ਕਿੰਨੇ ਦਿਨਾਂ ਦਾ ਰੌਲਾ ਪਾਵੇ,
ਮੰਮੀ-ਮੰਮੀ ਬੁਲਟ ਦਵਾ ਦੇ।
ਪਾਪਾ ਦੇ ਵੀ ਕੰਨ ਪਿਆ ਖਾਵੇ,
ਘਰ ਵਿੱਚ ਕਲੇਸ਼ ਵਧਾਵੇ।
ਪੁਰਾਣੇ ਦੀ ਨਾ ਕੋਈ ਗੱਲ ਸੁਣਾਵੇ,
ਨਵਾਂ ਲੈਣ ਦੀ ਜ਼ਿੱਦ ਪੁਗਾਵੇ।
ਰੋਣ ਹਾਕਾ ਜਦ ਹੋ ਜਾਵੇ,
ਮਾਂ ਬਾਪ ਫਿਰ ਲਾਗੇ ਲਾਵੇ।
ਬੁਲਟ ’ਤੇ ਹੁਣ ਕਾਲਜ ਜਾਵੇ,
ਦੋਸਤਾਂ ’ਚ ਆਪਣੀ ਟੌਹਰ ਬਣਾਵੇ।
ਮਾਪਿਆਂ ਨੂੰ ਫ਼ਿਕਰ ਵੀ ਸਤਾਵੇ,
ਮੇਰਾ ਬੱਚਾ ਗੱਡੀ ਹੋਲੀ ਚਲਾਵੇ।
ਬੀਬਾ ਬੱਚਾ ਹੈ ਉਹ ਭਾਵੇਂ,
ਟਰੈਫ਼ਿਕ ਦੇ ਰੂਲ ਨਿਭਾਵੇ।
ਸਪੀਡ ’ਤੇ ਲਗਾਮ ਲਗਾਵੇ।
‘‘ਬਲਜਿੰਦਰ’’ ਵਾਰ -ਵਾਰ ਸਮਝਾਵੇ।
ਬਲਜਿੰਦਰ ਕੌਰ ਸ਼ੇਰਗਿੱਲ

Very nice poem
ReplyDeletenice poem
ReplyDelete