ਟੱਲੀਆਂ ਵਜਾਵੇ ਸਾਈਕਲਾਂ ਤੇ ਆਵੇ,
ਭੰਬੀਰੀਆਂ ਦੀ ਆ ਕੇ ਦੁਕਾਨ ਸਜਾਵੇ,
ਦੇਖੋ-ਦੇਖੋ ਆਇਆ ਭੰਬੀਰੀ ਵਾਲਾ ਭਾਈ।
ਪਿੰਡ ’ਚ ਵੜਦੇ ਹੀ ਹੋਕੇ ਲਾਵੇ,
ਘੱਟ ਮੁੱਲ ’ਚ ਭੰਬੀਰੀਆਂ ਵੇਚੀ ਜਾਵੇ,
ਦੇਖੋ-ਦੇਖੋ ਆਇਆ ਭੰਬੀਰੀ ਵਾਲਾ ਭਾਈ।
ਭਾਵੇਂ ਇਹ ਖਿਡੌਣਾ ਕੁਝ ਮਿੰਟਾਂ ਦਾ ਪ੍ਰਾਹਣਾ,
ਵਜੂਦ ਜਿਸਦਾ ਕਾਗਜ਼ਾਂ ਤੇ ਕਾਨਿਆਂ ਦਾ ਹੋਣਾ,
ਦੇਖੋ-ਦੇਖੋ ਆਇਆ ਭੰਬੀਰੀ ਵਾਲਾ ਭਾਈ।
ਲੱਗਦਾ ਸੀ ਜਿਵੇਂ ਚਾਬੀ ਨਾਲ ਜੋੜੇ,
ਬੱਚਾ-ਬੱਚਾ ਖਰੀਦ ਭੰਬੀਰੀ ਲੈ ਦੋੜੇ,
ਦੇਖੋ-ਦੇਖੋ ਆਇਆ ਭੰਬੀਰੀ ਵਾਲਾ ਭਾਈ।
ਬੱਚਿਆਂ ਦੇ ਚਿਹਰਿਆਂ ਦੀ ਬਣੀ ਮੁਸਕਾਨ,
ਖਿਡਾਉਣਾ ਉਨ੍ਹਾਂ ਲਈ ਹੈ ਆਲੀਸ਼ਾਨ,
ਦੇਖੋ-ਦੇਖੋ ਆਇਆ ਭੰਬੀਰੀ ਵਾਲਾ ਭਾਈ।
ਫਿਰੇ ਉੱਡਦੀ ਹਵਾ ’ਚ ਗੇੜੀਆਂ ਲਗਾਵੇ,
‘‘ਬਲਜਿੰਦਰ’’ ਨੱਠਦੇ ਬੱਚਿਆਂ ’ਚ ਜੋਸ਼ ਭਰੀ ਜਾਵੇ,
ਦੇਖੋ-ਦੇਖੋ ਆਇਆ ਭੰਬੀਰੀ ਵਾਲਾ ਭਾਈ।
ਬਲਜਿੰਦਰ ਕੌਰ ਸ਼ੇਰਗਿੱਲ

ਵਾਹ ਜੀ ਵਾਹ ਬਚਪਨ ਯਾਦ ਕਰਾ ਤਾਂ ਤੁਸੀਂ ਬਹੁਤ ਖੂਬ ਜੀ ਇਕ ਪਿਆਰੀ ਜਿਹੀ ਧੁੰਦਲੀ ਯਾਦ ਜਿਸ ਦਾ ਜਿਕਰ ਮੈ ਆਪਣੀ ਧੀ ਨਾਲ ਸਾਂਝਾ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡੀ ਇਸ ਰਚਨਾ ਦਾ ਜਿਸ ਬਾਰੇ ਅਸੀਂ ਹੁਣ ਦੀ ਪੀੜ੍ਹੀ ਨੂੰ ਜਾਣੂ ਕਰਾ ਸਕਦੇ ਆ ਵੀ ਇਹੋ ਜਾ ਸੀ ਸਾਡਾ ਬਚਪਨ 💓💓💓🙏🏻🙏🏻
ReplyDeletevah ji vah, sachi, bahut sohna likhya
ReplyDeleteVery nice
ReplyDelete