ਜਲਜਲੇ 'ਚ ਆਈ ਅਯਾ
ਜਿਵੇਂ ਕਿ ਸਾਰੀ ਦੁਨੀਆਂ ਜਾਣਦੀ ਹੈ ਕਿ ਤੁਰਕੀ ਤੇ ਸੀਰੀਆ
'ਚ ਆਏ ਜਲਜਲੇ ਕਾਰਨ ਤਬਾਹੀ ਹੀ ਤਬਾਹੀ ਦਾ ਖੌਫ਼ਨਾਕ
ਮੰਜਰ ਦੇਖਣ ਨੂੰ ਮਿਲਿਆ | ਇਸ
ਤਬਾਹੀ ਨੇ ਲੋਕਾਂ ਦਾ ਸਭ ਕੁਝ ਤਬਾਹ ਕਰ ਦਿੱਤਾ | ਕੁਦਰਤ ਦਾ ਕਹਿਰ
ਅਜਿਹਾ ਢਾਹ ਗਿਆ ਕਿ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ | ਪਰ ਇਨਸਾਨ
ਅਜੇ ਵੀ ਕੁਦਰਤ ਨਾਲ ਖਿਲਵਾੜ ਕਰਦਾ ਆ ਰਿਹਾ ਹੈ ਤੇ ਕਰ ਰਿਹਾ ਹੈ | ਜਿਸ ਦੀ ਕੀਮਤ ਇੱਕ ਨਾ ਇੱਕ ਦਿਨ ਜ਼ਰੂਰ ਚੁਕਾਉਣੀ ਪੈਂਦੀ ਹੈ | ਇਸ ਭੂਚਾਲ ਨੇ ਦੁਨੀਆਂ ਅੱਗੇ ਅਜਿਹੀ ਤਸਵੀਰ ਪੇਸ਼ ਕੀਤੀ ਹੈ ਜਿਸ ਅੰਦਾਜਾ ਵੀ ਨਹੀਂ ਸੀ |
ਅਜਿਹੇ 'ਚ ਸਿਵਾਏ ਪ੍ਰਮਾਤਮਾ ਕੋਲ ਦੁਆ ਤੋਂ
ਬਿਨਾਂ ਹੋਰ ਕੁਝ ਨਜ਼ਰ ਨਹੀਂ ਆਉਂਦਾ | ਕੁਝ ਲੋਕ ਅੱਲਾ ਤਾਲਾ ਅੱਗੇ
ਫਰਿਆਦ ਕਰਦੇ ਨਜ਼ਰ ਆਏ | ਕਿਉਂਕਿ ਬਿਲਡਿੰਗਾਂ ਦਾ ਇੱਕ ਮਿੰਟ
ਵਿਚ ਤਾਸ਼ ਦੇ ਪੱਤਿਆਂ ਵਾਂਗ ਡਿੱਗਦਿਆਂ ਦੇਖ ਕੇ ਰੂਹਾਂ ਕੰਬ ਉੱਠੀਆਂ | ਉਹ ਪਰਬਤਦਿਗਾਰ ਦੇ ਰੰਗਾਂ ਦਾ ਕੁਝ ਨਹੀਂ ਪਤਾ ਕਦੋਂ ਤੇ ਕਿਥੇ ਕੀ ਭਾਣਾ ਵਰਤ ਜਾਣਾ ਹੈ | ਇਹ ਤਾਂ ਸਭ ਰੱਬ ਦੀ ਖੇਡ ਹੈ |
ਪਰ ਪਰਮਾਤਮਾ ਨੇ ਜਿਸ ਦਾ ਦਾਣਾ ਪਾਣੀ ਅਜੇ ਧਰਤੀ 'ਤੇ ਲਿਖਿਆ ਹੋਇਆ ਹੈ | ਉਸ ਨੂੰ ਹਰ ਹਾਲ ਵਿਚ ਬਚਾਉਣਾ ਤੇ ਮੌਤ ਦੇ ਮੰੂਹ 'ਚ ਕੱਢਣਾ ਕਰਾਮਾਤ ਤੋਂ ਘੱਟ ਨਹੀਂ ਹੈ |
ਅਜਿਹਾ ਹੀ ਇੱਕ ਕਿਰਸ਼ਮਾ ਹੋਇਆ | ਅਖ਼ਬਾਰ ਤੇ ਨਿਊਜ਼ ਚੈਨਲ ਤੇ ਸ਼ੋਸ਼ਲ ਮੀਡੀਆ ਤੇ ਆ ਰਹੇ
ਤੁਰਕੀ ਤੇ ਸੀਰੀਆ ਦਾ ਮੰਜਰ ਦੇਖਦੇ ਰੌਂਗਟੇ ਖੜ੍ਹੇ ਹੋ ਰਹੇ ਸੀ | ਰੈਸਕਿਊ ਟੀਮਾਂ ਬਹੁ ਮੰਜ਼ਿਲਾਂ ਬਿਲਡਿੰਗਾਂ ਥੱਲ੍ਹੇ ਦੱਬੇ ਲੋਕਾਂ ਤੇ ਬੱਚਿਆਂ ਨੂੰ ਬਚਾਉਣ ਦਾ ਯਤਨ ਕਰ ਰਹੀਆਂ ਸੀ| ਕਈ ਛੋਟੇ-ਛੋਟੇ ਬੱਚਿਆਂ ਨੂੰ ਜਿੰਦ ਤੇ ਸਹੀ ਸਲਾਮਤ
ਦੇਖ ਕੇ ਮਨ ਨੂੰ ਤਸੱਲੀ ਜਿਹੀ ਮਿਲ ਰਹੀ ਸੀ | ਇਹਨਾਂ ਬੱਚਿਆਂ ਦੀ ਉਮਰ 1 ਸਾਲ, 2ਸਾਲ 3 ਸਾਲ ਜਾਂ ਫਿਰ ਇਸ ਤੋਂ ਵੀ ਘੱਟ ਉਮਰ ਦੇ ਬੱਚਿਆਂ ਨੂੰ ਜਿੰਦ ਮਲਬੇ ਦੇ ਢੇਰ ਜੋ ਕੱਢਿਆ ਗਿਆ |
ਇਸ ਤਰ੍ਹਾਂ ਇੱਕ ਥਾਂ 'ਤੇ ਰੈਸਕਿਊ ਟੀਮ ਬਿਲਡਿੰਗ ਵਿਚੋਂ ਲੋਕਾਂ ਨੂੰ ਕੱਢਣ ਤੇ ਬਚਾਉਣ ਲਈ ਕੰਮ ਕਰ ਰਹੀਆਂ ਸੀ, ਕਿ ਇੱਕ ਔਰਤ ਦੀ ਜ਼ੋਰ -ਜ਼ੋਰ ਨਾਲ ਰੋਣ ਦੀਆਂ ਆਵਾਜ਼ਾਂ ਆਉਣ ਲੱਗੀਆਂ | ਰੈਸਕਿਊ ਟੀਮ ਨੇ ਉਸ ਔਰਤ ਨੂੰ ਕਿਹਾ ਕਿ ਉਹ ਘਬਰਾਏ ਨਾ ਉਹ ਉਸ ਨੂੰ ਜਲ਼ਦ ਜਿੰਦ ਕੱਢ ਲੈਣਗੇ, ਬਸ ਹਿੰਮਤ ਰੱਖੇ | ਪਰ ਉਸ ਔਰਤ ਦੀਆਂ ਚੀਕਾਂ ਬੰਦ ਨਹੀਂ ਹੋਈਆਂ | ਉਹ ਕਾਫ਼ੀ ਸਮਾਂ ਚੀਕਦੀ ਰਹੀ | ਪਰ ਟੀਮਾਂ ਵੀ ਉਸ ਨੂੰ ਬਚਾਉਣ ਲਈ ਆਪਣੀ ਵਾਹ ਲਾ ਰਹੀਆਂ ਸੀ | ਤਦ ਅਚਾਨਕ ਹੀ ਉਸ ਔਰਤ ਦੀਆਂ ਚੀਕਣ ਦੀ ਆਵਾਜ਼ ਬੰਦ ਹੋ ਗਈ | ਪਰ ਰੈਸਕਿਊ ਟੀਮ ਉਸ ਕੋਲ ਜਲਦੀ ਨਹੀਂ ਪਹੁੰਚ ਸਕਦੀ ਸੀ | ਕਿਉਂਕਿ ਮਲਬਾ ਹਟਾਉਣ 'ਚ ਸਮਾਂ ਲੱਗ ਰਿਹਾ ਸੀ | ਫਿਰ ਜਦ ਤੱਕ ਰੈਸਕਿਊ ਟੀਮ ਉਸ ਔਰਤ ਕੋਲ ਪਹੁੰਚੀ ਤਦ ਤੱਕ ਉਹ ਫੌਤ ਹੋ ਚੁੱਕੀ ਸੀ (ਭਾਵ ਕਿ ਮਰ ਚੁੱਕੀ ਸੀ) | ਪਰ ਮਰਨ ਤੋਂ ਪਹਿਲਾਂ ਉਹ ਇੱਕ ਨੰਨੀਂ ਜਾਨ ਨੂੰ ਕੁਝ ਕੁ ਸਮਾਂ ਪਹਿਲਾ ਜਨਮ ਦੇ ਚੁੱਕੀ ਸੀ | ਬੱਚੀ ਦਾ ਨਾੜੂਆਂ ਅਜੇ ਆਪਣੀ ਮਾਂ ਨਾਲ ਜੁੜਿਆ ਹੋਇਆ ਸੀ | ਚੀਕਾਂ ਤਾਂ ਇੱਕ ਇਸ਼ਾਰਾ ਸੀ, ਪਰਮਾਤਮਾ ਨੇ ਜਿਸ ਦਾ ਜਨਮ ਤੈਅ ਕੀਤਾ ਹੈ ਉਸ ਨੂੰ ਸੁਰੱਖਿਅਤ ਰੱਖਣਾ ਵੀ ਉਸ ਦੀ ਕਰਾਮਾਤ ਤੋਂ ਘੱਟ ਨਹੀਂ ਸੀ | ਇਸ ਭੂਚਾਲ ਦੇ ਮਲਬੇ ਦੇ ਢੇਰ ਵਿਚ ਇੱਕ ਨੰਨੇ ਮਹਿਮਾਨ ਦਾ ਜਨਮ ਹੋ ਚੁੱਕਾ ਸੀ | ਇਹ ਕੋਈ ਕ੍ਰਿਸ਼ਮੇ ਤੋਂ ਘੱਟ ਨਹੀਂ ਸੀ | ਇਸ ਕ੍ਰਿਸ਼ਮੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਤੇ ਉਸ ਬੱਚੀ ਦਾ ਨਾਂ ਵੀ ਕ੍ਰਿਸ਼ਮਾ ਰੱਖ ਦਿੱਤਾ | (ਅਰਬੀ ਭਾਸ਼ਾ 'ਚ ਅਯਾ ਦਾ ਸ਼ਬਦ ਦਾ ਅਰਥ ਕ੍ਰਿਸ਼ਮਾ ਹੁੰਦਾ ਹੈ) | ਉਸ ਔਰਤ ਨੂੰ ਕੱਪੜੇ ਨਾਲ ਢੱਕ ਕੇ ਉਸਦੀ ਲਾਸ਼ ਵੀ ਬਾਹਰ ਕੱਢੀ ਤੇ ਬੱਚੇ ਨੂੰ ਡਾਕਟਰੀ ਮੁਆਇਨੇ ਲਈ ਭੇਜਿਆ ਗਿਆ | ਜੋ ਸਹੀ ਸਲਾਮਤ ਸੀ |
ਭਾਵੇ ਕਿ ਇਸ ਭੂਚਾਲ ਦੇ ਨਿਸ਼ਾਨ ਕਦੇ ਨਹੀਂ ਭੁੱਲਣੇ | ਜਿਥੇ ਅਣਗਣਿਤ ਜਾਨਾਂ ਚਲੇ ਗਈਆਂ | ਕੁਝ ਇਹਨਾਂ ਮਲਬੇ ਹੇਠਾਂ ਦਫ਼ਨ ਹੋ ਗਏ | ਅਜਿਹੇ ਮੰਜਰ ਨੂੰ ਦੇਖ ਲੋਕ ਉਥੇ ਅੱਲਾ ਅੱਲਾ ਨੂੰ ਪੁਕਾਰਦੇ ਨਜ਼ਰ ਆਏ | ਇਹ ਦਰਦ ਬਿਆਨ ਕਰਨਾ ਵੀ ਉਨ੍ਹਾਂ ਹੀ ਔਖਾ ਹੈ, ਜਿਨ੍ਹਾਂ ਸਹਿਣ ਵਾਲਿਆਂ ਨਾਲ ਹੋਇਆ ਹੈ |
ਇਹ ਤਬਾਹੀ ਸਬਕ ਸਿਖਾ ਕੇ ਗਈ ਹੈ | ਜੇਕਰ ਅਜੇ ਵੀ ਇਨਸਾਨ ਨੇ ਸਬਕ ਨਾ ਸਿੱਖਿਆ ਤਾਂ ਮੰਜਰ ਇਸ ਤੋਂ ਵੀ ਭਿਆਨਕ ਸਾਬਤ ਹੋ ਸਕਦੇ ਹਨ |
ਅੱਜ ਕੁਦਰਤ ਨਾਲ ਛੇੜਛਾੜ ਕਰਨੀ ਬੰਦ ਕਰਨ ਦਾ ਹਰ ਇੱਕ ਬੰਦੇ ਕਰਤੱਵ ਬਣਦਾ ਹੈ| ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਕੁਦਰਤ ਦਾ ਕਹਿਰ ਹਰ ਇੱਕ ਨੂੰ ਆਪਣੀ ਲਪੇਟ 'ਚ ਲੈ ਲਵੇਗਾ |
ਬਲਜਿੰਦਰ ਕੌਰ ਸ਼ੇਰਗਿੱਲ

No comments:
Post a Comment