ਇਨ੍ਹਾਂ ਕਾਲੇ ਦਿਲ ਦਿਆਂ ਨੇ ਮੈਨੂੰ ਲਿਖਣ ਲਾ ਦਿੱਤਾ,
ਜ਼ਿੰਦਗੀ ਦਾ ਕੈਦਾ ਮੇਰੇ ਹੱਥ ਫੜਾ ਦਿੱਤਾ।
ਕਾਗਜ਼ ਤੇ ਅੱਖਰਾਂ ਦਾ ਕੀ ਮੇਲ ਹੁੰਦਾ ਹੈ,
ਮਨ ਦੇ ਭਾਵਾਂ ਨੂੰ ਉਕੇਰਨ ਲਾ ਦਿੱਤਾ।
ਮੈਨੂੰ ਮੇਰੇ ਨਾਲ ਹੀ ਜਾਣੂੰ ਕਰਾਂ ਦਿੱਤਾ,
ਮੇਰੀ ਜ਼ਿੰਦਗੀ ਰੁਸ਼ਨਾ ਕੇ ਵੱਡੇ ਕਾਮੇ ਲਾ ਦਿੱਤਾ।
ਮੈਨੂੰ ਰੋਂਦੀ ਰੋਂਦੀ ਨੂੰ ਸ਼ਬਦ ਫੜਾ ਦਿੱਤੇ,
ਮੇਰੇ ਅੰਦਰਲੇ ਉਜਾਲੇ ਨਾ ਮੈਨੂੰ ਮਿਲਾ ਦਿੱਤਾ।
ਮੈਥੋਂ ਦੂਰ ਨਾ ਹੋਣਾ ਮੇਰੇ ਕੋਲ ਹੀ ਖਲੋ ਜਾਣਾ,
ਜਦ ਲਿਖਾਂ ਅੱਖਰ ਮੈਂ ਜਿਹਨ ’ਚ ਸੁਮੰਦਰ ਬਣ ਆਉਣਾ।
ਹੁਣ ਅੱਖਰ ਹੀ ਜ਼ਿੰਦਗੀ ਨੇ ਅੱਖਰ ਹੀ ਹੈ ਗਹਿਣਾ,
ਸਾਫ਼ ਸੁਥਰੇ ਸ਼ਬਦ ਲਿਖੇ ‘‘ਬਲਜਿੰਦਰ’’ ਨੂੰ ਕਹਿਣਾ।
ਇਨ੍ਹਾਂ ਕਾਲੇ ਦਿਲ ਦਿਆਂ ਨੇ ਮੈਨੂੰ ਲਿਖਣ ਲਾ ਦਿੱਤਾ,
ਜ਼ਿੰਦਗੀ ਦਾ ਕੈਦਾ ਮੇਰੇ ਹੱਥ ਫੜਾ ਦਿੱਤਾ।
ਬਲਜਿੰਦਰ ਕੌਰ ਸ਼ੇਰਗਿੱਲ

Nice poem
ReplyDeleteTo💯 good👍
ReplyDeleteGood 👍👍👍
ReplyDeleteਖੂਬਸੂਰਤ ਸ਼ਬਦਾਂ ਦੇ ਤੁਸੀਂ ਹੋ ਧਨੀ,
ReplyDeleteਤੁਹਾਡੀ ਕਲਮ ਨੂੰ ਅਸੀਂ ਕਰਦੇ ਹਾਂ ਸਲਾਮ,
ਤੁਹਾਡੇ ਖੂਬਸੂਰਤ ਵਿਚਾਰਾਂ ਨੇ ਬਣਾ ਲਿਆ ਸਾਨੂੰ ਗੁਲਾਮ।
ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਤੁਹਾਡੀ ਕਲਮ ਨੇ ਬਹੁਤ ਹੀ ਖੂਬਸੂਰਤ ਵਿਚਾਰ ਪੇਸ਼ ਕੀਤੇ
ReplyDeleteਬਹੁਤ ਹੀ ਵਧੀਆ ਜੀ ਹਰ ਬਾਰ ਦੀ ਤਰ੍ਹਾ ਹੀ ਕਮਾਲ ਕਰ ਦਿੱਤੀ ਤੁਸੀਂ 👍🏻👍🏻
ReplyDelete