ਆ ਗਿਆ ਇਹ ਕਿਹੜਾ ਦੌਰ,
ਚੱਲ ਰਿਹਾ ਕੋਈ ਵੱਡਾ ਸ਼ੋਰ।
ਡਾਲੀ-ਡਾਲੀ ਦਾ ਰਸ ਪੀ ਰਿਹਾ ਭੌਰ,
ਵਾਂਗ ਫਿਰੇ ਬਾਗਾਂ ਵਿਚ ਜਿਵੇਂ ਮੌਰ।
ਹੁੰਦੇ ਇਹ ਦਿਲਾਂ ਦੇ ਚਿੱਤ ਚੋਰ,
ਦਿਲਾਂ ਵਿਚ ਰੱਖਦੇ ਨੇ ਜੋ ਖੋਰ।
ਜ਼ੁਬਾਨ ਤੇ ਮਿੱਠੇ ਦਿਲ ਦੇ ਹੁੰਦੇ ਕੁਝ ਹੋਰ,
ਨਕਾਬ ਸਰੀਫ਼ੀ ’ਚ ਹੁੰਦੇ ਨਸਲੀ ਆਦਮਖੌਰ।
ਜਿੰਦੇ ਕਰ ਮਜ਼ਬੂਤ ਖ਼ੁਦ ਨੂੰ ਅੱਗੇ ਤੋਰ,
ਕਰ ਨਾ ਐਸੇ ਆਦਮ ’ਤੇ ਤੂੰ ਹੁਣ ਗੌਰ।
ਵਕਤ ਦਾ ਪਹੀਆ ਚੱਲੇ ਜੋਰੋ ਜੋਰ,
‘ਬਲਜਿੰਦਰ’ ਕਰ ਨਾ ਖ਼ੁਦ ਨੂੰ ਤੂੰ ਕਮਜ਼ੋਰ।
ਬਲਜਿੰਦਰ ਕੌਰ ਸ਼ੇਰਗਿੱਲ

Nice
ReplyDeleteਬਹੁਤ ਵਧੀਆ ਕਵਿਤਾ ਜੀ
ReplyDelete