Friday, April 17, 2026

ਰਮਨ ਪਤੰਗਾਂ ਦੀ ਦੁਕਾਨ ਕੋਲ ਜਾ ਖੜ੍ਹਿਆ

 ਰਮਨ ਪਤੰਗਾਂ ਦੀ ਦੁਕਾਨ ਕੋਲ ਜਾ ਖੜ੍ਹਿਆ

(ਕਾਲਪਨਿਕ ਕਹਾਣੀ )

ਇੱਕ ਦਿਨ ਦੀ ਗੱਲ ਹੈ ਕਿ ਆਸਮਾਨ ਵਿੱਚ ਬਹੁਤ ਸਾਰੇ ਪਤੰਗ ਉੱਡ ਰਹੇ ਸੀ। ਰਮਨ ਦਾ ਧਿਆਨ ਇੱਕ ਦਮ ਆਸਮਾਨ ਵੱਲ ਗਿਆ। ਰਮਨ ਦਾ ਵੀ ਦਿਲ ਕਰਿਆ ਕਿ ਮੈਂ ਵੀ ਆਸਮਾਨ ਵਿਚ ਪਤੰਗ ਚੜ੍ਹਾਵਾਂ। ਰਮਨ ਥੋੜਾ ਸੋਚਣ ਲੱਗ ਪਿਆ, ਕਿਉਂਕਿ ਉਸ ਕੋਲ ਤਾਂ ਪਤੰਗ ਲੈਣ ਲਈ ਪੈਸੇ ਹੀ ਨਹੀਂ ਸੀ। ਰਮਨ ਘਰ ਤੋਂ ਬਾਹਰ ਆਇਆ, ਪਿੰਡ ਵਿਚ ਇੱਕ ਦੁਕਾਨ ਸੀ। ਉਸ ਦੁਕਾਨ ’ਤੇ ਪਤੰਗ ਬਹੁਤ ਸਾਰੇ ਟੰਗੇ ਹੋਏ ਸੀ। ਹੁਣ ਰਮਨ ਪਤੰਗਾਂ ਦੀ ਦੁਕਾਨ ਕੋਲ ਜਾ ਖੜਿ੍ਹਆ। 

ਰਮਨ ਕਦੇ ਆਸਮਾਨ ਵੱਲ ਦੇਖਦਾ ਤੇ ਕਦੇ ਪਤੰਗਾਂ ਦੀ ਦੁਕਾਨ ਵੱਲ ਦੇਖੀਂ ਜਾਵੇ। ਉਹ ਪਤੰਗਾਂ ਦੇ ਬਿਲਕੁਲ ਸਾਹਮਣੇ ਖੜ੍ਹਾ ਹੋ ਦੇ ਬਾਵਜੂਦ ਵੀ ਇੱਕ ਪਤੰਗ ਨਹੀਂ ਸੀ ਚੁੱਕ ਸਕਦਾ ਕਿਉਂਕਿ ਦੁਕਾਨ ਵਾਲੇ ਨੂੰ ਦੇਣ ਲਈ ਉਸ ਕੋਲ ਪੈਸੇ ਹੀ ਨਹੀਂ ਸੀ।

ਆਖਿਰਕਾਰ ਦੁਕਾਨਦਾਰ ਨੇ ਦੁਕਾਨ ਅੱਗੇ ਖੜ੍ਹੇ ਰਮਨ ਨੂੰ ਕਾਫ਼ੀ ਸਮੇਂ ਤੋਂ ਦੇਖ ਰਿਹਾ ਸੀ। ਉਸ ਨੇ ਰਮਨ ਨੂੰ ਦੁਕਾਨ ਅੱਗੇ ਖੜਿ੍ਹਆ ਦੇਖ ਆਵਾਜ਼ ਲਗਾਈ । ਰਮਨ ਨੂੰ ਪੁੱਛਿਆ, ‘ ਤੈਨੂੰ ਕੀ ਚਾਹੀਦਾ ਹੈ ਬੱਚੇ।’ ਰਮਨ ਉਸੇ ਵਕਤ ਬੋਲ ਪਿਆ ‘ ਮੈਂ ਪਤੰਗ ਉਡਾਣੀ ਹੈ, ਮੈਨੂੰ ਪਤੰਗ ਚਾਹੀਦੀ ਹੈ।’ 



‘ਦੁਕਾਨਦਾਰ ਨੇ ਬੱਚੇ ਦੀ ਮਾਸੂਮੀਅਤ ਦੇਖ ਕੇ ਰਮਨ ਨੂੰ ਗਲ ਨਾਲ ਲਾਇਆ, ਤੇ ਫੇਰ ਉਸ ਨੂੰ ਇੱਕ ਪਤੰਗ ਉਤਾਰ ਕੇ ਦੇ ਦਿੱਤੀ। ਰਮਨ ਬਹੁਤ ਖੁਸ਼ ਹੋਇਆ।’

 ਉਸ ਦੇ ਚਾਅ ਦੇਖ ਕੇ ਦੁਕਾਨਦਾਰ ਦਾ ਮਨ ਡੋਲ ਗਿਆ ਤੇ ਆਖਣ ਲੱਗਾ ਬੱਚੇ ਤਾਂ ਰੱਬ ਦਾ ਰੂਪ ਹੁੰਦੇ ਨੇ। ਉਨ੍ਹਾਂ ਦੇ ਚਾਆਂ ਨੂੰ ਪੂਰੇ ਕਰਨਾ ਸਾਡੀ ਸਭ ਦੇ ਜ਼ਿੰਮੇਵਾਰੀ ਬਣਦੀ ਹੈ। ਭਾਵੇਂ ਉਸ ਚੀਜ਼ ਦਾ ਮੋਲ ਬਹੁਤਾ ਹੋਵੇ ਜਾ ਘੱਟ ਹੋਵੇ । ਬੱਚਿਆਂ ਨੂੰ ਬਾਜ਼ਾਰੀ ਕੀਮਤਾਂ ਦਾ ਭਾਵੇਂ ਨਾ ਪਤਾ ਹੋਵੇ ਪਰ ਬੱਚੇ ਮਨ ਦੇ ਸੱਚੇ ਹੁੰਦੇ ਨੇ, ਜਿਹਨਾਂ ਦੇ ਭੋਲੇਪਨ ਨੂੰ ਦੇਖ ਕੇ ਤਾਂ ਰੱਬ ਵੀ ਖੁਸ਼ ਹੋ ਜਾਂਦਾ ਹੈ। ਫੇਰ ਅਸੀਂ ਤਾਂ ਇਨਸਾਨ ਹਾਂ।


ਬਲਜਿੰਦਰ ਕੌਰ ਸ਼ੇਰਗਿੱਲ 


No comments:

Post a Comment

ਮੈਂ ਤੇ ਹਵਾਵਾਂ

ਇੱਕ ਦਿਨ ਹਵਾਵਾਂ ਕੋਲੋਂ ਦੀ ਲੰਘੀਆਂ ਮੈਂ ਹਵਾਵਾਂ ਨੂੰ ਪੁੱਛਿਆ, ਨੀਂ ਦੱਸੋ ਮੈਨੂੰ ਵੀ ਕਰਦਾ ਕੋਈ ਯਾਦ| ਹਵਾਵਾਂ ਹੱਸੀਆਂ ਤੇ ਬੋਲੀਆਂ, ਤੂੰ ਜਿਸ ਨੂੰ ਮਿਲਣਾ, ਉਹ ਰਾਹਾਂ ਬ...