ਸਮਝੋ ਉਹ ਬਣ ਗਿਆ ਸੁਰਗਾਂ ਦਾ ਹਾਣੀ,
ਅਹਿਮੀਅਤ ਜੀਹਨੇ ਵੀ ਔਰਤ ਦੀ ਜਾਣੀ।
ਗੱਲ ਇਹ ਪੁਰਾਣੀ ਸਭ ਕਹਿੰਦੇ ਆਏ ਨੇ ,
ਖੁਸ਼ ਚੇਹਰੇ ਪਿੱਛੇ ਕੋਈ ਹੁੰਦੀ ਕਹਾਣੀ।
ਸੀਨੇ ਵਿਚ ਆਪਣੇ ਉਹ ਪੀੜਾਂ ਦਬਾ ਕੇ,
ਹੱਸਦੀ ਹੀ ਰਹਿੰਦੀ ਏ ਦੇਖੋ ਮਰ ਜਾਣੀ।
ਕਿਸੇ ਧੀ- ਧਿਆਣੀ ਦੇ ਹੱਕ ਕਦੇ ਮਾਰੋ ਨਾ,
ਉਹੀ ਥੋਡੀ ਜ਼ਿੰਦਗੀ ਦੀ ਸੱਚ-ਮੁੱਚ ਹਾਣੀ।
ਗੱਲ ਇਹ ਸਿਆਣੀ ਸਿਆਣੇ ਨੇ ਕਹਿ ਗਏ,
ਕਿ ਜ਼ਿੰਦਗੀ ਇਉਂ ਏ ਜਿਉਂ ਵਹਿੰਦਾ ਕੋਈ ਪਾਣੀ।
ਦੂਰ - ਅਸੀਸ ਕਦੇ ਉਹ ਲਵੇ ਨਾ ਕਿਸੇ ਦੀ,
ਜੀਹਨੇ ਤਰੀਮਤ ਬੇਗਾਨੀ ਨਹੀਂ ਜਾਣੀ।
‘ਬਲਜਿੰਦਰ’ ਦੀ ਨਿਗਾਹ ਵਿੱਚ ਸੱਚਾ ਹੈ ਉਹੀ,
ਔਰਤ ਦੀ ਜੀਹਨੇ ਹੈ ਕਦਰ ਪਛਾਣੀ।
ਬਲਜਿੰਦਰ ਕੌਰ ਸ਼ੇਰਗਿੱਲ

No comments:
Post a Comment