ਰੂਹ ਦਿਆਂ ਹਾਣੀਆਂ ਸਾਂਭ ਲੈ ਪੈਗਾਮ,
ਮੁਹੱਬਤਾਂ ਦੇ ਚਿਰਾਗ਼ ਬੁਝਦੇ ਨੀਂ ਸੌਖੇ।
ਮਹਿੰਗੇ ਭਾਰ ਤੁਲਣੇ ਕਾਗਜ਼ਾਂ ਦੇ ਪੱਤਰੇ,
ਅਹਿਸਾਸਾਂ ਦੀਆਂ ਹੱਟੀਆਂ ਦੇ ਮੁੱਲ ਪੈਣੇ ਚੌਖੇ।
ਮੁਕੱਦਰਾਂ ਦੇ ਵਿਚ ਸੀ ਦਰਦ ਵਿਛੋੜੇ,
ਪਲਾਂ ਵਿਚ ਹੋ ਗਏ ਸੀ ਅੱਖੋਂ-ਪਰੋਖੇ।
ਜ਼ਿਹਨ ’ਚ ਫੁਰਨੇ ਮੁਹੱਬਤਾਂ ਦੇ ਫੁਰੇ,
ਸਫ਼ਰਾਂ ਦੇ ਰਾਹੀਂ ਜ਼ਿੰਦ ਤੁਰੀ ਵੇਲੇ ਔਖੇ।
‘ਬਲਜਿੰਦਰ’ ਦੇ ਹੱਥਾਂ ਵਿੱਚ ਸੀ ਕਾਗਜ਼ ਕੋਰੇ,
ਅਜ਼ਲੋਂ ਫ਼ਰਮਾਨ ਆਏ ਗਏ ਸੀ ਅਨੌਖੇ।
ਰੂਹ ਦਿਆਂ ਹਾਣੀਆਂ ਸਾਂਭ ਲੈ ਪੈਗਾਮ,
ਮੁਹੱਬਤਾਂ ਦੇ ਚਿਰਾਗ਼ ਬੁਝਦੇ ਨੀਂ ਸੌਖੇ।
ਬਲਜਿੰਦਰ ਕੌਰ ਸ਼ੇਰਗਿੱਲ

ਵਾਹ ਜੀ ਵਾਹ ਕਿਆ ਬਾਤ ਹੈ ਬਹੁਤ ਖੂਬ ਬਲਜਿੰਦਰ ਜੀ 💓💓👍🏻👍🏻
ReplyDeleteLajwab kavita
ReplyDelete