‘‘ਆ ਨੀ ਚਿੜੀਏ ਪਾਣੀ ਪੀ ’’ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਜੀ ਦੀ ਸੰਪਾਦਿਤ ਪੁਸਤਕ ਵਿਚੋਂ ਅੱਜ ਨੀਲਮ ਨਾਰੰਗ ਵਲੋਂ ਚਿੜੀਆਂ ਬਾਰੇ ਲਿਖਿਆ ਲੇਖ ਪੜਿ੍ਹਆ। ਇਸ ਲੇਖ ਵਿਚ ਨੀਲਮ ਨਾਰੰਗ ਜੀ ਨੇ ਚਿੜੀਆਂ ਦੀ ਪ੍ਰਜਾਤੀ ਨੂੰ ਬਚਾਉਣ ਅਤੇ ਬੱਚਿਆਂ ਨੂੰ ਪੰਛੀਆਂ ਦੀ ਦੁਨੀਆਂ ਨਾਲ ਜਾਣੂੰ ਕਰਵਾਉਣ ਬਾਰੇ, ਕੁੜੀਆਂ ਦੀ ਤੁਲਨਾ ਚਿੜੀਆਂ ਨਾਲ ਕਰਦੇ ਹੋਏ ਕੁੜੀਆਂ ਕੋਲ ਵੀ ਜਿਉਣ ਲਈ ਖੁੱਲ੍ਹੇ ਅਸਮਾਨ ਹੁੰਦੇ ਹਨ ਬਾਰੇ ਗੱਲ ਕਰਦੇ ਹੋਏ ਕੁੜੀਆਂ ਨੂੰ ਚਿੜੀਆ ਤੋਂ ਕਿਤੇ ਅੱਗੇ ਨਿਕਲਣ ਬਾਰੇ ਗੱਲ ਕੀਤੀ ਗਈ ਹੈ। ਉਨ੍ਹਾਂ ਨੇ ਘਰਾਂ ਵਿਚ ਟੰਗੇ ਆਲ੍ਹਣਿਆਂ ਦੇ ਦਿਖਾਵੇ ਦੱਸਿਆ ਹੈ, ਉਨ੍ਹਾਂ ਕਿਹਾ ਅਸਲ ਵਿਚ ਚਿੜੀਆਂ ਦੀ ਗੰਦ ਕੋਈ ਬਰਦਾਸ਼ਤ ਨਹੀਂ ਕਰਦਾ। ਉਨ੍ਹਾਂ ਨਵੇਂ ਘਰ ਬਣਾਉਣ ਵਕਤ ਚਿੜੀਆਂ ਲਈ ਮੋਘੇ ਰੱਖਣ ਦਾ ਯਤਨ ਕਰਨ ਬਾਰੇ ਆਖਿਆ ਹੈ ਤਾਂ ਕਿ ਚਿੜੀਆਂ ਆਪਣੇ ਆਲ੍ਹਣੇ ਬਣਾ ਸਕਣ। ਉਨ੍ਹਾਂ ਦਾ ਪੰਛੀਆਂ ਵੱਲ ਫ਼ਿਕਰਮੰਦ ਹੋਣਾ ਭਾਵ ਚਿੜੀਆਂ ਦੀ ਪ੍ਰਜਾਤੀ ਖ਼ਤਮ ਹੋਣ ਤੋਂ ਬਚ ਸਕੇ ਲੇਖ ਤੋਂ ਅਨੁਭਵ ਹੋਈ ਹੈ ਜੋ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਉਨ੍ਹੀਂ ਘੱਟ ਹੈ।
‘‘ਆ ਨੀ ਚਿੜੀਏ ਪਾਣੀ ਪੀ ’’ ਪੁਸਤਕ ਵਿਚ ਜਸਵਿੰਦਰ ਸਿੰਘ ਕਾਈਨੌਰ ਵਲੋਂ ਚਿੜੀ ਨੂੰ ਇੱਕ ਛੋਟਾ ਜਿਹਾ ਪੰਛੀ ਹੀ ਨਹੀਂ ਸਗੋਂ ਰੌਣਕ ਤੇ ਖੁਸ਼ਹਾਲੀ ਦਾ ਪ੍ਰਤੀਕ ਦੱਸਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਇੱਕ ਛੋਟਾ ਤੇ ਖੂਬਸੂਰਤ ਪੰਛੀ ਹੈ ਜਿਸ ਦੀ ਛੋਟੀ ਚੁੰਝ ਮਜ਼ਬੂਤ ਹੋਣ ਦੇ ਨਾਲ ਨਾਲ ਬੀਜ ਖਾਣ ਲਈ ਢੁਕਵੀ ਹੁੰਦੀ ਹੈ। ਉਨ੍ਹਾਂ ਨੇ ਲੇਖ ਵਿਚ ਦੱਸਿਆ ਕਿ ਪੰਛੀਆਂ ਨੂੰ ਪਾਣੀ ਪਿਲਾਉਣ ਨਾਲ ਮਨੁੱਖ ਦੇ ਅੰਦਰਲੇ ਅਹੰਕਾਰ ਦੂਰ ਹੁੰਦਾ ਹੈ ਅਤੇ ਉਹ ਪੰਛੀਆਂ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਬਾਖੂਬੀ ਨਿਭਾਉਂਦਾ ਹੈ। ਉਨ੍ਹਾਂ ਨੇ ਪੰਛੀਆਂ ਦੇ ਅਲੋਪ ਹੋਣ ਦਾ ਕਾਰਨ ਤਰਾਰ ਤਰੰਗਾਂ, ਟਾਵਰ ਲੱਗਣ, ਜੰਗਲ ਕੱਟਣ ਕਰਕੇ ਪੰਛੀਆਂ ਦੇ ਰੈਣ ਬਸੇਰੇ ਉਜਾੜਣੇ ਮੁੱਖ ਕਾਰਨ ਦੱਸਿਆ ਹੈ। ਉਨ੍ਹਾਂ ਨੇ ਆਪਣੇ ਲੇਖ ਵਿਚ ਦੱਸਿਆ ਕਿ ਆ ਨੀ ਚਿੜੀਏ ਪਾਣੀ ਪੀ ਇੱਕ ਸੱਦਾ ਹੀ ਨਹੀਂ ਦੇ ਰਿਹਾ ਸਗੋਂ ਮਨੁੱਖ ਨੂੰ ਪੰਛੀਆਂ ਭਾਵ ਚਿੜੀਆਂ ਦੀ ਯਾਦ ਵੀ ਕਰਵਾ ਰਿਹਾ ਹੈ।
ਬਲਜਿੰਦਰ ਕੌਰ ਸ਼ੇਰਗਿੱਲ

ਬਹੁਤ ਬਹੁਤ ਸ਼ੁਕਰੀਆ ਇਨਾ ਮਾਨ ਦੇਣ ਲਈ ਧੰਨਵਾਦ
ReplyDelete