ਕਾਰਗਿਲ ਯੁੱਧ
ਸੰਨ 1999 ਈਂ ’ਚ ਕਾਰਗਿੱਲ ਵਿਚ ਭਾਰਤ ਤੇ ਪਾਕਿਸਤਾਨ ਵਿਚਾਲੇ ਯੁੱਧ ਚੱਲ ਰਿਹਾ ਸੀ। ਪਾਕਿਸਤਾਨ ਦੀ ਫੌਜ ਨੇ ਸਰਦੀਆਂ ਦੇ ਦਿਨਾਂ ਵਿਚ ਭਾਰਤੀ ਫੌਜ ਦੇ ਖ਼ਾਲੀ ਪਏ ਬਾਂਕਰਾਂ ’ਤੇ ਆਪਣਾ ਕਬਜਾ ਕਰ ਲਿਆ। ਪਾਕਿਸਤਾਨੀ ਘੁਸਪੈਠੀਆਂ ਦਾ ਮਕਸਦ ਸਿਰਫ਼ ਭਾਰਤ ਦੇ ਕਾਰਗਿਲ (ਜੰਮੂ ਕਸ਼ਮੀਰ) ’ਤੇ ਕਬਜਾ ਕਰਨਾ ਸੀ। ਇਸ ਨਾਪਾਕ ਹਰਕਤ ਦਾ ਪਾਕਿਸਤਾਨੀ ਫੌਜ ਨੂੰ ਭਾਰਤੀ ਫੌਜ ਨੇ ਮੂੰਹ ਤੋੜ ਜਵਾਬ ਦਿੱਤਾ। ਇਸ ਯੁੱਧ ਅਨੇਕਾਂ ਭਾਰਤੀ ਫ਼ੌਜੀ ਵੀਰ ਆਪਣੀ ਵੀਰਤਾ ਅਤੇ ਸਾਹਸ ਨਾਲ ਲੜਦੇ ਲੜਦੇ ਦੇਸ਼ ਤੋਂ ਕੁਰਬਾਨ ਹੋ ਗਏ।
ਇਸ ਯੁੱਧ ਵਿਚ ਨਾਇਕ ਤਰਸੇਮ ਸਿੰਘ ਫੌਜੀ ਦੀ ਡਿਊਟੀ ਯੁੱਧ ਵਿਚ ਸ਼ਹੀਦ ਹੋਏ ਭਾਰਤੀ ਫੌਜ ਦੇ ਸ਼ਹੀਦਾਂ ਨੂੰ ਸਨਮਾਨ ਨਾਲ ਲਿਆਉਣ ਵਿਚ ਲੱਗਾ ਦਿੱਤੀ ਗਈ। ਜਿੰਨੇ ਵੀਰ ਯੁੱਧ ਵਿਚ ਸ਼ਹੀਦ ਹੋਏ ਉਨ੍ਹਾਂ ਦੇਹਾਂ ਨੂੰ ਚੁੱਕਣ ਲੱਗ ਪਏ। ਉਨ੍ਹਾਂ ਦਿਲ ਨੂੰ ਮਜ਼ਬੂਤ ਕਰ ਦੇਸ਼ ਦੇ ਸ਼ਹੀਦਾਂ ਨੂੰ ਨਾਮਨ ਕੀਤਾ ਉਹਨਾਂ ਦੇ ਮ੍ਰਿ਼ਤਕ ਦੇਹਾਂ ਨੂੰ ਚੁੱਕਦੇ -ਚੁੱਕਦੇ ਅੱਖਾਂ ਉਦੋਂ ਭਰ ਆਈਆਂ ਜਦੋਂ ਇੱਕ ਹੱਟਾ ਕੱਟਾ ਗੱਭੂਰ ਨੌਜਵਾਨ, ਵੱਡੇ -ਵੱਡੇ ਵਾਲਾਂ ਵਾਲੇ ਨੂੰ ਚੁੱਕਕੇ ਲਿਜਾਣ ਲੱਗਿਆ ਤਾਂ ਸਿਰ ਦੇ ਕੇਸ, ਉਸ ਦਾ ਜੂੜਾ ਖੁੱਲ੍ਹ ਗਿਆ। ਇਹਨਾਂ ਨਮ ਅੱਖਾਂ ਵਿਚ ਉਸ ਦੀ ਸ਼ਕਲ ਇੰਝ ਘਰ ਕਰ ਗਈ, ਕਿ ਮਨ ਦੇ ਅੰਦਰ ਭੱਜੀਆਂ ਅੱਖਾਂ ਆਖਣ ਲੱਗੀਆਂ ਕਿਵੇਂ ਕਿਸੇ ਮਾਂ ਨੇ ਇਸ ਨੂੰ ਪਾਲ ਪੋਸ ਕੇ ਹੱਟਾ ਕੱਟਾ ਬਣਾ ਕਿ ਤੋਰਿਆ ਹੋਣਾ, ਇਹ ਨੌਜਵਾਨ ਦੇਸ਼ ਤੇ ਧਰਤੀ ਮਾਂ ਦਾ ਕਰਜ਼ ਤਾਂ ਅਦਾ ਕਰ ਗਿਆ, ਪਰ ਉਸ ਨੂੰ ਮਾਂ ਨੂੰ ਸਲਾਮ ਕਦੇ ਨਹੀਂ ਕਰ ਸਕੇਗਾ ਜਿਸ ਦੀ ਕੁੱਖੋਂ ਜਨਮ ਲਿਆ ਹੈ। ਹੁਣ ਮਾਂ ਸ਼ਹੀਦ ਪੁੱਤਰ ਨੂੰ ਕਿੰਝ ਆਪਣੀ ਬੁਕੱਲ ਵਿਚ ਲਵੇਗੀ। ਜਿਗਰਾ ਵੱਡਾ ਕੀਤਾ ਸਭ ਤੋਂ ਪਹਿਲਾਂ ਉਸਨੂੰ ਆਪਣੇ ਪੱਟਾਂ ’ਤੇ ਰੱਖ ਉਸਦੇ ਖੁੱਲ੍ਹੇ ਵਾਲਾਂ ਦਾ ਜੂੜਾ ਬੰਨਿਆ, ਫਿਰ ਉਸ ਨੂੰ ਚੁੱਕਿਆ। ਅੱਜ ਉਹ ਪਹਿਲਾਂ ਦਿਨ ਸੀ ਜਦੋਂ ਕਿ ਡਿਊਟੀ ਦੌਰਾਨ ਕਦੇ ਅੱਖਾਂ ਤੱਕ ਨਹੀਂ ਸੀ ਭਰੀਆਂ। ਕਿਸੇ ਆਪਣੇ ਲਈ ਵੀ ਇੰਨਾ ਦਰਦ ਕਦੀ ਨਹੀਂ ਸੀ ਆਇਆ ਜੋ ਇਸ ਸ਼ਹੀਦ ਹੋਏ ਨੌਜਵਾਨ ਨੂੰ ਦੇਖ ਮਨ ਭਰਿਆ। ਇੰਨਾ ਉੱਚਾ ਲੰਮਾ ਤਗੜਾ, ਦੁੱਧ ਮਿਲਾਈਆਂ ਨਾਲ ਪਾਲਿਆ ਨੌਜਵਾਨ ਦੇ ਸਰੀਰ ਉੱਤੇ ਗੋਲ਼ੀਆਂ ਸਿੱਧੀਆਂ ਲੱਗੀਆਂ ਹੋਈਆਂ ਸਨ। ਪਤਾ ਲੱਗਦਾ ਸੀ ਘੁਸਪੈਠੀਆਂ ਨੇ ਇਸ ਫੌਜੀ ਵੀਰ ’ਤੇ ਸਿੱਧੇ ਤਾਬੜ ਤੋੜ ਗੋਲ਼ੀਆਂ ਨਾਲ ਫਾਇਰਿੰਗ ਕੀਤੀ ਹੋਣੀ ਹੈ। ਘੁਸਪੈਠੀਆਂ ਜੰਗਲ ਵਿਚ ਆਸੇ ਪਾਸੇ ਲੁਕ ਛੁਪ ਕਿ ਬੈਠੇ ਹੋਣੇ ਹਨ। ਜਿਹੜਾ ਭਾਰਤੀਆਂ ਫੌਜੀਆਂ ਦੇ ਸੰਭਾਲਣ ਦਾ ਮੌਕਾ ਤੱਕ ਨਾ ਦਿੰਦੇ ਹੋਏ, ਉਹਨਾਂ ਉੱਤੇ ਸਿੱਧੇ ਵਾਰ ਕਰਦੇ ਗਏ। ਇਸ ਯੁੱਧ ਦੇ ਅੰਗਾਂਰੇ ਅਜੇ ਵੀ ਜਦੋਂ ਤਾਜ਼ਾ ਹੁੰਦੇ ਹਨ ਮਨ ਤਾਂ ਭਰ ਹੀ ਜਾਂਦਾ ਹੈ ਤੇ ਕਹਿੰਦਾ ਹੈ
ਦੇਸ਼ ਦੇ ਸ਼ਹੀਦਾਂ ਲਈ
‘‘ਮਾਂ ਤੁਝੇ ਸਲਾਮ, ਮਾਂ ਤੁਝੇ ਸਲਾਮ,
ਬਾਂਧ ਕਫ਼ਨ ਆਪਣੇ ਸਿਰ ਪਰ,
ਦੇਖੋ ਵੀਰ ਜਵਾਨ ਚਲੇ,
ਓ ਮਾਂ, ਓ ਮਾਂ,
ਵੰਦੇ ਵੰਦੇ ਮਾਤਰਮ, ਵੰਦੇ ਮਾਤਰਮ’’।
ਬਲਜਿੰਦਰ ਕੌਰ ਸ਼ੇਰਗਿੱਲ

ਬਹੁਤ ਖੂਬਸੂਰਤ ਜੀ
ReplyDeleteThanks ji
Delete