Saturday, May 2, 2026

‘ਸੱਤ ਸਮੁੰਦਰੋਂ ਪਾਰ’ (ਕਵਿਤਾ)

 ‘ਸੱਤ ਸਮੁੰਦਰੋਂ ਪਾਰ’



ਪੰਜਾਬੀ ਭਵਨ ਲੁਧਿਆਣਾ ਵਿਚ ਲੱਗੀਆਂ ਰੌਣਕਾਂ ਬੇਸ਼ੁਮਾਰ,  

ਖਿੜੇ ਹੋਏ ਚਿਹਰੇ ਵੰਡ ਰਹੇ ਨੇ ਗੁਲਜ਼ਾਰ।   


25 ਸਾਲਾਂ ਦਾ ਸਫ਼ਰ ਤੈਅ ਕੀਤਾ ਮੈਗਜ਼ੀਨ ‘ਸੱਤ ਸਮੁੰਦਰੋਂ ਪਾਰ’, 

ਮੁੱਖ ਸੰਪਾਦਕ ਇੰਦਰਜੀਤ ਸਿੰਘ ਨੇ ਆਪਣੀ ਜ਼ਿੰਦਗੀ ਜਿਸ 'ਤੇ ਦਿੱਤੀ ਵਾਰ।

  

ਉਨ੍ਹਾਂ ਦੀ ਅਣਥੱਕ ਮਿਹਨਤ ਨੇ ਪੰਜਾਬ ਅਤੇ ਪੰਜਾਬੀਅਤ ਦੇ ਉਠਾਏ ਮੁੱਦੇ, 

ਦੇਸ਼- ਵਿਦੇਸ਼ ਵਿਚ ਹਰ ਸਮੱਸਿਆ ਦਾ ਕੀਤਾ ਪ੍ਰਚਾਰ। 


ਇਨ੍ਹਾਂ ਖ਼ੁਸ਼ੀ ਦੇ ਪਲਾਂ ਨੂੰ ਸਿਝਣ ਦਾ ਉਨ੍ਹਾਂ ਬਣਾਇਆ ਵਿਚਾਰ, 

ਹੁੰਮ ਹੁੰਮਾ ਕੇ ਪੁੱਜੇ ਪੰਜਾਬ ਚੋਂ ਸਹਿਤਕਾਰ। 


ਮਾਣ ਰਹੇਗਾ ਸਦਾ ਸਾਨੂੰ ਇੰਦਰਜੀਤ ਸਿੰਘ ਜੀ ’ਤੇ, 

ਜੋ ਹਰ ਮਹੀਨੇ ਮੈਗਜ਼ੀਨ ਨੂੰ ਕਰਦੇ ਤਿਆਰ।  


ਸਾਹਿਤਕਾਰਾਂ ਨੂੰ ਦਿੱਤੇ ਉਨ੍ਹਾਂ ਵਿਸ਼ੇਸ਼ ਸਨਮਾਨ ਤੇ ਉਪਹਾਰ।

ਜਿਨ੍ਹਾਂ ਬਖ਼ਸਿਆ ਸਭ ਨੂੰ ਐਨਾ ਪਿਆਰ। 


‘‘ਬਲਜਿੰਦਰ’’ ਨੂੰ ਵੀ ਕਈ ਸਾਲਾਂ ਤੋਂ ਮੈਗਜ਼ੀਨ ’ਚ ਮਿਲ ਰਿਹਾ ਪਿਆਰ।  

ਹੱਕ ਤੇ ਸੱਚ ਲਈ ਲੜਣ ਵਾਲੇ ਕਦੇ ਮੰਨਦੇ ਨਾ ਹਾਰ। 

 

ਬਲਜਿੰਦਰ ਕੌਰ ਸ਼ੇਰਗਿੱਲ 

2 comments:

ਮੈਂ ਤੇ ਹਵਾਵਾਂ

ਇੱਕ ਦਿਨ ਹਵਾਵਾਂ ਕੋਲੋਂ ਦੀ ਲੰਘੀਆਂ ਮੈਂ ਹਵਾਵਾਂ ਨੂੰ ਪੁੱਛਿਆ, ਨੀਂ ਦੱਸੋ ਮੈਨੂੰ ਵੀ ਕਰਦਾ ਕੋਈ ਯਾਦ| ਹਵਾਵਾਂ ਹੱਸੀਆਂ ਤੇ ਬੋਲੀਆਂ, ਤੂੰ ਜਿਸ ਨੂੰ ਮਿਲਣਾ, ਉਹ ਰਾਹਾਂ ਬ...