Saturday, May 9, 2026

ਮਾਂ (ਕਵਿਤਾ)

ਸੰਸਾਰ ਦੀ ਸਿਰਜਣਕਾਰ, ਜੋ ਜਗਜਨਨੀ ਕਹਾਲਾਉਂਦੀ ਹੈੇ,

ਮਾਂ ਤੋਂ ਵੱਡਾ ਕੋਈ ਨਾ ਮਿੱਤਰੋ ਰੱਬ ਦਾ ਰੂਪ ਕਹਾਉਂਦੀ ਹੈ। 

ਆਪਣੇ ਬੁਕੱਲ ਦੇ ਸਾਏ ’ਚ, ਜਿਗਰ ਦੇ ਟੋਟੇ ਨੂੰ ਸੁਲਾਉਂਦੀ ਹੈ,

ਮਮਤਾ ਦੀ ਮੂਰਤ, ਬੋਹੜ ਦੀ ਠੰਢੀ ਛਾਂ ਅਖਵਾਉਂਦੀ ਹੈ। 

ਦੁੱਖ- ਸੁੱਖ ਦੀ ਹਾਣੀ ਬਣ ਕੇ ਖੁਸ਼ੀਆਂ ਦੇ ਦੀਪ ਜਲਾਉਂਦੀ ਹੈ। 

ਹੱਕ ਸੱਚ ਦਾ ਖਾਓ ਹਮੇਸ਼ਾਂ, ਬੱਚਿਆਂ ਨੂੰ ਸਮਝਾਉਂਦੀ ਹੈ।  

ਕਾਇਨਾਤ ਹੈ ਮਾਂ, ਜੋ ਨਿੱਤ ਨਵੀਂ ਆਸ ਜਗਾਉਂਦੀ ਹੈ,

ਔਖੇ ਵੇਲੇ ਪੈਣ ’ਤੇ ਵੀ ਕਦੇ ਨਾ ਘਬਰਾਉਂਦੀ ਹੈ। 

ਜਿਸ ਦੇ ਪੈਰਾਂ ’ਚ ਦੁਨੀਆਂ ਸੀਸ ਨਿਭਾਉਂਦੀ ਹੈ, 

ਜੋ ਹਰ ਵੇਲੇ ‘‘ਬਲਜਿੰਦਰ’’ ਦੀ ਖ਼ੈਰ ਮਨਾਉਂਦੀ ਹੈ।

ਸੰਸਾਰ ਦੀ ਸਿਰਜਣਕਾਰ, ਜੋ ਜਗਜਨਨੀ ਕਹਾਲਾਉਂਦੀ ਹੈੇ,

ਮਾਂ ਤੋਂ ਵੱਡਾ ਕੋਈ ਨਾ ਮਿੱਤਰੋ ਰੱਬ ਦਾ ਰੂਪ ਕਹਾਉਂਦੀ ਹੈ। 

ਬਲਜਿੰਦਰ ਕੌਰ ਸ਼ੇਰਗਿੱਲ 

2 comments:

  1. ਬਹੁਤ ਖੂਬ ਜੀ ਮਾਵਾਂ ਠੰਢੀਆਂ ਛਾਂਵਾਂ, ਮਾ ਦਾ ਦੇਣ ਕੋਈ ਵੀ ਨੀ ਦੇ ਸਕਦਾ 🙏🏻🙏🏻🙏🏻

    ReplyDelete

ਮੈਂ ਤੇ ਹਵਾਵਾਂ

ਇੱਕ ਦਿਨ ਹਵਾਵਾਂ ਕੋਲੋਂ ਦੀ ਲੰਘੀਆਂ ਮੈਂ ਹਵਾਵਾਂ ਨੂੰ ਪੁੱਛਿਆ, ਨੀਂ ਦੱਸੋ ਮੈਨੂੰ ਵੀ ਕਰਦਾ ਕੋਈ ਯਾਦ| ਹਵਾਵਾਂ ਹੱਸੀਆਂ ਤੇ ਬੋਲੀਆਂ, ਤੂੰ ਜਿਸ ਨੂੰ ਮਿਲਣਾ, ਉਹ ਰਾਹਾਂ ਬ...