Sunday, May 3, 2026

 ਬਾਬੇ ਨਾਨਕ ਦੀ ਤੱਕੜੀ ਤੇਰਾਂ-ਤੇਰਾਂ ਤੋਲੇ





ਬਾਬੇ ਨਾਨਕ ਦੀ ਤੱਕੜੀ ਤੇਰਾਂ-ਤੇਰਾਂ ਤੋਲੇ,
‘ਉੱਚਾ ਦਰ ਬਾਬੇ ਨਾਨਕ ਦਾ’ ਅਜੂਬਾ ਦੇਖਣ ਪਹੁੰਚੇ ਕਲਮਕਾਰਾਂ ਦੇ ਟੋਲੇ।

ਪਤਾ ਨਹੀਂ ਸੀ ਐਟਰੀ ਮੌਕੇ ਗਿਣਤੀ ਵਿੱਚ  13 -13 ਜਾਣਾ ਤੋਲੇ,
ਹੈਰਾਨ ਹੋ ਗਏ ਸਾਰੇ, ਜਦ ਹਰ ਕੋਈ ਤੇਰਾਂ-ਤੇਰਾਂ ਬੋਲੇ।

ਅਜੂਬੇ ਦੀ ਅਜੀਬ ਜਿਹੀ ਠੰਢਕ, ਇਲਾਹੀ ਬਾਣੀ ਬੋਲੇ।
ਹਰ ਧਰਮਾਂ ਦੇ ਲੇਖਕਾਂ, ਵਿਦਵਾਨਾਂ ਬਾਬੇ ਨਾਨਕ ਨੂੰ ਪੀਰ ਪੈਗੰਬਰ ਬੋਲੇ।

ਨਾਨਕ ਬਾਜ਼ਾਰ ਵੀ ਉਥੇ ਸੱਜਿਆ,
ਜਿਥੇ ਨੌ ਪਰੌਫਿਟ ਨੌ ਲੌਸ ਜਾਂਦੇ ਤੋਲੇ।

‘ਭਾਈ ਲਾਲੋ ਬਗੀਚੀ’ ’ਚ ਵੱਖ-ਵੱਖ ਪੌਦੇ ਲੱਗੇ ।
ਜਿਥੇ ਮੌਸਮ ਅਨੁਸਾਰ ਫ਼ਲਾਂ ਦੇ ਭਰ ਜਾਂਦੇ ਚੋਲੇ।

ਨਾਨਕ ਰੋਸਈ ’ਚ ਹੁੰਦਾ ਸੱਚਾ ਸੌਦਾ,
ਜਿਥੇ ਘੱਟ ਖਰਚ ਤੇ ਛਕ ਕੇ ਲੰਗਰ ਬੰਦਾ ਸੱਚ ਦੀ ਤਕੱੜੀ ’ਚ ਜਾਵੇ ਤੋਲੇ।
 
ਮਹਾਨ ਉਹ ਰੂਹਾਂ ਜਿਨ੍ਹਾਂ ਨਾਨਕ ਰਾਗ ਬੋਲੇ,
ਖੋਜਕਰਤਾ ਮਹਰੂਮ ਜੋਗਿੰਦਰ ਸਿੰਘ ਜੀ (ਰੋਜ਼ਾਨਾ ਸਪੋਕਸਮੈਨ ਅਖ਼ਬਾਰ ਦੇ ਬਾਨੀ) ਨਾਨਕ ਫ਼ਲਸਫ਼ੇ ਫਿਰੋਲੇ।

ਰੂਹਾਨੀਅਤ ਦੇ ਦਰ ਨੂੰ ‘‘ਬਲਜਿੰਦਰ’’ ਵਿਚ ਸ਼ਬਦਾਂ ਦੇ ਬੋਲੇ,
ਜਾ ਕੇ ਜਿਥੇ ਖ਼ੁਦ ਗਿਣਤੀ ’ਚ ਗਈ ਤੇਰਾਂ-ਤੇਰਾਂ ਤੋਲੇ।

ਬਲਜਿੰਦਰ ਕੌਰ ਸ਼ੇਰਗਿੱਲ




No comments:

Post a Comment

ਮੈਂ ਤੇ ਹਵਾਵਾਂ

ਇੱਕ ਦਿਨ ਹਵਾਵਾਂ ਕੋਲੋਂ ਦੀ ਲੰਘੀਆਂ ਮੈਂ ਹਵਾਵਾਂ ਨੂੰ ਪੁੱਛਿਆ, ਨੀਂ ਦੱਸੋ ਮੈਨੂੰ ਵੀ ਕਰਦਾ ਕੋਈ ਯਾਦ| ਹਵਾਵਾਂ ਹੱਸੀਆਂ ਤੇ ਬੋਲੀਆਂ, ਤੂੰ ਜਿਸ ਨੂੰ ਮਿਲਣਾ, ਉਹ ਰਾਹਾਂ ਬ...