Thursday, June 18, 2026

ਆਪਣੇ ਹੀ ਆਪਣਿਆਂ ਤੋਂ ਦੂਰ ਹੋਏ

 


ਜਦ ਆਪਣੇ ਹੀ ਆਪਣਿਆਂ ਤੋਂ ਦੂਰ ਹੋਏ,

ਟੁੱਟੇ ਤਾਰਿਆਂ ਦੇ ਵਾਂਗ ਅਸਾਂ ਚਕਨਾਚੂਰ ਹੋਏ।


ਬੁਝੇ ਦੀਵਿਆਂ ਵਾਂਗ ਚੇਹਰਿਆਂ ਦੇ ਨੂਰ ਹੋਏ,

ਜੋਬਨ ਰੁੱਤੇ ਸਾਥੋਂ ਇਹ ਕਿਹੜੇ ਕਸੂਰ ਹੋਏ।


ਨਾ ਇਲਮ ਸੀ ਜੋ ਨਾਸੂਰ (ਜ਼ਖ਼ਮ) ਹੋਏ,

ਜਿਸਨੂੰ ਤਕ ਕੇ ਖੁਸ਼ ਕਦੇ ਜ਼ਰੂਰ ਹੋਏ।


ਬਿਰਹੋਂ ਦੀ ਭੱਠੀ ’ਚ ਹਰ ਵੇਲੇ ਗਮਗੀਨ ਹੋਏ,

ਦਿਲ ’ਚ ਦਰਦ ਹਾਜ਼ਰਾਂ ਨਾ ਦੂਰ ਹੋਏ।


ਕਿਉਂ ਸਾਡੇ ਨਾਲ ਇਹੋਂ ਜਿਹੇ ਸਿਤਮ ਹੋਏ,

ਲਿਖ -ਲਿਖ ਹਿਜ਼ਰ (ਬਿਰਹੋਂ) ਦੀ ਤੜਪ ਮਸ਼ਹੂਰ ਹੋਏ।


ਫੈਸਲੇ ਤੇਰੇ ਰੱਬਾ ਸਾਨੂੰ ਮਨਜ਼ੂਰ ਹੋਏ,

ਰਹਿਮਤ ਤੇਰੀ ਨਾਲ ਕੋਹਿਨੂਰ ਤਾਂ ਹੋਏ।


ਹਰ ਆਲਮ ‘‘ਬਲਜਿੰਦਰ’’ ਨੂੰ ਮਨਜ਼ੂਰ ਹੋਏ,

ਜਿਹੋਂ ਜਿਹੇ ਲਾਗੂ ਸਾਡੇ ਤੇ ਦਸਤੂਰ (ਨਿਯਮ) ਹੋਏ।          


ਜਦ ਆਪਣੇ ਹੀ ਆਪਣਿਆਂ ਤੋਂ ਦੂਰ ਹੋਏ,

ਟੁੱਟੇ ਤਾਰਿਆਂ ਦੇ ਵਾਂਗ ਅਸਾਂ ਚਕਨਾਚੂਰ ਹੋਏ।


ਬਲਜਿੰਦਰ ਕੌਰ ਸ਼ੇਰਗਿੱਲ

No comments:

Post a Comment

ਆਪਣੇ ਹੀ ਆਪਣਿਆਂ ਤੋਂ ਦੂਰ ਹੋਏ

  ਜਦ ਆਪਣੇ ਹੀ ਆਪਣਿਆਂ ਤੋਂ ਦੂਰ ਹੋਏ, ਟੁੱਟੇ ਤਾਰਿਆਂ ਦੇ ਵਾਂਗ ਅਸਾਂ ਚਕਨਾਚੂਰ ਹੋਏ। ਬੁਝੇ ਦੀਵਿਆਂ ਵਾਂਗ ਚੇਹਰਿਆਂ ਦੇ ਨੂਰ ਹੋਏ, ਜੋਬਨ ਰੁੱਤੇ ਸਾਥੋਂ ਇਹ ਕਿਹੜੇ ਕਸੂਰ ...