ਜੋ ਲਿਖਤਾਂ ਮੇਰੀਆਂ ਪੜ੍ਹਦੇ ਨੇ,
ਮੇਰੇ ਧੁਰ ਅੰਦਰ ਜਾ ਵੜਦੇ ਨੇ।
ਇਹ ਸੱਚ ਨਿਰਾ, ਨਾ ਝੂਠ ਕੋਈ,
ਕਈ ਕਮੈਂਟ ਐਸੇ ਆ ਖੜ੍ਹਦੇ ਨੇ।
ਮੇਰੇ ਖਿਆਲਾਂ ਦੀ ਬੁਣਤੀ ਉਦੇੜਦੇ ਨੇ,
ਮੇਰੇ ਅੰਦਰ ਹਰਫ਼ ਆ ਵੜਦੇ ਨੇ।
ਕਈ ਆਖਣ ਇਹ ਸ਼ਬਦ ਮੇਰੇ ’ਤੇ ਹੀ ਜੁੜਦੇ ਨੇ,
ਸਾਰਾ ਸਿਹਰਾ ਨਾਚੀਜ਼ ਦੇ ਸਿਰ ਮੜਦੇ ਨੇ।
ਰੋਜ਼ ਸ਼ਬਦ ਮੇਰੇ ਨਾਲ ਲੜਦੇ ਨੇ,
ਮੇਰੀਆਂ ਲਿਖ਼ਤਾਂ ਆ ਘੜ੍ਹਦੇ ਨੇ।
ਜਿਹੜੇ ਕਲਮ ਨੂੰ ਸਲਾਮਾਂ ਕਰਦੇ ਨੇ,
ਉਹ ਚੁੱਲ੍ਹੇ ’ਤੇ ਦੁੱਧ ਨੂੰ ਦੇਖ ਰਹੇ ਕੜ੍ਹਦੇ ਨੇ।
ਕਈ ਹੂਕ ਦਿਲਾਂ ਦੀ ਦੱਸਦੇ ਨੇ,
ਗੁਲਾਬਾਂ ਦੀ ਮਹਿਕ ਨੂੰ ਆ ਫੜਦੇ ਨੇ।
ਕਈ ਮੁਬਾਰਕਾਂ ਦਾ ਸਿਲਸਿਲਾ ਜਾਰੀ ਰੱਖਦੇ ਨੇ,
ਕਹਿੰਦੇ ਲੇਖਕ ਦੇ ਮਨੋਭਾਵ ਪੱਤਿਆਂ ਵਾਂਗ ਝੜਦੇ ਨੇ।
ਕਈ ਨਵੀਂ ਰਚਨਾ ਦੀ ਉਡੀਕ ਕਰਦੇ ਨੇ,
ਕਈ ਅੰਦਰੋਂ-ਅੰਦਰੀਂ ਸੜ੍ਹਦੇ ਨੇ।
ਕਈ ਪਾਠਕ ਮੇਰੇ ਪੱਕੇ ਨੇ,
ਜੋ ਰੂਹਾਂ ਦੇ ਸੱਚੇ ਨੇ।
ਮੈਂ ਸ਼ੁਕਰਗੁਜ਼ਾਰ ਸਭ ਦੀ ਹਾਂ,
ਜੋ ਮੇਰੇ ਸਫ਼ਰ ’ਚ ਛੱਤਰੀ ਤਾਣ ਖੜ੍ਹਦੇ ਨੇ।
ਕਈ ‘‘ਬਲਜਿੰਦਰ’’ ਨੂੰ ਮਿਲਣਾ ਚਾਹੁੰਦੇ ਨੇ,
ਜਿਹੜੇ ਮੇਰੇ ਕਲਮਬੱਧ ਨਜ਼ਮਾਂ ਨੂੰ ਪੜ੍ਹਦੇ ਨੇ।
ਜੋ ਲਿਖਤਾਂ ਮੇਰੀਆਂ ਪੜ੍ਹਦੇ ਨੇ,
ਮੇਰੇ ਧੁਰ ਅੰਦਰ ਜਾ ਵੜਦੇ ਨੇ।
ਬਲਜਿੰਦਰ ਕੌਰ ਸ਼ੇਰਗਿੱਲ

wah ji wah, bahut sohna likhya
ReplyDeleteise tran likhde rho.
ReplyDeletehttps://bharatyatrawithsk.blogspot.com/
ReplyDeleteਵਾਹ ਜੀ ਵਾਹ ਬਹੁਤ ਹੀ ਵਧੀਆ ਜੀ ਬਾਕਮਾਲ ਸੱਚੀ ਦਿਲ ਨੂੰ ਛੂਹ ਗਈ ਤੁਹਾਡੀ ਲਿਖਤ ਖੂਬ ਤਰੱਕੀ ਕਰੋ 👍🏻👍🏻👍🏻👍🏻
ReplyDeleteNice
ReplyDeletebahut khoob
ReplyDeletebahut vadiya likhiya
ReplyDeleteਬਹੁਤ ਖੂਬ ਲਿਖਿਆ ਜੀ
ReplyDelete