ਹੈਪੀ ਬਰਥ-ਡੇਅ ਫ਼ਤਿਹ
ਹਰ ਸਾਲ ਦੀ ਤਰ੍ਹਾਂ ਭਤੀਜੇ ਦਾ ਫੋਨ ਆਇਆ,’ਭੂਆ ਤੁਸੀਂ ਮੇਰੇ ਬਡ-ਡੇਅ ’ਤੇ ਆਉਗੇ?
ਹਾਂ ਫ਼ਤਿਹ ਆਵਾਂਗੀ, ਦੱਸ ਕੀ ਲੈ ਕੇ ਆਵਾਂ?
ਭੂਆ ਮੇਰੇ ਲਈ ਰਿਮੋਟ ਵਾਲੀ ਜੇਬੀਸੀ ਲਿਆ ਦੋ ਪਲੀਜ਼। ’
’ਅੱਛਾ ਕਿੰਨੀਆਂ ਜੇਬੀਸੀਆਂ ਚਾਹੀਦੀਆਂ ਤੈਨੂੰ? ਕੋਈ ਹੋਰ ਚੀਜ਼ ਦੱਸ, ਜੇਬੀਸੀਆਂ ਤਾਂ ਤੇਰੇ ਕੋਲ ਬਹੁਤ ਨੇ। ’
‘ਨਹੀਂ ਭੂਆਂ ਮੈਨੂੰ ਜੇਬੀਸੀ ਹੀ ਚਾਹੀਦੀ ਹੈ ਰਿਮੋਟ ਵਾਲੀ।’
‘ਚੰਗਾ ਲੈ ਆਵਾਂਗੀ। ਹੋਰ ਕੁਝ ਵੀ ਦੱਸ ਕੀ ਲੈ ਕੇ ਆਵਾਂ?
‘ਚਾਕਲੇਟ ਵਾਲਾ ਕੇਕ ਚਾਕਲੇਟ ਲੈ ਆਣਾ।’’
ਚੰਗਾ ਪੁੱਤ ਮੈਂ ਲੈ ਕੇ ਆਵਾਂਗੀ, ਪੱਕਾ ਲੈ ਕੇ ਆਵਾਂਗੀ।’
ਭੂਆ ਕੇ ਕਰੇ। ਹਰ ਸਾਲ ਦੀ ਤਰ੍ਹਾਂ ਫੋਨ ਉਡੀਕਦੀ ਰਹੀ ਕਿ ਕੋਈ ਫੋਨ ਕਰਕੇ ਕਹੇਗਾ ਕਿ ਫ਼ਤਿਹ ਦਾ ਜਨਮ-ਦਿਨ ਮੁਨਾਉਣਾ ਹੈ ਭਾਈ ਜ਼ਰੂਰ ਆਉਣਾ। ਪਰ ਨਹੀਂ ਇਹ ਸਾਲ ਵੀ ਕੋਈ ਫੋਨ ਨਹੀਂ ਆਇਆ। ਫੇਰ ਸੋਚਿਆ ਮਨਾਂ ਬੱਚੇ ਨੂੰ ਕਿਸੇ ਨਾ ਕਿਸੇ ਤਰ੍ਹਾਂ ਉਸਦੀ ਗਿਫ਼ਟ ਤਾਂ ਜ਼ਰੂਰ ਦੇਣੀ ਕੋਈ ਨਾ ਅੱਗੇ ਪਿੱਛੇ ਦੇ ਆਵਾਂਗੀ।
‘ਅੱਜ ਖੁਸ਼ੀ ਦੇ ਹੰਝੂਆਂ ਨਾਲ ਪੁੱਤ ਫ਼ਤਿਹ ਸਿੰਘ ਨੂੰ ਮੇਰੀਆਂ ਬਹੁਤ ਸਾਰੀਆਂ ਮੁਬਾਰਕਾਂ ਹੋਣ। ਰੱਬ ਕਰੇ ਤੈਨੂੰ ਪੁੱਤਾਂ ਸਾਰੀਆਂ ਖੁਸ਼ੀਆਂ ਮਿਲਣ। ਤੇਰੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ। ਭੂਆਂ ਨਾਲ ਇੱਦਾਂ ਹੀ ਮੋਹ ਬਣਿਆ ਰਹੇ।’’
ਹੈਪੀ ਬਰਥ-ਡੇਅ ਫ਼ਤਿਹਵੀਰ ਸਿੰਘ
ਤੇਰੀ ਭੂਆ
ਬਲਜਿੰਦਰ ਕੌਰ ਸ਼ੇਰਗਿੱਲ


Happy birthday Fathe
ReplyDelete