ਸੁਣ ਪੁਕਾਰ ਪੰਡਤਾਂ ਦੀ,
ਉੱਠੇ ਮੇਰੇ ਦਾਤਾਰ।
ਤੁਰੇ ਦਿੱਲੀ ਵੱਲ ਨੂੰ ,
ਮੇਰੀ ਸੱਚੀ ਸਰਕਾਰ |
"ਹਿੰਦ ਦੀ ਚਾਦਰ" ਪਾਤਸ਼ਾਹ,
ਪਹੁੰਚੇ ਦਿੱਲੀ ਦਰਬਾਰ।
ਰੱਬੀ ਰੂਪ ਸੀ ਮੁੱਖ 'ਤੇ,
ਜੋ ਸਭ ਦੇ ਕਰਤਾਰ |
ਆਪਣਾ ਸੀਸ ਕਟਵਾ ਲਿਆ,
ਜਾਵਾਂ ਮੈਂ ਬਲਿਹਾਰ |
ਹਿੰਦੂ ਧਰਮ ਬਚਾ ਲਿਆ,
ਮੇਰੇ ਸਿਰਜਣਹਾਰ |
ਐਸਾ ਸਾਕਾ ਨਹੀਂ ਹੋਇਆ,
ਸਾਰੇ ਵਿਚ ਜਹਾਨ |
''ਬਲਜਿੰਦਰ'' ਰੂਹਾਂ ਕੰਬੀਆਂ
ਜਾਵਾਂ ਮੈਂ ਕੁਰਬਾਨ।
ਬਲਜਿੰਦਰ ਕੌਰ ਸ਼ੇਰਗਿੱਲ

ਵਾਹਿਗੁਰੂ ਜੀ,
ReplyDeleteਬਹੁਤ ਵਧੀਆ ਲਿਖਿਆ ਜੀ
ReplyDeleteVery nice ji
ReplyDeleteਬਹੁਤ ਸੋਹਣਾ ਲਿਖਿਆ ਬਲਜਿੰਦਰ ਜੀ
ReplyDeleteBhut sona likhiyea baljinder ji
ReplyDelete