Tuesday, April 14, 2026

ਮੁਰਦਾ ਹੋਇਆ ਜ਼ਿੰਦਾ (ਕਹਾਣੀ)

 ਮੁਰਦਾ ਹੋਇਆ ਜ਼ਿੰਦਾ (ਕਹਾਣੀ)

ਗੱਲ 2 ਜੂਨ 2023 ਦੀ ਹੈ। ਉਡੀਸਾ ਬਲਾਸੋਰ ਵਿੱਚ ਤਿੰਨ ਟਰੇਨਾਂ ਦੀ ਟੱਕਰ ਨੇ ਦੁਨੀਆਂ ਨੂੰ ਹਿਲਾ ਦਿੱਤਾ ਸੀ। ਇਹ ਹਾਦਸਾ ਇੰਨਾ ਭਿਆਨਕ ਸੀ ਹਰ ਪਾਸੇ ਚੀਕ ਚਿਹਾੜਾ, ਲਾਸ਼ਾਂ ਦੇ ਢੇਰ ਲੱਗ ਗਏ ਸਨ। ਤਿੰਨ ਟਰੇਨਾਂ ਦੀ ਟੱਕਰ ਦੇਖ ਕੇ ਪਤਾ ਲੱਗਦਾ ਸੀ ਜਾਨੀ ਨੁਕਸਾਨ ਬਹੁਤ ਹੋਇਆ ਹੋਵੇਗਾ। ਅਖ਼ਬਾਰ ਤੇ ਨਿਊਜ਼ ਚੈਨਲਾਂ ਤੇ ਇਸ ਹਾਦਸੇ ਨੂੰ ਜਦੋਂ ਦਿਖਾਇਆ ਤਦ ਲੋਕਾਂ ਦੀ ਪੀੜ ਦੇਖ ਕੇ ਹਰ ਕਿਸੇ ਦਾ ਵੀ ਦਿਲ ਦਹਿਲ ਜਾਂਦਾ । ਕਿਸੇ ਦਾ ਸਿਰ, ਕਿਸੇ ਦੀ ਲੱਤ, ਬਾਂਹ ਸਭ ਟੁੱਕੜੇ- ਟੁੱਕੜੇ ਹੋਏ ਸਰੀਰ ਤੜਫ਼ ਕੇ ਮਰ ਗਏ। ਪਰ ਕਈ ਅਜੇ ਵੀ ਚੰਦ ਸਾਹਾਂ ਲੈ ਜਿੰਦਾ ਟਰੇਨਾਂ ਅੰਦਰ ਫਸੇ ਹੋਏ ਸੀ।



ਹਾਦਸੇ ਵਾਲੀ ਥਾਂ ਦੀ ਥੋੜੀ ਦੂਰੀ ਉੱਤੇ ਕੁਝ ਪਿੰਡ ਵਾਸੀ ਉਥੇ ਪਹੁੰਚ ਕੇ ਲੋਕਾਂ ਦੀ ਜਾਨਾਂ ਬਚਾਉਣੀਆਂ ਸ਼ੁਰੂ ਕਰ ਦਿੰਦੇ ਹਨ। ਰਾਤ ਦਾ ਵੇਲਾ ਹੋਣ ਕਰ ਕੇ ਲੋਕਾਂ ਨੇ ਆਪਣੇ -ਆਪਣੇ ਤਰੀਕੇ ਨਾਲ ਫੋਨਾਂ ਦੀ ਰੋਸ਼ਨੀਆਂ ਨਾਲ  ਜ਼ਖ਼ਮੀਆਂ ਦੀ ਜਾਨ ਬਚਾਉਂਦੇ ਰਹੇ, ਪਰ ਕਈਆਂ ਤੱਕ ਪਹੁੰਚ ਨਾ ਹੋਣ ਕਰਕੇ ਉਨ੍ਹਾਂ ਦੀ ਜਾਨ ਬਚਾਉਣਾ ਔਖਾ ਸੀ। 




‘ਇਸ ਤਰ੍ਹਾਂ ਲੋਕ ਦਰਦ ਨਾਲ ਲੜਦੇ ਦਮ ਤੋੜਦੇ ਗਏ ਤੇ ਕਈ ਖੁਸ਼ਕਿਸਮਤ ਵਾਲੇ ਬਚ ਵੀ ਗਏ, ‘ਪਰ ਸਵੇਰ ਹੁੰਦੇ ਸਾਰ ਸਟੇਸ਼ਨ ’ਤੇ ਰੇਲ ਵਿਭਾਗ ਦੀਆਂ ਟੀਮਾਂ ਰੈਸਕਿਊ ਦੌਰਾਨ ਮਰਨ ਵਾਲਿਆਂ ਦੀਆਂ ਲਾਸ਼ਾਂ ਚੁੱਕਣ ਦਾ ਕੰਮ ਸ਼ੁਰੂ ਦਿੰਦੀਆਂ ਹਨ। ਡਾਕਟਰੀ ਮੁਆਇਨਾ ਹੋਣ ਤੋਂ ਬਾਅਦ ਲਾਸ਼ਾਂ ਨੂੰ ਅਸਥਾਈ ਮੁਰਦਾਘਰਾਂ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ। 

ਹਾਦਸੇ ਦੀ ਖ਼ਬਰ ਹਰ ਅਖ਼ਬਾਰ ਤੇ ਚੈਨਲ ਤੇ ਅੱਗ ਤਰ੍ਹਾਂ ਚੱਲ ਰਹੀ ਸੀ ਕਿ , ‘ਇੱਕ ਪਿਤਾ ਨੇ ਇਹ ਖ਼ਬਰ ਸੁਣਦੇ ਸਾਰ ਹੀ ਰੌਂਗਟੇ ਖੜ੍ਹੇ ਹੋ ਗਏ।’  ਕਿਉਂਕਿ ਉਸ ਦਾ ਪੁੱਤਰ ਵੀ ਇਸ ਟਰੇਨ ’ਚ ਸਫ਼ਰ ਕਰ ਰਿਹਾ ਸੀ। ਉਸੇ ਵਕਤ ਪਿਤਾ ਹਿਲਾ ਰਾਮ ਨੇ ਐਬੂਲੈਂਸ ਕੀਤੀ ਤੇ ਆਪਣੇ ਬਹਿਨੋਈ ਨਾਲ 230 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਬਲਾਸੋਰ ਪਹੁੰਚ ਗਿਆ। ਆਪਣੇ ਪੁੱਤਰ ਵਿਸ਼ਵਜੀਤ 24 ਸਾਲਾ ਦੇ ਜ਼ਿੰਦਾ ਹੋਣ ਦੀ ਉਮੀਦ ਵਿੱਚ ਉਹ ਹਸਪਤਾਲ ਵਿਚ ਜਾ ਕੇ ਲੱਭਦਾ ਰਿਹਾ। ਜਦੋਂ ਉਸਦਾ ਪੁੱਤਰ ਹਸਪਤਾਲ ਵਿੱਚ ਨਹੀਂ ਲੱਭਿਆ ਤਾਂ ਉਸ ਨੇ ਬਹਿਨਾਗਾ ਦੇ ਹਾਈ ਸਕੂਲ ਜਿਥੇ ਲਾਸ਼ਾਂ ਅਸਥਾਈ ਰੂਪ ਵਿੱਚ ਰੱਖੀਆਂ ਹੋਈਆਂ ਸੀ ਉਥੇ ਜਾ ਕੋਸ਼ਿਸ਼ ਕੀਤੀ ਕਿ ਕਿਤੇ ਮੇਰਾ ਪੁੱਤਰ ਮਿਲ ਜਾਵੇ। 

‘‘ਜਦੋਂ ਹਿਲਾ ਰਾਮ ਆਪਣੇ ਪੁੱਤਰ ਨੂੰ ਲਾਸ਼ਾਂ ਵਿੱਚ ਲੱਭ ਰਿਹਾ ਸੀ ਤਦ ਉਸ ਨੂੰ ਇੱਕ ਹੱਥ ਹਿਲਦਾ ਦਿਖਾਈ ਦਿੱਤਾ।’’ ‘ਇਹ ਹੱਥ ਕਿਸੇ ਹੋਰ ਦਾ ਨਹੀਂ ਸਗੋਂ ਵਿਸ਼ਵਜੀਤ ਦਾ ਹੀ ਸੀ, ਜੋ ਅਜੇ ਬੇਹੋਸ਼ ਹਾਲਤ ਵਿੱਚ ਸੀ।’’ ਹਿਲਾ ਰਾਮ ਆਪਣੇ ਪੁੱਤਰ ਨੂੰ ਉਥੋਂ ਤੋਂ ਚੁੱਕ ਕੇ ਬਲਾਸੋਰ ਦੇ ਹਸਪਤਾਲ ਲੈ ਗਿਆ। ਬਲਾਸੋਰ ਹਸਪਤਾਲ ਵਾਲਿਆਂ ਨੇ ਉਸ ਨੂੰ ਕਟਕ ਰੈਫਰ ਕਰ ਦਿੱਤਾ। ਉੱਥੇ ਉਸਦੀ ਸਰਜਰੀ ਹੋਈ, ਪਰ ਵਿਸ਼ਵਜੀਤ ਨੂੰ ਅਜੇ ਵੀ ਹੋਸ਼ ਨਹੀਂ ਸੀ ਆਇਆ। ਫਿਰ ਉਸ ਨੂੰ ਕੱਲਕਤਾ ਐੱਸਐੱਸਕੇਐੱਸ ਹਸਪਤਾਲ ਭਰਤੀ ਕਰਵਾਇਆ ਗਿਆ। ਜਿਥੇ ਉਸ ਦੇ ਪੈਰ ਦੀ ਸਰਜਰੀ ਤੇ ਇੱਕ ਹੱਥ ਵਿੱਚ ਕਈ ਥਾਈਂ ਫੈਕਚਰ ਹੋ ਗਏ ਸੀ ਦੀ ਸਰਜਰੀ ਕੀਤੀ ਗਈ। ‘‘ਇਸ ਤਰ੍ਹਾਂ  

‘‘ਇੰਨੇ ਵੱਡੇ ਹਾਦਸੇ ’ਚ ਕੱਲਕਤਾ ਦੇ ਰਹਿਣ ਵਾਲੇ ਵਿਸ਼ਵਜੀਤ ਨੂੰ ਪਿਤਾ ਦੇ ਪਿਆਰ ਤੇ ਮੋਹ ਨੇ, ਮੌਤ ਦੀ ਜੰਗ ਜਿੱਤਣ ’ਚ ਮੁਕੰਮਲ ਹੋ ਗਿਆ।’’

ਕਹਿੰਦੇ ਨੇ ਜਿਸ ਨੂੰ ਪ੍ਰਮਾਤਮਾ ਨੇ ਬਚਾਉਣਾ ਹੁੰਦਾ ਹੈ ਉਸ ਨੂੰ ਕੋਈ ਹਾਦਸਾ ਨਹੀਂ ਮਾਰ ਸਕਦਾ। ਪਰ ਪਿਤਾ ਦੀ ਹਿੰਮਤ ਤੇ ਵਿਸ਼ਵਾਸ ਕਰਕੇ ਅੱਜ ਮੁਰਦਾ ਵਿਸ਼ਵਜੀਤ ਨੂੰ ਨਵੀਂ ਜ਼ਿੰਦਗੀ ਮਿਲ ਚੁੱਕੀ ਸੀ, ਸੋ ਸਾਨੂੰ ਸਾਰਿਆਂ ਨੂੰ ਆਪਣੇ ਮਾਤਾ- ਪਿਤਾ ਦਾ ਹਮੇਸ਼ਾ ਆਦਰ ਸਤਿਕਾਰ ਕਰਨਾ ਚਾਹੀਦਾ ਹੈ। ਕਿਉਂਕਿ ਮਾਤਾ- ਪਿਤਾ ਹੀ ਰੱਬ ਦਾ ਰੂਪ ਹਨ।  ਅੱਜ ਪਿਤਾ ਰੂਪੀ ਰੱਬ ਨੇ ਆਪਣੇ ਪੁੱਤਰ ਨੂੰ ਆਖੀਰ ਮੌਤ ਦੇ ਮੂੰਹ ਵਿਚੋਂ ਕੱਢ ਲਿਆ ਸੀ।


ਬਲਜਿੰਦਰ ਕੌਰ ਸ਼ੇਰਗਿੱਲ



2 comments:

ਮੈਂ ਤੇ ਹਵਾਵਾਂ

ਇੱਕ ਦਿਨ ਹਵਾਵਾਂ ਕੋਲੋਂ ਦੀ ਲੰਘੀਆਂ ਮੈਂ ਹਵਾਵਾਂ ਨੂੰ ਪੁੱਛਿਆ, ਨੀਂ ਦੱਸੋ ਮੈਨੂੰ ਵੀ ਕਰਦਾ ਕੋਈ ਯਾਦ| ਹਵਾਵਾਂ ਹੱਸੀਆਂ ਤੇ ਬੋਲੀਆਂ, ਤੂੰ ਜਿਸ ਨੂੰ ਮਿਲਣਾ, ਉਹ ਰਾਹਾਂ ਬ...