ਸ਼ਾਇਰ ਮਹਿਫ਼ਲਾਂ ਲੱਗੇ ਸਜਾਉਣ,
ਲਿਖਣ ਗਾਉਣ ਤੇ ਵਜਾਉਣ।
ਸ਼ਾਇਦ ਮਨ ਨੂੰ ਲੱਗੇ ਟਿਕਾਉਣ,
ਦਿਲ ਤੇ ਦਿਮਾਗ ਲੱਗੇ ਸਮਝਾਉਣ।
ਚਾਅ ਸਾਡੇ ਲੱਗੇ ਫੜਫੜਾਉਣ,
ਖੁਦਾ ਦੇ ਹੁਕਮ ’ਚ ਬੱਝੇ ਲੱਗੇ ਕੰਮ ਵਧਾਉਣ।
ਲੱਜ ਲਾਜ ਰੱਖਕੇ ਲੱਗੇ ਤਾਜ ਸਜਾਉਣ,
ਬਖ਼ਸ਼ੀ ਦਾਤ ਨੂੰ ਲੱਗੇ ਸਿਰ ਮੱਥੇ ਅਪਣਾਉਣ।
ਲੋਕਾਂ ’ਚ ਜ਼ਰੂਰੀ ਵੀ ਹੁੰਦਾ ਆਉਣ,
ਲੇਖਕ ਗਾ ਕੇ ਆਪਣੇ ਨਗਮੇ ਸੁਣਾਉਣ।
ਕੁਦਰਤ ਦੀ ਸਿਆਸਤ ਲੱਗੀ ਸਮਝ ਆਉਣ,
ਜੋ ਬੁਕੱਲ ’ਚ ਆਪਣੀ ਲੈ ਲੱਗੀ ਜਗਮਗਾਉਣ।
ਸੋਹਣੇ-ਸੋਹਣੇ ਸ਼ਬਦ ਲੱਗੇ ਰੌਣਕਾਂ ਲਗਾਉਣ,
‘‘ਬਲਜਿੰਦਰ’’ ਦੇ ਦਰਦਾਂ ਨੂੰ ਲੱਗੇ ਘਟਾਉਣ।
ਸ਼ਾਇਰ ਮਹਿਫ਼ਲਾਂ ਲੱਗੇ ਸਜਾਉਣ,
ਲਿਖਣ ਤੇ ਗਾਉਣ ਵਜਾਉਣ।
ਬਲਜਿੰਦਰ ਕੌਰ ਸ਼ੇਰਗਿੱਲ

No comments:
Post a Comment