Wednesday, May 6, 2026

ਬੇਰੁਜ਼ਗਾਰੀ (ਕਵਿਤਾ)

 




ਬੇਰੁਜ਼ਗਾਰੀ ਨਾਲ ਸਭ,
ਪ੍ਰੇਸ਼ਾਨ ਹੋ ਗਏ | 
ਗੱਭਰੂ ਵਿਦੇਸ਼ ਜਾਣ ਦੇ,
ਚਾਹਵਾਨ ਹੋ ਗਏ | 

ਚੁੱਕ-ਚੁੱਕ ਕਰਜ਼ਾ ਬੈਂਕਾਂ 'ਚੋਂ, 
ਬੱਚਿਆਂ ਦੀ ਖਾਤਿਰ,
ਜਾਣਦੇ ਹੁੰਦਿਆਂ ਵੀ ਮਾਪੇ
ਬੇਜਾਨ ਹੋ ਗਏ | 

ਕੌਡੀ ਮੁੱਲ ਨਾ ਪੈਂਦਾ, 
ਮਿਹਨਤ ਦਾ ਏਥੇ, 
ਡਾਗਾਂ ਖਾਂਦੇ, ਧਰਨੇ ਲਾਉਂਦੇ,
ਟੈਂਕੀਆਂ ਹੀ ਮਕਾਨ ਹੋ ਗਏ | 

ਘਰ-ਘਰ ਨੌਕਰੀ ਦੇਣ ਦੇ, 
ਵਾਅਦੇ ਕਰਕੇ,
ਸੱਤਾ ਦੇ ਭੁੱਖੇ ਸਭ,
ਨੇਤਾ ਮਕਾਰ ਹੋ ਗਏ | 

ਨਸ਼ਿਆਂ ਨੇ ਨੌਜਵਾਨੀ ਸਾਰੀ, 
ਖਾ ਲਈ ਪੰਜਾਬ ਦੀ, 
ਲੀਡਰਾਂ ਦੀਆਂ ਚਾਲਾਂ ਦੇ, 
ਗੱਭਰੂ ਸ਼ਿਕਾਰ ਹੋ ਗਏ | 

ਬੇਰੁਜ਼ਗਾਰੀ ਤੇ ਗਰੀਬੀ ਦੇ, 
''ਬਲਜਿੰਦਰ'' ਝੰਬੇ, 
ਸਾਡੇ ਰਿਸ਼ਤੇ ਵੀ ਸਾਰੇ, 
ਤਾਰ-ਤਾਰ ਹੋ ਗਏ | 


ਬਲਜਿੰਦਰ ਕੌਰ ਸ਼ੇਰਗਿੱਲ 

2 comments:

ਮੈਂ ਤੇ ਹਵਾਵਾਂ

ਇੱਕ ਦਿਨ ਹਵਾਵਾਂ ਕੋਲੋਂ ਦੀ ਲੰਘੀਆਂ ਮੈਂ ਹਵਾਵਾਂ ਨੂੰ ਪੁੱਛਿਆ, ਨੀਂ ਦੱਸੋ ਮੈਨੂੰ ਵੀ ਕਰਦਾ ਕੋਈ ਯਾਦ| ਹਵਾਵਾਂ ਹੱਸੀਆਂ ਤੇ ਬੋਲੀਆਂ, ਤੂੰ ਜਿਸ ਨੂੰ ਮਿਲਣਾ, ਉਹ ਰਾਹਾਂ ਬ...