ਜੁੜੇ ਲਗਦੇ ਜਿਸ ਨਾਲ ਰੂਹ ਤੋਂ ਕੋਈ ਤਾਰ,
ਨਹੀਓਂ ਭੁੱਲ ਸਕਦੀ ਮੈਂ ਉਸ ਮਾਂ ਦੇ ਉਪਕਾਰ।
ਕਰ ਦੇਵਾਂ ਮੈਂ ਉਸ ਰੱਬ ਤੋਂ ਜ਼ਿੰਦਗੀ ਨਿਸਾਰ,
ਦੁਨੀਆ 'ਚ ਆਉਣ ਦਾ ਮੈਨੂੰ ਦਿੱਤਾ ਜਿਸ ਨੇ ਅਧਿਕਾਰ।
ਉਹਦੀ ਬੁੱਕਲ 'ਚ ਮਿਲੇ ਜੰਨਤ ਜੇਹਾ ਪਿਆਰ,
ਕਿੰਝ ਲਿਖਾਂ ਮੈਂ ਉਸ ਰੱਬ ਦੇ ਉਪਕਾਰ।
ਭਾਵੇਂ ਹੁਣ ਉਹ ਛੇਤੀ ਹੋ ਜਾਂਦੀ ਬਿਮਾਰ,
ਤਰਸ ਦੀਆਂ ਅੱਖੀਆਂ ਆਖਣ,
ਮਿਲ ਜਾ ਆ ਕੇ ਇੱਕ ਵਾਰ।
ਮੰਨਣ ਨਹੀਂ ਦਿੰਦੀ ਉਹ ਮੈਨੂੰ ਕਦੀ ਹਾਰ,
ਦੁਆਵਾਂ ਦੇ-ਦੇ ਕੇ ਕੰਮ ਚੜਾ ਦਿੰਦੀ ਪਾਰ।
“ਬਲਜਿੰਦਰ’’ ਡੁੱਬਦਾ ਬੇੜਾ ਤਰ ਜਾਂਦਾ,
ਜਿਸ ਕੋਲ ਹੋਵੇ ਮਾਂ ਦਾ ਪਿਆਰ।
ਨਹੀਓਂ ਭੁੱਲ ਸਕਦੀ ਮੈਂ ਉਸ ਮਾਂ ਦੇ ਉਪਕਾਰ......
ਨਹੀਓਂ ਭੁੱਲ ਸਕਦੀ ਮੈਂ ਉਸ ਮਾਂ ਦੇ ਉਪਕਾਰ......
ਬਲਜਿੰਦਰ ਕੌਰ ਸ਼ੇਰਗਿੱਲ

Nice mam ☺️👍
ReplyDeleteThanks ji
DeleteNice article
ReplyDeleteBahut Bahut sukriya ji
Deleteਬਹੁਤ ਹੀ ਖੂਬਸੂਰਤ ਲਿਖਿਆ ਜੀ 💓
ReplyDeleteThank you very much ji
DeleteGood 👍👍👌
ReplyDeleteBahut Bahut Sukriya ji
Delete