ਇਸ ਮੌਕੇ ਦਿਸ਼ਾ ਵੂਮਨ ਵੈਲਫੇਅਰ ਟਰੱਸਟ ਦੀ ਪ੍ਰਧਾਨ ਹਰਦੀਪ ਕੌਰ ਵਿਰਕ ਨੇ ਡਾ. ਗੁਰਪ੍ਰੀਤ ਕੌਰ ਮਾਨ ਅੱਗੇ ਮੀਡੀਆ ਦੇ ਖੇਤਰ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਮਹਿਲਾ ਪੱਤਰਕਾਰਾਂ ਨੂੰ ਸਰਕਾਰੀ ਪੱਧਰ ’ਤੇ ਸਨਮਾਨਿਤ ਕਰਨ ਅਤੇ ‘‘ਫੋਰਥ ਪਿਲਰ ਆਫ਼ ਡੈਮੋਕਰੇਸੀ ਐਡਾਰਡ’’ ਦੀ ਗੱਲ ਰੱਖੀ। ਡਾ ਗੁਰਪ੍ਰੀਤ ਕੌਰ ਮਾਨ ਨੇ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਨਾਲ ਗੱਲਬਾਤ ਕਰਨ ਦਾ ਭਰੋਸਾ ਦਿੱਤਾ। ਸਮਾਗਮ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ ਦੀਆਂ 150 ਮਹਿਲਾ ਪੱਤਰਕਾਰਾਂ ਨੂੰ ਸਨਮਾਨਿਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਬਲਜਿੰਦਰ ਕੌਰ ਸ਼ੇਰਗਿੱਲ 2012 ਤੋਂ ਅਖ਼ਬਾਰ ਨਾਲ ਜੁੜੇ ਹੋਣ ਕਰਕੇ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਸਾਹਿਤ ਵਿਚ ਯੋਗਦਾਨ ਨੂੰ ਦੇਖਦੇ ਹੋਏ ਅੱਜ ਇਹ ਸਨਮਾਨ ਉਨ੍ਹਾਂ ਦੀ ਝੋਲੀ ਵਿਚ ਪਿਆ ਹੈ।
ਇਸ ਸਮਾਗਮ ਦੌਰਾਨ ਬਲਜਿੰਦਰ ਕੌਰ ਸ਼ੇਰਗਿੱਲ ਅਤੇ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਜੀ ਦੀ ਪੁਸਤਕ ‘‘ਮਿੱਠੀਆਂ ਮਿੱਠੀਆਂ ਰੱਬ ਨੂੰ ਚਿੱਠੀਆਂ’’ ਵਿਸ਼ੇਸ਼ ਤੌਰ ’ਤੇ ਡਾ.ਗੁਰਪ੍ਰੀਤ ਕੌਰ ਜੀ ਨੂੰ ਭੇਂਟ ਕੀਤੀ ਗਈ।
ਸਮਾਗਮ ਦੌਰਾਨ 121 ਕਿਤਾਬਾਂ ਦੇ ਰਚਨਕਾਰ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਗਗਨਦੀਪ ਸਿੰਘ ਅਤੇ ਰੋਜ਼ਾਨਾ ਅਖ਼ਬਾਰ ਦੇ ਜ਼ਿਲ੍ਹਾ ਇੰਚਾਰਜ ਸਤਵਿੰਦਰ ਸਿੰਘ ਧੜਾਕ, ਮੈਨੇਜਰ ਰੁਪਿੰਦਰ ਸਿੰਘ ਆਦਿ ਮੌਜੂਦ ਸਨ।
ਇਸ ਮੌਕੇ ਨਵਾਂ ਪੰਧ ਨਵੀਂ ਸੋਚ ਸੰਸਥਾ ਮੋਹਾਲੀ ਦੇ ਮੈਂਬਰਾਂ ਸਾਹਿਬਾਨਾਂ ਵਿਚ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਬਾਬੂ ਰਾਮ ਦੀਵਾਨਾ, ਰਾਜਿੰਦਰ ਸਿੰਘ ਧੀਮਾਨ, ਵਿੰਦਰ ਮਾਝੀ, ਮਲਕੀਤ ਸਿੰਘ ਸੈਣੀ, ਨਵਨੀਤ ਕੌਰ, ਹਰਦੇਵ ਸਿੰਘ ਭੁੱਲਰ, ਡਾ ਰਵਿੰਦਰ ਸਿੰਘ ਲੁਬਾਣਾ, ਮਨਜੀਤ ਕੌਰ ਜੰਡਾ, ਪ੍ਰਭਜੋਤ ਕੌਰ ਆਦਿ ਨੇ ਬਲਜਿੰਦਰ ਕੌਰ ਦੀ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀਆਂ।


ਬਹੁਤ ਬਹੁਤ ਮੁਬਾਰਕਾਂ ਜੀ ਤੁਸੀ ਖੂਬ ਤਰੱਕੀਆ ਕਰੋ ਤੇ ਆਸਮਾਨ ਦੀ ਬੁਲੰਦੀਆਂ ਨੂੰ ਛੂਹੋ 👍🏻👍🏻 Bless you 😊🙏🏻
ReplyDelete