ਅਸੀਸ (ਮਿੰਨੀ ਕਹਾਣੀ)
ਅਸੀਂ ਭਾਵੇਂ ਕਿੰਨੇ ਵੀ ਵੱਡੇ ਹੋ ਜਾਈਏ ਪਰ ਜਦੋਂ ਬੱਚੇ ਦੇ ਸੱਟ ਵੱਜਦੀ ਹੈ ਤਾਂ ਸਭ ਤੋਂ ਪਹਿਲਾਂ ਮਾਂ ਨੂੰ ਅਹਿਸਾਸ ਹੋ ਜਾਂਦਾ ਹੈ। ਦੌਰ ਅਜਿਹਾ ਸੀ ਕਿ ਕੁਝ ਦਿਨ ਪਹਿਲਾਂ ਇੱਕ ਧੀ ਨੂੰ ਪਤਾ ਲੱਗਿਆ ਕਿ ਜਿਸ ਨੂੰ ਤੁਸੀਂ ਆਪਣੇ ਰੂਹ ਦੀ ਹਾਣੀ ਸਮਝ ਬੈਠੇ ਹੋ ਉਹ ਹੋਰਾਂ ਦੀ ਜ਼ਿੰਦਗੀਆਂ ਨਾਲ ਵੀ ਖਿਲਵਾੜ ਕਰ ਰਿਹਾ ਸੀ। ਇਹ ਇੱਕ ਧੱਕਾ ਜਿਥੇ ਸੁਣਨ ਤਾਂ ਦੂਰ ਸਹਿਣਾ ਬਹੁਤ ਔਖਾ ਸੀ।’’
ਉਧਰ, ਮਾਂ ਨੂੰ ਜਿਵੇਂ ਪਹਿਲਾਂ ਹੀ ਪਤਾ ਲੱਗ ਗਿਆ ਹੋਵੇ ਕਿ ਮੇਰਾ ਬੱਚਾ ਕਿਸੇ ਔਖੀ ਘੜੀ ਵਿਚੋਂ ਲੰਘ ਰਿਹਾ ਹੈ ਤਾਂ ਉਹ ਦੇ ਮਨ ਵਿਚ ਵੈਸੇ ਹੀ ਆਪਣੇ ਬੱਚੇ (ਧੀ) ਨੂੰ ਮਿਲਣ ਦੀ ਤਾਂਘ ਜਾਗੀ ਤੇ ਇਕਲੀ ਹੀ ਮਿਲਣ ਲਈ ਆਪਣੇ ਧੀ ਘਰ ਪਹੁੰਚ ਗਈ।
ਉਧਰ, ‘ਜੋ ਧੀ ਇਸ ਔਖੇ ਸਮੇਂ ਵਿਚ ਲੰਘ ਰਹੀ ਸੀ, ਮਾਂ ਦੇ ਆਉਣ ਨਾਲ ਉਸ ਦੇ ਅੰਦਰਲਾ ਮਨ ਭਰ ਆਇਆ, ਉਸ ਨੇ ਆਪਣੀ ਮਾਂ ਅੱਗੇ ਅਤੇ ਪਰਿਵਾਰ ਸਾਹਮਣੇ ਆਪਣੀ ਪੀੜ ਦਾ ਦਰਦ ਇੱਦਾਂ ਬਿਆਨ ਕੀਤਾ ਜਿਵੇਂ ਕਿ ਪ੍ਰਮਾਤਮਾ ਆਪ ਹੀ ਇਸ ਪੀੜ੍ਹ ਨੂੰ ਸੁਣਨ ਬੈਠ ਗਿਆ ਹੋਵੇ।’’
‘‘ਉਹ ਪੀੜ੍ਹ ਇੰਨੀ ਸੀ ਕਿ ਉਸ ਦੌਰ ਵਿਚੋਂ ਲੰਘਣ ਲਈ ਕਿਸੇ ਸਹਾਰੇ ਆਪਣੇ ਦੀ ਲੋੜ ਸੀ।’’ ਹੁਣ ਉਹ ਧੀ ਆਪਣੇ ਅੰਦਰੋਂ ਹੀ ਅੰਦਰੋਂ ਘੁਟ ਰਹੀ ਸੀ ਉਹ ਨਾਲ ਜ਼ਿੰਦਗੀ ਦੇ ਉਹ ਪਲ ਗੁਜਾਰ ਰਹੀ ਸੀ ਜਿਸ ਵਿਚ ਉਸ ਨਾਲ ਕੁਝ ਵੀ ਘਟਨਾ ਹੋ ਸਕਦੀ ਸੀ।
‘‘ਪਰ ਕਹਿੰਦੇ ਨੇ ਕਿ ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਵੱਡਾ ਹੁੰਦਾ ਹੈ।’’
‘‘ਮਾਂ ਉਹ ਸ਼ਕਤੀ ਹੁੰਦੀ ਹੈ ਜੋ ਉਹ ਆਪਣੇ ਬੱਚੇ ਨੂੰ ਮੌਤ ਦੇ ਮੂੰਹ ’ਚੋਂ ਕੱਢ ਲਿਆਉਂਦੀ ਹੈ ਤੇ ਉਸ ਦੀ ਸਾਰੀ ਪੀੜ ਖੁਦ ਆਪਣੇ ਉਤੇ ਲੈ ਕੇ ਉਸ ਨੂੰ ਅਸੀਸਾਂ ਨਾਲ ਨਿਵਾਜਦੀ ਰਹਿੰਦੀ ਹੈ। ’’
‘‘ਹੁਣ ਜਦੋਂ ਵੀ ਉਹ ਧੀ ਉਹਨਾਂ ਦਿਨਾਂ ਨੂੰ ਅੱਜ ਵੀ ਯਾਦ ਕਰਦੀ ਹੈ ਤਾਂ ਮਾਂ ਵਲੋਂ ਮਿਲਿਆ ਹੌਸਲਾ ਅਤੇ ਅਸੀਸਾਂ ਨੂੰ ਕਦੇ ਨਹੀਂ ਭੁੱਲ ਪਾਉਂਦੀ। ‘‘ਮਾਂ ਨੇ ਆਪਣੇ ਹੱਥ ਨਾਲ ਮੂੰਹ ’ਚ ਰੋਟੀ ਦੀਆਂ ਬੁਰਕੀਆਂ ਪਾਉਂਦੀ ਅਤੇ ਬੁਕੱਲ ਵਿਚ ਲੈ ਕੇ ਅਸੀਸਾਂ ਤੇ ਹੌਸਲਾਂ ਦਿੱਤਾ।’’ ਮਾਂ ਕਹਿੰਦੀ ਤੂੰ ਐਨੀ ਮਿਹਨਤ ਕੀਤੀ ਅੱਜ ਕਿਸੇ ਗੈਰ ਦੀ ਖਾਤਿਰ ਤੂੰ ਆਪਣੀ ਜਿੰਦਗੀ ਖ਼ਰਾਬ ਨਹੀਂ ਕਰਨੀ। ਉਸ ਮਾਂ ਦੀਆਂ ਗੱਲਾਂ ਜਦੋਂ ਅੱਜ ਵੀ ਚੇਤੇ ਕਰਦੀ ਹਾਂ ਤਾਂ ਜ਼ਿੰਦਗੀ ਨੂੰ ਮੁੜ ਜੀਣ ਦਾ ਸਾਹਸ ਪੈਦਾ ਕਰ ਲੈਂਦੀ। ਮਾਂ ਹੌਸਲੇ ਤੇ ਅਸੀਸਾਂ ਦੇ ਬਲ ’ਤੇ ਅੱਜ ਖੁਦ ਨੂੰ ਉਸ ਜਾਲ ਤੋਂ ਮੁਕਤ ਕਰ ਚੁੱਕੀ ਹੈ।
ਬਲਜਿੰਦਰ ਕੌਰ ਸ਼ੇਰਗਿੱਲ

No comments:
Post a Comment