete