Friday, May 22, 2026

ਕਾਲੇ ਦਿਲ

ਇਨ੍ਹਾਂ ਕਾਲੇ ਦਿਲ ਦਿਆਂ ਨੇ ਮੈਨੂੰ ਲਿਖਣ ਲਾ ਦਿੱਤਾ,

ਜ਼ਿੰਦਗੀ ਦਾ ਕੈਦਾ ਮੇਰੇ ਹੱਥ ਫੜਾ ਦਿੱਤਾ।


ਕਾਗਜ਼ ਤੇ ਅੱਖਰਾਂ ਦਾ ਕੀ ਮੇਲ ਹੁੰਦਾ ਹੈ,

ਮਨ ਦੇ ਭਾਵਾਂ ਨੂੰ ਉਕੇਰਨ ਲਾ ਦਿੱਤਾ।


ਮੈਨੂੰ ਮੇਰੇ ਨਾਲ ਹੀ ਜਾਣੂੰ ਕਰਾਂ ਦਿੱਤਾ,

ਮੇਰੀ ਜ਼ਿੰਦਗੀ ਰੁਸ਼ਨਾ ਕੇ ਵੱਡੇ ਕਾਮੇ ਲਾ ਦਿੱਤਾ।


ਮੈਨੂੰ ਰੋਂਦੀ ਰੋਂਦੀ ਨੂੰ ਸ਼ਬਦ ਫੜਾ ਦਿੱਤੇ,

ਮੇਰੇ ਅੰਦਰਲੇ ਉਜਾਲੇ ਨਾ ਮੈਨੂੰ ਮਿਲਾ ਦਿੱਤਾ।


ਮੈਥੋਂ ਦੂਰ ਨਾ ਹੋਣਾ ਮੇਰੇ ਕੋਲ ਹੀ ਖਲੋ ਜਾਣਾ,

ਜਦ ਲਿਖਾਂ ਅੱਖਰ ਮੈਂ ਜਿਹਨ ’ਚ ਸੁਮੰਦਰ ਬਣ ਆਉਣਾ।


ਹੁਣ ਅੱਖਰ ਹੀ ਜ਼ਿੰਦਗੀ ਨੇ ਅੱਖਰ ਹੀ ਹੈ ਗਹਿਣਾ,

ਸਾਫ਼ ਸੁਥਰੇ ਸ਼ਬਦ ਲਿਖੇ ‘‘ਬਲਜਿੰਦਰ’’ ਨੂੰ ਕਹਿਣਾ।


ਇਨ੍ਹਾਂ ਕਾਲੇ ਦਿਲ ਦਿਆਂ ਨੇ ਮੈਨੂੰ ਲਿਖਣ ਲਾ ਦਿੱਤਾ,

ਜ਼ਿੰਦਗੀ ਦਾ ਕੈਦਾ ਮੇਰੇ ਹੱਥ ਫੜਾ ਦਿੱਤਾ।

ਬਲਜਿੰਦਰ ਕੌਰ ਸ਼ੇਰਗਿੱਲ 

6 comments:

  1. ਖੂਬਸੂਰਤ ਸ਼ਬਦਾਂ ਦੇ ਤੁਸੀਂ ਹੋ ਧਨੀ,
    ਤੁਹਾਡੀ ਕਲਮ ਨੂੰ ਅਸੀਂ ਕਰਦੇ ਹਾਂ ਸਲਾਮ,
    ਤੁਹਾਡੇ ਖੂਬਸੂਰਤ ਵਿਚਾਰਾਂ ਨੇ ਬਣਾ ਲਿਆ ਸਾਨੂੰ ਗੁਲਾਮ।

    ReplyDelete
  2. ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਤੁਹਾਡੀ ਕਲਮ ਨੇ ਬਹੁਤ ਹੀ ਖੂਬਸੂਰਤ ਵਿਚਾਰ ਪੇਸ਼ ਕੀਤੇ

    ReplyDelete
  3. ਬਹੁਤ ਹੀ ਵਧੀਆ ਜੀ ਹਰ ਬਾਰ ਦੀ ਤਰ੍ਹਾ ਹੀ ਕਮਾਲ ਕਰ ਦਿੱਤੀ ਤੁਸੀਂ 👍🏻👍🏻

    ReplyDelete

ਮੈਂ ਤੇ ਹਵਾਵਾਂ

ਇੱਕ ਦਿਨ ਹਵਾਵਾਂ ਕੋਲੋਂ ਦੀ ਲੰਘੀਆਂ ਮੈਂ ਹਵਾਵਾਂ ਨੂੰ ਪੁੱਛਿਆ, ਨੀਂ ਦੱਸੋ ਮੈਨੂੰ ਵੀ ਕਰਦਾ ਕੋਈ ਯਾਦ| ਹਵਾਵਾਂ ਹੱਸੀਆਂ ਤੇ ਬੋਲੀਆਂ, ਤੂੰ ਜਿਸ ਨੂੰ ਮਿਲਣਾ, ਉਹ ਰਾਹਾਂ ਬ...