ਬੱਚਿਓ! ਜੋ ਸੋਚ ਲਿਆ ਜ਼ਿੰਦਗੀ ’ਚ,
ਉਹ ਸੱਚ ਕਰ ਦਿਖਾਉਣਾ ਹੈ।
ਪੜ੍ਹ-ਲਿਖ ਕੇ ਇੱਕ ਦਿਨ ਤੁਸਾਂ,
ਭਾਰਤ ਦਾ ਨਾਂ ਚਮਕਾਉਣਾ ਹੈ।
ਕਰੋ ਪੜ੍ਹਾਈ ਮਨ ਲਗਾ ਕੇ,
ਗੁਰੂਆਂ (ਅਧਿਆਪਕਾਂ) ਦਾ ਮਾਣ ਵਧਾਉਣਾ ਹੈ।
ਵਿੱਦਿਆ ਦੇ ਸਾਗਰ ’ਚ ਮਾਰ ਚੁੱਭੀ,
ਜੀਵਨ ਨੂੰ ਸੌਖਾ ਤੇ ਸਹਿਜ ਬਣਾਉਣਾ ਹੈ।
ਇੱਜ਼ਤ ਤੇ ਈਮਾਨਦਾਰੀ ਦਾ,
ਗਹਿਣਾ ਸਦਾ ਹੀ ਪਾਉਣਾ ਹੈ।
ਭੀੜ ਪਏ ਜਦ ਦੇਸ਼ ਉਤੇ,
ਵੈਰੀ ਨੂੰ ਮਾਰ ਮੁਕਾਉਣਾ ਹੈ।
‘‘ਬਲਜਿੰਦਰ’’ ਆਖੇ ਗੱਲ ਇੱਕੋ ਬਚਿਓ!
ਸੋਚ ਤੋਂ ਸੱਚ ਤੱਕ ਦਾ ਸਫ਼ਰ ਚਲਾਉਣਾ ਹੈ।
ਬਲਜਿੰਦਰ ਕੌਰ ਸ਼ੇਰਗਿੱਲ
Saturday, May 16, 2026
ਸੋਚ ਤੋਂ ਸੱਚ ਤੱਕ (ਕਵਿਤਾ)
Subscribe to:
Post Comments (Atom)
ਮੈਂ ਤੇ ਹਵਾਵਾਂ
ਇੱਕ ਦਿਨ ਹਵਾਵਾਂ ਕੋਲੋਂ ਦੀ ਲੰਘੀਆਂ ਮੈਂ ਹਵਾਵਾਂ ਨੂੰ ਪੁੱਛਿਆ, ਨੀਂ ਦੱਸੋ ਮੈਨੂੰ ਵੀ ਕਰਦਾ ਕੋਈ ਯਾਦ| ਹਵਾਵਾਂ ਹੱਸੀਆਂ ਤੇ ਬੋਲੀਆਂ, ਤੂੰ ਜਿਸ ਨੂੰ ਮਿਲਣਾ, ਉਹ ਰਾਹਾਂ ਬ...
-
ਮੇਰਾ ਸਾਹਿਤਕ ਸਫ਼ਰ ਸਾਹਿਤ ਲਿਖਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਇਹ ਤਾਂ ਪ੍ਰਮਾਤਮਾ ਵੱਲੋਂ ਮਿਲਿਆ ਇੱਕ God Gift ਹੁੰਦਾ ਹੈ। ਕਹਿੰਦੇ ਨੇ ਜਦ ਕਿਸੇ ਦੀ ਆਤਮਾ...
-
‘ ਉੱਚਾ ਦਰ ਬਾਬੇ ਨਾਨਕ ਦਾ ’ ਅਜੂਬਾ ਪੰਜਾਬ ਵਿਚ ਉੱਚਾ ਦਰ ਬਾਬੇ ਨਾਨਕ ਦਾ ਪਹਿਲਾ ਅਜਾਇਬ ਘਰ ਹੈ , ਕਰੋੜਾਂ ਦੀ ਲਾਗਤ ਨਾਲ ਬਣੇ ਇਸ ਵਿਲੱਖਣ ਪ੍ਰਾਜੈਕਟ ਵਿਚ ਬਾਬੇ ਨ...
-
ਅਨੌਖਾ ਤੇ ਸੌਖਾ ਨਮੂਨਾ ਉੱਨ ਤੇ ਚੂੜੀਆਂ ਦੀਆਂ ਟੋਕਰੀਆਂ ਉੱਨ ਦਾ ਨਾਂ ਸੁਣਦੇ ਹੀ ਸਰਦੀ ਦੀ ਯਾਦ ਆਉਣ ਲੱਗ ਪੈਂਦੀ ਹੈ। ਉੱਨ ਨਾਲ ...

wahoo great poetess
ReplyDeleteNice poem ji good luck 🤞 ji
ReplyDelete