ਬਰਫ਼ੀ ਦਾ ਟੁਕੜਾ (ਕਹਾਣੀ)
ਸੰਨ 1984 ਦੀ ਗੱਲ ਹੈ, ਦਿੱਲੀ ਵਿਚ ਦੰਗੇ ਫ਼ਸਾਦ ਹੋ ਰਹੇ ਸੀ |
ਜਿਸ ਦੀ ਅੱਗ ਦੀਆਂ ਲਪਟਾਂ ਪੰਜਾਬ ਤੱਕ ਪਹੁੰਚ ਰਹੀਆਂ ਸੀ | ਅਜਿਹੇ ਵਿਚ ਲੋਕ ਡਰਦੇ ਮਾਰੇ ਜਿਥੇ ਥਾਂ ਮਿਲ ਰਹੀ ਸੀ ਲੁਕ ਛੁਪ ਰਹੇ ਸੀ |
ਇੱਕ ਬੁਜ਼ਰਗ ਮਾਤਾ ਜੋ ਇਸ ਦੁਨੀਆਂ ਤੋਂ ਸੰਸਾਰਕ ਯਾਤਰਾ ਪੂਰੀ ਕਰ ਗਏ ਹਨ |
ਮਾਤਾ ਕਦੇ ਕਦਾਈ ਗੁਰਦੁਆਰਿਆਂ ਵਿਚ ਆ ਕੇ ਸੇਵਾ ਕਰਦੀ ਅਤੇ ਕੁਝ ਦਿਨ ਰਹਿ ਕੇ ਫੇਰ
ਆਪਣੀ ਧੀ ਦੇ ਘਰ ਚਲੇ ਜਾਂਦੀ |
ਇੱਕ ਦਿਨ ਦੀ ਗੱਲ ਹੈ | ਬੁਜ਼ਰਗ ਮਾਤਾ ਆਪਣੇ ਔਖਾਂ ਹਾਲਤਾਂ ਦੀ ਕਹਾਣੀ ਬਿਆਨ ਕਰਨ ਲੱਗੀ| ਬੁਜ਼ਰਗ ਮਾਤਾ ਨੇ ਦੱਸਿਆ ਕਿ ਜਦੋਂ 1984 ਵਿਚ ਦਿੱਲੀ ਵਿਚ ਦੰਗੇ ਫ਼ਸਾਦ ਹੋ ਰਹੇ ਸੀ | ਲੋਕ ਆਪੋਂ ਆਪਣੀਆਂ ਜਾਨਾਂ ਬਚਾਉਣ ਲਈ ਜਿਥੇ ਥਾਂ ਮਿਲਦੀ ਉਥੇ ਹੀ ਲੁਕ ਛੁਪ ਰਹੇ ਸੀ | ਇਹ ਸਮਾਂ ਇਨ੍ਹਾਂ ਡਰਾਵਣਾਂ ਸੀ ਕਿ ਮੌਤ ਦਾ ਸਾਇਆ ਹਰ ਸਮੇਂ ਸਿਰ ਉਤੇ ਮੰਡਰਾ ਰਿਹਾ ਸੀ | ਮਾਤਾ ਆਪਣੀ ਧੀ ਨਾਲ ਕਈਆਂ ਜਾਣਿਆਂ ਨਾਲ ਇੱਕ ਕਮਰੇ ਵਿਚ ਛੁਪੀ ਹੋਈ ਸੀ | ਉਨ੍ਹਾਂ ਨੂੰ ਡਰ ਸੀ ਕਿ ਕਿਤੇ ਸਾਨੂੰ ਵੀ, ਮਾਰ ਨਾ ਦਿੱਤਾ ਜਾਵੇ | ਹੁਣ ਦੋ ਤਿੰਨ ਦਿਨ ਛੁਪੇ ਨੂੰ ਹੋ ਗਏ ਸੀ | ਕਿਸੇ ਨੇ ਵੀ, ਕਈ ਦਿਨਾਂ ਤੋਂ ਕੁਝ ਨਹੀਂ ਸੀ ਖਾਇਆ | ਇੱਕ ਦਿਨ ਜਦੋਂ ਇੱਕ ਮਿਠਾਈ ਦੀ ਦੁਕਾਨ ਖੁੱਲੀ ਤਾਂ ਉਨ੍ਹਾਂ ਵਿਚੋਂ ਇੱਕ ਜਾਣਾ ਕਮਰੇ ਵਿਚੋਂ ਨਿਕਲਿਆ ਤੇ ਭੱਜ ਕੇ ਜਾ ਕੇ ਮਿਠਾਈ ਦੀ ਦੁਕਾਨ ਖੁੱਲੀ ਦੇਖ ਕੇ ਉਥੋਂ ਬਰਫ਼ੀ ਲੈ ਆਇਆ | ਦੁਕਾਨਦਾਰ ਨੇ ਅਖ਼ਬਾਰ ਦੇ ਕਾਗਜ਼ 'ਤੇ ਰੱਖ ਕੇ ਕੁਝ ਪੀਸ ਬਰਫ਼ੀ ਦੇ ਦਿੱਤੇ | ਇਹਨਾਂ ਬਰਫ਼ੀ ਦੇ ਟੁਕੜੇ ਨਾਲ ਭਾਵੇਂ ਢਿੱਠ ਤਾਂ ਨਹੀਂ ਭਰਿਆ ਪਰ ਕੁਝ ਖਾਣ ਨੂੰ ਜ਼ਰੂਰ ਮਿਲ ਗਿਆ ਸੀ | ਬਰਫ਼ੀ ਦੇ ਟੁਕੜਿਆਂ ਨੇ ਸਾਰਿਆਂ ਦੇ ਢਿੱਠ ਵਿਚ ਸਹਾਰਾ ਬਣਾ ਦਿੱਤਾ |
ਆਖਿਰਕਾਰ ਕੁਝ ਦਿਨਾਂ ਬਆਦ ਬੁਜ਼ਰਗ ਮਾਤਾ ਤੇ, ਉਨ੍ਹਾਂ ਦੇ ਸਾਥੀ ਕਿਵੇਂ ਨਾ ਕਿਵੇਂ ਕਰਕੇ ਪੰਜਾਬ ਪਹੁੰਚਣ ਵਿਚ ਕਾਮਯਾਬ ਹੋ ਗਏ | ਕਠਿਨਾਈਆਂ ਵਿਚੋਂ ਨਿਕਲ ਕੇ ਬੁਜ਼ਰਗ ਮਾਤਾ ਆਪਣੀ ਧੀ ਨਾਲ ਪੰਜਾਬ ਵਿਚ ਆਪਣੇ ਪੁਰਾਣੇ ਘਰ ਵਿਚ ਜੀਵਨ ਬਸਰ ਕਰਨ ਲੱਗੀ | ਹੁਣ ਮਾਤਾ ਨੇ ਆਪਣੀ ਜਵਾਨ ਧੀ ਦਾ ਵਿਆਹ ਲੋਕਾਂ ਦੀ ਸਹਾਇਤਾ ਨਾਲ ਕਰ ਦਿੱਤਾ | ਮਾਤਾ ਹੁਣ ਆਪਣੀ ਧੀ ਦੇ ਨਾਲ ਉਸ ਦੇ ਘਰ ਵਿਚ ਰਹਿੰਦੀ ਸੀ | ਕਦੇ ਕਦਾਈ ਮਾਤਾ ਗੁਰਦੁਆਰਿਆਂ ਵਿਚ ਸੇਵਾ ਵੀ ਕਰਦੀ ਤੇ ਕੁਝ ਕੁ ਦਿਨ ਕੱਟ ਕੇ ਫੇਰ ਆਪਣੀ ਧੀ ਘਰ ਚਲੇ ਜਾਂਦੀ ਸੀ | ਇੱਕ ਦਿਨ ਕਿਸੇ ਤੋਂ ਪਤਾ ਚੱਲਿਆ ਕੇ ਮਾਤਾ ਇਸ ਦੁਨੀਆਂ ਰੁਸਤਖ਼ ਹੋ ਗਏ ਹਨ | ਉਨ੍ਹਾਂ ਦਾ ਅੰਤ ਵੇਲਾ ਆਪਣੀ ਧੀ ਘਰ ਗੁਜਰਿਆ |
ਅੰਤ ਔਖਾਂ ਵੇਲਾ ਬਹੁਤਾ ਸਮਾਂ ਨਹੀਂ ਰੁਕਦਾ, ਛੇਤੀ ਹੀ ਖ਼ਤਮ ਹੋ ਜਾਂਦਾ ਹੈ | ਸੋ ਸਾਨੂੰ ਹਮੇਸ਼ਾਂ ਹਲਾਤਾਂ ਦਾ ਸਾਹਮਣਾ ਕਰਨਾ ਤੇ ਉਨ੍ਹਾਂ ਤੋਂ ਨਿਕਲਣਾ ਦਾ ਯਤਨ ਕਰਨਾ ਚਾਹੀਦਾ ਹੈ | ਦਾਣਾ ਪਾਣੀ ਸਭ ਦਾ ਲਿਖਿਆ ਪਿਆ ਹੈ | ਨਹੀਂ ਤਾਂ ਦੰਗਿਆਂ ਵਰਗੇ ਸਮੇਂ ਵਿਚ ਦੁਕਾਨ ਖੁੱਲਣਾ ਕੋਈ ਚਮਤਕਾਰ ਤੋਂ ਘੱਟ ਨਹੀਂ ਹੈ | ਪ੍ਰਮਾਤਮਾ ਨੂੰ ਆਪਣੇ ਬੰਦਿਆਂ ਫ਼ਿਕਰ ਹੈ | ਸੋ ਪ੍ਰਮਾਤਮਾ ’ਤੇ ਹਮੇਸ਼ਾਂ ਭੋਰਸਾ ਰੱਖੋ |
ਸਿੱਖਿਆ- ਦਾਣੇ -ਦਾਣੇ 'ਤੇ ਲਿਖਿਆ ਖਾਣੇ ਵਾਲੇ ਦਾ ਨਾਮ, ਔਖੇ ਵੇਲੇ ਹਿੰਮਤ ਨਾ ਹਾਰੋਂ |
ਬਲਜਿੰਦਰ ਕੌਰ ਸ਼ੇਰਗਿੱਲ

No comments:
Post a Comment