Wednesday, April 15, 2026

ਭਰੀ ਕਾਪੀ (ਕਹਾਣੀ)

 ਭਰੀ ਕਾਪੀ (ਕਹਾਣੀ)

ਮੀਨਾ ਅਠਵੀਂ ਕਲਾਸ ਵਿੱਚ ਪੜ੍ਹਦੀ ਸੀ ਉਸ ਦੀਆਂ  ਦੋ ਵੱਡੀਆਂ ਭੈਣਾਂ ਦਾ ਵਿਆਹ ਹੋ ਚੁੱਕਿਆ ਸੀ, ਭਰਾ 6 ਸਾਲ ਛੋਟਾ ਸੀ। ਘਰ ਵਿਚ ਅੱਤ ਦੀ ਗਰੀਬੀ ਸੀ, ਮੀਨਾ ਦੇ ਪਿਤਾ ਜੀ ਰਿਕਸ਼ਾ ਚਲਾ ਕੇ ਘਰ ਦਾ ਗੁਜ਼ਾਰਾ ਬਸਰ ਕਰਦੇ ਸੀ। ਇੱਕ ਦਿਨ ਉਹਨਾਂ ਦੇ ਪਿਤਾ ਦਾ ਐਕਸੀਡੈਂਟ ਹੋ ਗਿਆ ਤੇ ਉਹ ਮੰਜੇ ਉੱਤੇ ਪੈ ਗਏ। ਹੁਣ ਘਰ ਦਾ ਗੁਜ਼ਾਰਾ ਚੱਲਣਾ ਵੀ ਮੁਸ਼ਕਿਲ ਹੋ ਗਿਆ ਸੀ।

ਇਸ ਅੱਤ ਦੀ ਗਰੀਬੀ ਦੇ ਹੋਣ ਕਾਰਨ ਮੀਨਾ ਕਿਤੇ ਨਾ ਕਿਤੇ ਪੜ੍ਹਾਈ ਜਾਰੀ ਰੱਖਣਾ ਚਾਹੁੰਦੀ ਸੀ। ਪਰ ਇੱਕ ਦਿਨ ਉਸਦੀ ਕਾਪੀ ਪੂਰੀ ਦੀ ਪੂਰੀ ਭਰ ਗਈ। ਸਕੂਲ ਵਾਲੀ ਮੈਡਮ ਵੱਲੋਂ ਦਿੱਤਾ ਗਿਆ ਕੰਮ ਵੀ ਉਹ ਨਵੀਂ ਕਾਪੀ ਲੈ ਕੇ ਨਾ ਕਰ ਸਕੀ। ਫਿਰ ਉਸਦੇ ਮਨ ਵਿੱਚ ਵਿਚਾਰ ਆਇਆ ਕਿ ਕਿਉਂ ਨਾ ਪਹਿਲਾਂ ਲਿਖਿਆ ਪੈਨਸਲ ਨਾਲ ਲਿਖਿਆ ਕੰਮ ਮਿਟਾ ਕੇ ਉਸੇ ਕਾਪੀ ’ਤੇ ਦੁਬਾਰਾ ਕੰਮ ਕਰ ਲਵਾਂ, ਮੀਨਾ ਨੇ ਇਸੇ ਤਰ੍ਹਾਂ ਕੀਤਾ।

‘‘ਦੂਜੇ ਦਿਨ ਉਹ ਸਕੂਲ ਜਾਂਦੀ ਹੈ ਤੇ ਮੈਡਮ ਨੂੰ ਆਪਣੇ ਕਾਪੀ ਦਿਖਾਉਂਦੀ ਹੈ ਜਿਸ ਉੱਤੇ ਉਸਨੇ ਸਕੂਲ ਦਾ ਕੰਮ ਕੀਤਾ ਹੋਇਆ ਸੀ, ਮੈਡਮ ਕਾਪੀ ਦੇਖ ਕੇ  ਉਸਦੇ ਚਪੇੜਾਂ ਜੜ ਦਿੰਦੀ ਹੈ। ਮੀਨਾ ਰੋਣ ਲੱਗ ਪਈ, ਇੰਨੇ ਨੂੰ ਉਥੇ ਇਕ ਹੋਰ ਮੈਡਮ ਉਸਦੀ ਮੈਡਮ ਕੋਲ ਆ ਜਾਂਦੀ ਹੈ ਤੇ ਬੋਲਦੀ ਹੈ ਕਿ ਕੀ ਗੱਲ ਹੋ ਗਈ। ਮੀਨਾ ਨੇ ਭਰੇ ਮਨ ਨਾਲ ਉਸ ਮੈਡਮ ਨੂੰ ਸਾਰੀ ਗੱਲ ਦੱਸੀ ਕਿ ਸਾਡੇ ਘਰ ਮੇਰੇ ਪਿਤਾ ਜੀ ਹੀ ਕਮਾਉਣ ਵਾਲੇ ਹਨ ਤੇ ਉਹ ਵੀ ਮੰਜੇ ’ਤੇ ਪਏ ਨੇ, ਸਾਡੇ ਕੋਲ ਕਾਪੀ ਲੈਣ ਲਈ ਵੀ ਪੈਸੇ ਨਹੀਂ ਹਨ, ਫੇਰ ਮੀਨਾ ਮੈਡਮਾਂ ਨੂੰ  ਆਪਣੇ ਘਰ ਲੈ ਜਾਂਦੀ ਹੈ।’’

‘‘ਜਦ ਮੈਡਮ ਨੇ ਘਰ ਜਾ ਕੇ ਮੀਨਾ ਦੇ ਘਰ ਦੇ ਹਾਲਾਤ ਦੇਖੇ ਤਾਂ ਉਹਨਾਂ ਦੇ ਮਨ ਵਿੱਚ ਵੀ ਦਿਆਂ ਭਾਵਨਾ ਜਾਗ ਗਈ, ਉਹਨਾਂ ਨੇ ਮੀਨਾ ਦੀ ਮਾਂ ਨਾਲ ਗੱਲਬਾਤ ਕੀਤੀ ਕਿ ਤੁਹਾਡੀ ਕੁੜੀ ਸਾਡੇ ਕੋਲ ਚੰਡੀਗੜ੍ਹ ਭੇਜ ਦਿਓ ਅਸੀਂ ਉਸ ਦੀ ਉੱਥੇ ਪੜ੍ਹਾਈ ਕਰਾਵਾਂਗੇ।’’



‘‘ਪਰ ਮੀਨਾ ਨਾ ਮੰਨੀ ਅਤੇ ਉਸਦੀ ਮਾਂ ਵੀ ਨਾ ਮਨਾਂ ਕਰ ਦਿੱਤਾ, ਮਾਂ ਨੇ ਮੈਡਮਾਂ ਨੂੰ ਜਵਾਬ ਦਿੱਤਾ ਕਿ ਮੇਰੀ ਧੀ ਇੰਨਾ ਕੁ ਤਾਂ ਪੜ੍ਹ ਹੀ ਗਈ ਹੈ ਉਹ ਕਾਗਜ਼ ਪੱਤਰ ਭਰ ਸਕਦੀ ਹੈ, ਤੇ ਆਪਣੇ ਸਾਈਨ ਕਰ ਲਵੇਗੀ।’’


ਮੀਨਾ ਵੀ ਆਪਣੇ ਘਰ ਕੋਲ? ਰਹਿ ਕੇ ਹੀ ਪੜਨਾਂ ਚਾਹੁੰਦੀ ਸੀ। ਪਰ ਉਸ ਦਾ ਮਨ ਇੰਨਾ ਟੁੱਟ ਗਿਆ ਸੀ ਕਿ ਉਸਨੇ ਉਸ ਦਿਨ ਤੋਂ ਬਾਅਦ ਉਸ ਨੇ ਸਕੂਲ ਜਾਣਾ ਹੀ ਬੰਦ ਕਰ ਦਿੱਤਾ।                                                                                             ‘‘ਮੀਨਾ ਅੱਜ ਵੀ ਉਸ ਮੈਡਮ ਨੂੰ ਨਹੀਂ ਭੁੱਲੀ, ਜਿਸ ਨੇ ਉਸਦੇ ਪੜ੍ਹਨ ਦੇ ਸੁਪਨੇ ਨੂੰ ਸਾਕਾਰ ਨਾ ਹੋਣ ਦਿੱਤਾ, ‘ਹੁਣ ਮੀਨਾ ਦੋ ਬੱਚਿਆਂ ਦੀ ਮਾਂ ਬਣ ਚੁੱਕੀ ਹੈ।’’

‘‘ਆਪਣੇ ਬੱਚਿਆਂ ਨੂੰ ਪੜ੍ਹਾਉਣ ਦੇ ਨਾਲ- ਨਾਲ ਉਹ ਕਦੇ ਕਦੇ ਡਾਇਰੀ ਦੇ ਪੰਨਿਆਂ ’ਤੇ ਕੁਝ ਨਾ ਕੁਝ ਲਿਖ ਦੀ ਰਹਿੰਦੀ ਹੈ । ਇਸ ਤਰ੍ਹਾਂ ਉਹ ਆਪਣੇ ਪੜ੍ਹਾਈ ਦੇ ਸ਼ੌਕ ਨੂੰ ਪੂਰਾ ਕਰਦੀ-ਕਰਦੀ ਕਿਤੇ ਨਾ ਕਿਤੇ ਸਾਹਿਤ ਦੀ ਰਚਨਾ ਵੀ ਕਰਦੀ ਰਹਿੰਦੀ ਹੈ ਜੋ ਅਜੇ ਉਸ ਤੱਕ ਹੀ ਸੀਮਤ ਹਨ। 

ਉਮੀਦ ਹੈ ਕੇ ਅਸੀਂ ਮੀਨਾ ਦੀਆਂ ਰਚਨਾਵਾਂ ਇੱਕ ਨਾ ਇੱਕ ਦਿਨ ਜ਼ਰੂਰ ਪੜ੍ਹ ਪਵਾਂਗੇ । 


ਬਲਜਿੰਦਰ ਕੌਰ ਸ਼ੇਰਗਿੱਲ                                                                                                                              ਗਵਰਨਰ ਐਵਾਰਡੀ

No comments:

Post a Comment

ਮੈਂ ਤੇ ਹਵਾਵਾਂ

ਇੱਕ ਦਿਨ ਹਵਾਵਾਂ ਕੋਲੋਂ ਦੀ ਲੰਘੀਆਂ ਮੈਂ ਹਵਾਵਾਂ ਨੂੰ ਪੁੱਛਿਆ, ਨੀਂ ਦੱਸੋ ਮੈਨੂੰ ਵੀ ਕਰਦਾ ਕੋਈ ਯਾਦ| ਹਵਾਵਾਂ ਹੱਸੀਆਂ ਤੇ ਬੋਲੀਆਂ, ਤੂੰ ਜਿਸ ਨੂੰ ਮਿਲਣਾ, ਉਹ ਰਾਹਾਂ ਬ...